ਕੁਸ਼ਤੀ ਦੰਗਲ : ਸੋਨੂੰ ਰਾਈਏਵਾਲ ਨੇ ਜਿੱਤੀ ਝੰਡੀ ਦੀ ਕੁਸ਼ਤੀ

Wrestling Dangal
ਅਮਲੋਹ :26ਵਾਂ ਕੁਸ਼ਤੀ ਦੰਗਲ ਤੰਧਾਬੱਧਾ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਅਜੈ ਸਿੰਘ ਲਿਬੜਾ ਤੇ ਹੋਰ। ਤਸਵੀਰ : ਅਨਿਲ ਲੁਟਾਵਾ

ਮਨਿੰਦਰ ਸਿੰਘ ਮਨੀ ਬੜਿੰਗ ਨੇ ਕੀਤੇ ਇਨਾਮ ਤਕਸੀਮ (Wrestling Dangal)

(ਅਨਿਲ ਲੁਟਾਵਾ) ਅਮਲੋਹ। ਬਾਬਾ ਯਾਮੀ ਸ਼ਾਹ ਸਾਬਰੀ ਜੀ ਦੀ ਯਾਦ ਵਿੱਚ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਪਿੰਡ ਤੰਧਾਬੱਧਾ ਵੱਲੋਂ ਗੁੱਗਾ ਜਾਹਰ ਪੀਰ ਦੇ ਸਥਾਨ ਤੇ 26ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਚੇਅਰਮੈਨ ਅਜੈ ਸਿੰਘ ਲਿਬੜਾ ਨੇ ਪਹਿਲਵਾਨਾਂ ਨਾਲ ਹੱਥ ਮਿਲਾ ਕੇ ਕੀਤਾ। (Wrestling Dangal) ਜਦੋਂ ਕਿ ਜੇਤੂ ਪਹਿਲਵਾਨਾਂ ਨੂੰ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਇਨਾਮ ਵੰਡੇ ਗਏ ਤੇ ਉਨ੍ਹਾਂ ਵੱਲੋਂ ਹਰ ਸੰਭਵ ਮੱਦਦ ਦੇਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ : ਸੂਬੇ ‘ਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ

ਝੰਡੀ ਦੀ ਕੁਸ਼ਤੀ ਸੋਨੂੰ ਰਾਈਏਵਾਲ ਨੇ ਗੋਰਾ ਰੌਣੀ ਨੂੰ ਚਿੱਤ ਕਰਕੇ ਜਿੱਤੀ। ਦੂਸਰੀ ਝੰਡੀ ਦੀ ਕੁਸ਼ਤੀ ਤਾਜ ਰੌਣੀ ਨੇ ਜੱਸਾ ਬੱਧਵਾਲ ਦੀ ਪਿੱਠ ਲਾ ਕੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਦੀ ਰੈਫਰੀ ਅਮਰੀਕ ਸਿੰਘ ਛੰਨਾ ਨੇ ਕੀਤੀ ।ਇਸ ਕੁਸ਼ਤੀ ਦੰਗਲ ਵਿੱਚ ਨਾਮਵਰ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਸਰਪੰਚ ਨਿਰਮਲ ਸਿੰਘ ਤੰਧਾਬੱਧਾ, ਰਣਜੀਤ ਸਿੰਘ ਕੋਟਲੀ, ਲਾਲ ਚੰਦ ਤੰਧਾਬੱਧਾ, ਕਰਮ ਸਿੰਘ ਲੰਬੜਦਾਰ ਤੰਧਾਬੱਧਾ ਸਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਿੰਦਰ ਸਿੰਘ ਭੱਟੋਂ, ਪ੍ਰਧਾਨ ਗੁਰਮੀਤ ਸਿੰਘ ਛੰਨਾ,,ਅਮਰ ਸਿੰਘ, ਬਲਵਿੰਦਰ ਸਿੰਘ ਰੁੜਕੀ, ਬਲਵੀਰ ਸਿੰਘ ਮਾਲੋਵਾਲ, ਗੁਰਮੀਤ ਸਿੰਘ ਪਹੇੜੀ,ਹਰਵਿੰਦਰ ਸਿੰਘ ਸੇਰਗੜ , ਅਮਰੀਕ ਸਿੰਘ ਰੌਣੀ, ਜਰਨੈਲ ਸਿੰਘ ਰਾਈਏਵਾਲ, ਰਾਜਿੰਦਰ ਸਿੰਘ ਟਿੱਬੀ ਆਦਿ ਹਾਜ਼ਰ ਸਨ।