ਸੈਂਟਰ ਅੱਡਾ ਸਹੌਲੀ ਦੀਆਂ ਖੇਡਾਂ ਵਿੱਚੋਂ ਖੋ-ਖੋ ਮੁੰਡੇ-ਕੁੜੀਆਂ ‘ਚੋਂ ਕੱਲਰਮਾਜਰੀ ਰਿਹਾ ਅੱਬਲ

Sports

ਭਾਦਸੋਂ (ਸੁਸ਼ੀਲ ਕੁਮਾਰ)। ਸਿੱਖਿਆ ਬਲਾਕ ਭਾਦਸੋਂ-2 ਦੇ ਅਧੀਨ ਆਉਂਦੇ ਸੈਂਟਰ ਅੱਡਾ ਸਹੌਲੀ ਦੇ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਆਗਾਜ਼ ਹੈਮਰ ਥਰੋ ਦੇ ਨੈਸ਼ਨਲ ਖਿਡਾਰੀ ਸਾਬਕਾ ਫੌਜੀ ਸ.ਪਰਮਿੰਦਰ ਸਿੰਘ (ਜਿਨ੍ਹਾਂ ਵੱਲੋਂ ਫੌਜ’ਚ 1965 ਅਤੇ 1971 ਦੀ ਲੜਾਈ ਵੀ ਲੜੀ ਗਈ), ਬੀਪੀਈਓ ਭਾਦਸੋਂ-2 ਸ. ਜਗਜੀਤ ਸਿੰਘ ਅਤੇ ਸ਼੍ਰੀਮਤੀ ਰਮਨਜੀਤ ਕੌਰ ਸੀਐਚਟੀ ਅੱਡਾ ਸਹੌਲੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।

Sports

ਦੋ ਦਿਨਾਂ ਖੇਡਾਂ ਦੇ ਵਿੱਚ ਅੱਜ ਹੋਈਆਂ ਖੇਡਾਂ ਦੇ ਵਿੱਚੋਂ ਖੋ-ਖੋ ਕੁੜੀਆਂ ਅਤੇ ਮੁੰਡੇ ਕੱਲਰ ਮਾਜਰੀ ਨੇ ਪਹਿਲਾ ਸਥਾਨ, ਖੋ-ਖੋ ਕੁੜੀਆਂ ਅਤੇ ਮੁੰਡੇ ਸਕਰਾਲੀ ਨੇ ਦੂਜਾ ਸਥਾਨ, ਕਬੱਡੀ ਮੁੰਡੇ ਅਤੇ ਕੁੜੀਆਂ ਸਹੌਲੀ ਨੇ ਪਹਿਲਾਂ ਸਥਾਨ, ਕਬੱਡੀ ਮੁੰਡੇ ਅਤੇ ਕੁੜੀਆਂ ਪੇਧਨ ਨੇ ਦੂਜਾ ਸਥਾਨ ਅਤੇ ਕਬੱਡੀ ਮੁੰਡੇ ਮਾਂਗੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਦੌਰਾਨ ਸੈਂਟਰ ਅੱਡਾ ਸਹੌਲੀ ਅਧੀਨ ਆਉਂਦੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਪਰਮਲ ਸਿੰਘ, ਬੇਅੰਤ ਸਿੰਘ , ਸਤਬੀਰ ਸਿੰਘ, ਪਿਆਰਾ ਲਾਲ , ਜਗਦੀਪ ਸਿੰਘ, ਅਮਨਦੀਪ ਸਿੰਘ , ਰਜੀਆ ਬੇਗਮ, ਹਰਦੀਪ ਕੌਰ, ਮਨਦੀਪ ਕੌਰ ਆਦਿ ਹਾਜਰ ਸਨ।

ਇਹ ਵੀ ਪੜ੍ਹੋ : Asian Games 2023 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ