ਪੰਜਾਬ ਲਈ ਯੋਗ ਜ਼ਰੂਰੀ

Yoga

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ‘ਸੀਐਮ ਦੀ ਯੋਗਸ਼ਾਲਾ’ ਖੋਲ੍ਹਣ ਦਾ ਫੈਸਲਾ ਲਿਆ ਹੈ। ਸਰਕਾਰ ਦਾ ਇਹ ਫੈਸਲਾ ਦਰੁਸਤ, ਢੱੁਕਵਾਂ ਤੇ ਸਮੇਂ ਦੀ ਮੰਗ ਸੀ। ਪੰਜਾਬ ਦੇ ਜੇਕਰ ਹਾਲਾਤਾਂ ਨੂੰ ਵੇਖੀਏ ਤਾਂ ਸਰੀਰਕ ਤੇ ਮਾਨਸਿਕ ਦੋਵਾਂ ਰੂਪਾਂ ’ਚ ਲੋਕ ਇੰਨੇ ਟੱੁਟ ਚੁੱਕੇ ਹਨ ਕਿ ਉਹ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਰੋਜ਼ਾਨਾ ਹੀ ਕਿਸੇ ਨਾ ਕਿਸੇ ਪੂਰੇ ਦੇ ਪੂਰੇ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। (Yoga)

ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਪੰਜਾਬ ਪਹਿਲਾਂ ਹੀ ਦੇਸ਼ ਭਰ ’ਚ ਚਰਚਾ ’ਚ ਸੀ ਪਰ ਹੁਣ ਖੁਦਕੁਸ਼ੀਆਂ ਕਰਨ ਵਾਲਿਆਂ ਵਿਚ ਕਾਰੋਬਾਰੀ, ਆੜ੍ਹਤੀ, ਆਈਏਐਸ ਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਅਸਲ ’ਚ ਇਸ ਸਮੱਸਿਆ ਦੀ ਜੜ੍ਹ ਮਾਨਸਿਕ ਤਣਾਅ ਹੈ। ਪਰਿਵਾਰਕ ਕਲੇਸ਼ ਤੇ ਸਮਾਜਿਕ, ਆਰਥਿਕ ਉੱਤਰਾਅ-ਚੜ੍ਹਾਅ ਦੇ ਦੌਰ ’ਚ ਲੋਕ ਮਾਨਸਿਕ ਤੌਰ ’ਤੇ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਕਿ ਔਖੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਰਹੇ। ਉਹ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਆਪਣੇ-ਆਪ ਨੂੰ ਵਿੱਤੀ ਘਾਟੇ, ਮਾਣ-ਸਨਮਾਨ ’ਚ ਗਿਰਾਵਟ ਜਿਹੀਆਂ ਗੱਲਾਂ ਅੱਗੇ ਗੋਡੇ ਟੇਕ ਕੇ ਖੁਦਕੁਸ਼ੀ ਨੂੰ ਇੱਕੋ-ਇੱਕ ਹੱਲ ਮੰਨ ਲੈਂਦੇ ਹਨ।

ਸਰੀਰਕ ਤੰਦੁਰਸਤੀ ਤੇ ਮਾਨਸਿਕ ਸ਼ਾਂਤੀ ਲਈ ਜ਼ਰੂਰੀ | Yoga

ਬਿਨਾਂ ਸ਼ੱਕ ਯੋਗ ਨਾ ਸਿਰਫ ਸਰੀਰਕ ਤੰਦਰੁਸਤੀ ਦਿੰਦਾ ਹੈ ਸਗੋਂ ਇਸ ਦਾ ਸਬੰਧ ਮਾਨਸਿਕਤਾ ਨਾਲ ਵੀ ਹੈ। ਯੋਗ ਮਨੁੱਖ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਦਾ ਹੈ। ਜਿੱਥੋਂ ਤੱਕ ਸਰੀਰਕ ਬਿਮਾਰੀਆਂ ਦਾ ਸਬੰਧ ਹੈ ਪੰਜਾਬ ਰੋਗਾਂ ਦਾ ਘਰ ਬਣ ਚੁੱਕਾ ਹੈ। ਕੈਂਸਰ ਦੀ ਮਾਰ ’ਚ ਪੰਜਾਬ ਅੱਗੇ ਹੈ। ਦਿਲ ਦੇ ਰੋਗ ਸਮੇਤ ਅਣਗਿਣਤ ਬਿਮਾਰੀਆਂ ਨੇ ਪੰਜਾਬ ਨੂੰ ਨਰਕ ਬਣਾ ਦਿੱਤਾ ਹੈ। ਲੋਕ ਇਲਾਜ ਕਰਵਾਉਣ ਲਈ ਕੰਗਾਲ ਹੁੰਦੇ ਜਾ ਰਹੇ ਹਨ। ਯੋਗ ਬਿਮਾਰੀਆਂ ਦੇ ਇਲਾਜ ’ਚ ਤਾਂ ਸਹਾਇਕ ਸਿੱਧ ਹੁੰਦਾ ਹੀ ਹੈ ਯੋਗ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹੀ ਨਹੀਂ। ਜਦੋਂ ਮਨੁੱਖ ਦੀ ਇੱਛਾ-ਸ਼ਕਤੀ ਕਮਜ਼ੋਰ ਹੋ ਜਾਵੇ ਤਾਂ ਰੋਗ ਦਾ ਅਸਰ ਜ਼ਿਆਦਾ ਹੁੰਦਾ ਹੈ ਪਰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਨਾਲ ਰੋਗਾਂ ਨਾਲ ਲੜਨਾ ਕਿਤੇ ਜ਼ਿਆਦਾ ਸੌਖਾ ਹੁੰਦਾ ਹੈ।

ਇਹ ਵੀ ਪੜ੍ਹੋ : ਬਠਿੰਡਾ ‘ਚ ਸਕੂਲ ਵੈਨ-ਕੈਂਟਰ ਦੀ ਟੱਕਰ. 11 ਬੱਚੇ ਜ਼ਖਮੀ

ਚੰਗਾ ਹੋਵੇ, ਜੇਕਰ ਪੰਜਾਬ ਦੇ ਲੋਕ ਯੋਗ (Yoga) ਸ਼ੁਰੂ ਕਰਨ ਸਬੰਧੀ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਨ ਤੇ ਇਸ ਦਾ ਫਾਇਦਾ ਵੀ ਉਠਾਉਣ। ਯੋਗ ਨੂੰ ਕਿਸੇ ਧਰਮ ਜਾਂ ਸੰਪ੍ਰਦਾਏ ਨਾਲ ਜੋੜਨ ਦੀ ਬਜਾਇ ਇਸ ਨੂੰ ਦੇਸ਼ ਦੀ ਮਹਾਨ ਸੰਸਕ੍ਰਿਤੀ ਸਿਹਤ ਚੇਤਨਾ ਅਤੇ ਤੰਦਰੁਸਤੀ ਦੀ ਮੁਹਿੰਮ ਦੇ ਰੂਪ ’ਚ ਅਪਣਾਉਣ। ਯੋਗ ਦੀ ਸ਼ੁਰੂਆਤ ਨੂੰ ਕਿਸੇ ਸਿਆਸੀ ਨਫ਼ੇ-ਨੁਕਸਾਨ ਨਾਲ ਵੀ ਨਾ ਜੋੜਿਆ ਜਾਵੇ। ਇਹ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਜੇਕਰ ਲੋਕ ਯੋਗ ਅਪਣਾਉਣ ਤਾਂ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਵੇਗੀ ਤੇ ਲੋਕ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਅਤੇ ਆਰਥਿਕ ਤੌਰ ’ਤੇ ਖੁਸ਼ਹਾਲ ਹੋਣਗੇ। ਯੋਗ ਪੂਰੀ ਦੁਨੀਆ ’ਚ ਭਾਰਤ ਦੀ ਸ਼ਾਨ ਹੈ ਤੇ ਦੇਸ਼ ਦੇ ਮਹਾਨ ਵਿਰਸੇ ਨਾਲ ਜੁੜਨਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ