ਹਰੇਕ ਸਕੂਲ ਵਿੱਚ ਘੱਟੋ ਘੱਟ ਦਸ ਰੁੱਖ ਲਗਾਉਣ ਲਈ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ : ਡਾ. ਮਹਾਜਨ

Trees
ਰੁੱਖ ਲਗਾਉਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਾ: ਅਰਚਨਾ ਮਹਾਜਨ ਤੇ ਜਗਜੀਤ ਸਿੰਘ ਨੌਹਰਾ ਤੇ ਹੋਰ। ਤਸਵੀਰ ਤੇ ਵੇਰਵਾ: ਸੁਸ਼ੀਲ ਕੁਮਾਰ

ਭਾਦਸੋਂ (ਸੁਸ਼ੀਲ ਕੁਮਾਰ) ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀ) ਪਟਿਆਲਾ ਡਾ: ਅਰਚਨਾ ਮਹਾਜਨ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੌਟ ਬਲਾਕ ਭਾਦਸੋਂ -2 ਵਿਖੇ ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਸਮੇਂ ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਟਿਆਲੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਦਸ ਹਜ਼ਾਰ ਰੁੱਖਾਂ ਨੂੰ ਲਗਾਉਣ ਦਾ ਟੀਚਾ ਮਿੱਥਿਆ ਗਿਆ। ਹਰੇਕ ਸਕੂਲ ਵਿੱਚ ਘੱਟੋ ਘੱਟ ਦਸ ਰੁੱਖ ਲਗਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ।

ਜੋ ਕਿ 26,27 ਤੇ 28 ਸਤੰਬਰ ਵਾਲੇ ਦਿਨ ਲਗਾਏ ਜਾਣਗੇ। ਤਾਂ ਜੋ ਸਾਡਾ ਵਾਤਾਵਰਣ ਦਿਨੋ ਦਿਨ ਕਈ ਕਾਰਨਾਂ ਕਰਕੇ ਪਲੀਤ ਹੋ ਰਿਹਾ ਹੈ।ਉਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ।ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਸਮਾਜ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਇਸ ਸਮੇਂ ਵੀਨਾ ਤਿਵਾੜੀ, ਨਰਿੰਦਰ ਸਿੰਘ, ਰੁਪਿੰਦਰ ਸਿੰਘ,ਰਮਣੀਕ ਕੌਰ, ਮਨਪ੍ਰੀਤ ਸਿੰਘ,ਬਲਵੀਰ ਸਿੰਘ ਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : Asian Games 2023 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ