Punjab
South Korea Heatwave: ਦੱਖਣੀ ਕੋਰੀਆ ’ਚ ਸਭ ਤੋਂ ਜ਼ਿਆਦਾ ਗਰਮੀ ਦਾ ਰਿਕਾਰਡ ਟੁੱਟਿਆ, ਹੁਣ ਤੱਕ 16 ਮੌਤਾਂ
ਇੱਕ ਹਫਤੇ ’ਚ ਸਭ ਤੋਂ ਜ਼ਿਆਦਾ ਗਰਮੀ ਦਾ ਰਿਕਾਰਡ 3 ਵਾਰ ਟੁੱਟਿਆ
South Korea Heatwave: ਦੱਖਣੀ ਕੋਰੀਆ। ਦੱਖਣੀ ਕੋਰੀਆ ’ਚ ਹੁਣ ਤੱਕ ਭਿਆਨਕ ਗਰਮੀ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 15 ਮਈ ਤੋਂ 2 ਅਗਸਤ ਵਿਚਕਾਰ, 2,025 ਲੋਕ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ’ਚੋਂ 16 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ, ਯਾਂਗਸਾਨ ਸ਼ਹਿਰ ’ਚ 42.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਦੇਸ਼ ’ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਦੱਖਣੀ ਕੋਰੀਆ ’ਚ 1 ਅਗਸਤ, 2018 ਨੂੰ ਸਭ ਤੋਂ ਜ਼ਿਆਦਾ ਤਾਪਮਾਨ 40.7 ਡਿਗਰੀ ਸੈਲਸੀਅਸ ਸੀ। ਇਸ ਸਾਲ ਇਹ ਰਿਕਾਰਡ ਤਿੰਨ ਵਾਰ ਟੁੱਟ ਚੁੱਕਾ ਹੈ। 31 ਜੁਲਾਈ ਨੂੰ 41.4 ਡਿਗਰੀ ਸੈਲਸੀਅਸ, 2 ਅਗਸਤ ਨੂੰ 41.6 ਡਿਗਰੀ ਸੈਲਸੀਅਸ ਤੇ 3 ਅਗਸਤ ਨੂੰ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। South Korea Heatwave
ਇਹ ਵੀ ਪੜ੍ਹੋ : IND vs SL: ਸ਼੍ਰੀਲੰਕਾ ਖਿਲਾਫ਼ ਟੈਸਟ ’ਚ ਉਨ੍ਹਾਂ ਦੀ ਧਰਤੀ ’ਤੇ ਕਿਵੇਂ ਹੈ ਭਾਰਤ ਦਾ ਰਿਕਾਰਡ? ਜਾਣੋ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਦੋਵੇਂ ਟੀਮਾਂ ਦਾ ਹਾਲ