ਕੋਰੋਨਾ : ਅਮਰੀਕਾ ‘ਚ ਇੱਕ ਦਿਨ ‘ਚ ਕਰੀਬ 2000 ਲੋਕਾਂ ਦੀ ਮੌਤ

Sach Kahoon Punjabi Desk Picture
Published On

ਕੋਰੋਨਾ : ਅਮਰੀਕਾ ‘ਚ ਇੱਕ ਦਿਨ ‘ਚ ਕਰੀਬ 2000 ਲੋਕਾਂ ਦੀ ਮੌਤ

ਵਾਸ਼ਿੰਗਟਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ‘ਕੋਵਿਡ-19’ ਨਾਲ 2000 ਲੋਕਾਂ ਦੀ ਮੌਤ ਹੋਈ ਹੈ ਜਿਸ ਕਾਰਨ ਦੇਸ਼ ‘ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40,000 ਹੋ ਗਈ ਹੈ। ਜਾਨਹਾਪਕਿੰਸ ਯੂਨੀਵਰਸਿਟੀ ਅਨੁਸਾਰ ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 26,800 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਇਸ ਦੌਰਾਨ ਕੁਲ 1997 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ ਸਭ ਤੋਂ ਮੁੱਖ ਸ਼ਹਿਰਾਂ ‘ਚੋਂ ਇੱਕ ਨਿਊਯਾਰਕ ‘ਚ ਸਭ ਤੋਂ ਵਧ 18,921 ਲੋਕਾਂ ਦੀ ਮੌਤ ਹੋਈਆਂ ਹਨ ਅਤੇ ਹੁਣ ਤੱਕ ਕਰੀਬ 2,42,570 ਲੋਕ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts