GT vs RR: ਮੋਹਾਲੀ ਤੇ ਚੰਡੀਗੜ੍ਹ ’ਚ ਅੱਜ ਮੀਂਹ ਦੀ 70 ਫੀਸਦੀ ਸੰਭਾਵਨਾ, ਨਿਊ ਚੰਡੀਗੜ੍ਹ ’ਚ ਖੇਡਿਆ ਜਾਵੇਗਾ IPL 2026 ਦਾ ਕੁਆਲੀਫਾਇਰ-2
ਜੇਕਰ ਮੈਚ ਰੱਦ ਹੋਇਆ ਤਾਂ ਗੁਜਰਾਤ ਦੀ ਟੀਮ ਖੇਡੇਗੀ ਸਿੱਧਾ ਫਾਈਨਲ
ਸਪੋਰਟਸ ਡੈਸਕ। ਆਈਪੀਐਲ 2026 ਕੁਆਲੀਫਾਇਰ 2 ਮੈਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਗੁਜਰਾਤ ਟਾਈਟਨਜ਼ (ਜੀਟੀ) ਤੇ ਰਾਜਸਥਾਨ ਰਾਇਲਜ਼ (ਆਰਆਰ) ਇੱਕ ਦੂਜੇ ਦਾ ਸਾਹਮਣਾ ਕਰਨਗੇ। ਟਾਸ ਸ਼ਾਮ 7:00 ਵਜੇ ਹੋਵੇਗਾ, ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ, ਮੈਚ ’ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵਿਗਿਆਨੀ ਸ਼ਿਵੇਂਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਤੇ ਮੋਹਾਲੀ ’ਚ ਅੱਜ ਮੀਂਹ ਦੀ 60 ਫੀਸਦੀ ਤੋਂ 70 ਫੀਸਦੀ ਤੱਕ ਸੰਭਾਵਨਾ ਹੈ, ਦੁਪਹਿਰ ਨੂੰ ਮੀਂਹ ਪੈਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਦਿੱਲੀ ਤੇ ਰੇਵਾੜੀ ’ਚ ਇੱਕ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਸੀ, ਤੇ ਇਹ ਗੜਬੜ ਇੱਥੇ ਪਹੁੰਚੇਗੀ। ਜੇਕਰ ਮੀਂਹ ਮੈਚ ’ਚ ਵਿਘਨ ਪਾਉਂਦਾ ਹੈ, ਤਾਂ ਮੈਚ ਰੱਦ ਹੋਣ ’ਤੇ ਆਰਆਰ ਲਈ ਨੁਕਸਾਨ ਹੋਵੇਗਾ। ਅੰਕ ਸੂਚੀ ਦੇ ਆਧਾਰ ’ਤੇ, ਗੁਜਰਾਤ ਦੀ ਟੀਮ ਫਾਈਨਲ ਖੇਡੇਗੀ। ਇਸ ਕੁਆਲੀਫਾਇਰ 2 ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ।
Read Also : UP Bridge Collapse: ਨਿਰਮਾਣ ਅਧੀਨ ਪੁਲ ਦੀ ਸਲੈਬ ਡਿੱਗੀ, 6 ਮੌਤਾਂ
ਹੈਦਰਾਬਾਦ ਨੂੰ ਹਰਾ ਰਾਜਸਥਾਨ ਪਹੁੰਚਿਆ ਕੁਆਲੀਫਾਇਰ-2 ’ਚ | GT vs RR
ਸਨਰਾਈਜ਼ਰਸ ਹੈਦਰਾਬਾਦ (ਹੈਦਰਾਬਾਦ) ਤੇ ਰਾਜਸਥਾਨ ਵਿਚਕਾਰ ਪਹਿਲਾ ਐਲੀਮੀਨੇਟਰ ਮੈਚ 27 ਮਈ ਨੂੰ ਨਵੇਂ ਚੰਡੀਗੜ੍ਹ ’ਚ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਨੇ 243 ਦੌੜਾਂ ਬਣਾਈਆਂ, ਜਿਸ ’ਚ ਵੈਭਵ ਸੂਰਿਆਵੰਸ਼ੀ ਦੀਆਂ 29 ਗੇਂਦਾਂ ’ਚ 97 ਦੌੜਾਂ ਦੀ ਪਾਰੀ ਸ਼ਾਮਲ ਸੀ। ਇਸ ਟੀਚੇ ਦਾ ਪਿੱਛਾ ਕਰਦੇ ਹੋਏ, ਹੈਦਰਾਬਾਦ 196 ਦੌੜਾਂ ’ਤੇ ਆਲ ਆਊਟ ਹੋ ਗਿਆ, ਜਿਸ ਨਾਲ ਹੈਦਰਾਬਾਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਤੇ ਰਾਜਸਥਾਨ ਕੁਆਲੀਫਾਇਰ 2 ਲਈ ਕੁਆਲੀਫਾਈ ਹੋ ਗਿਆ। ਇਸ ਮੈਚ ਵਿੱਚ, ਸੂਰਿਆਵੰਸ਼ੀ ਇੱਕ ਸੀਜ਼ਨ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਪ੍ਹਸ਼ੰਸਕ ਅੱਜ ਦੇ ਮੈਚ ’ਚ ਸੂਰਿਆਵੰਸ਼ੀ ਨੂੰ ਦੁਬਾਰਾ ਵੇਖਣ ਦੀ ਉਮੀਦ ਕਰ ਰਹੇ ਹਨ। ਗੁਜਰਾਤ ਟਾਈਟਨਜ਼ ਆਪਣਾ ਕੁਆਲੀਫਾਇਰ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ 92 ਦੌੜਾਂ ਨਾਲ ਹਾਰ ਗਿਆ ਸੀ। ਇਹ ਮੈਚ ਧਰਮਸ਼ਾਲਾ ’ਚ ਖੇਡਿਆ ਗਿਆ ਸੀ, ਜਿੱਥੇ ਗੁਜਰਾਤ ਦੀ ਪੂਰੀ ਟੀਮ 162 ਦੌੜਾਂ ’ਤੇ ਆਲ ਆਊਟ ਹੋ ਗਈ ਸੀ। GT vs RR