ਸੋਨਾ ਤਮਗਾ ਜਿੱਤਦਿਆਂ ਹੀ ਆਇਆ ਹਾਰਟ ਅਟੈਕ, ਮੌਤ

Won, Gold, Then, Heart Attack, Death

ਸੋਨਾ ਤਮਗਾ ਜਿੱਤਦਿਆਂ ਹੀ ਆਇਆ ਹਾਰਟ ਅਟੈਕ, ਮੌਤ

ਸੰਗਰੂਰ, ਸੱਚ ਕਹੂੰ ਨਿਊਜ਼। 78 ਸਾਲ ਦੇ ਅਥਲੀਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ‘ਤੇ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੁਆਰਾ ਬਜ਼ੁਰਗਾਂ ਲਈ ਕਰਵਾਈ ਗਈ ਅਥਲੈਟਿਕ ਮੀਟ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ‘ਚ ਪਹਿਲਾ ਅਤੇ 800 ਮੀਟਰ ‘ਚ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੀ ਰੇਸ ਪੂਰੀ ਕਰਨ ਤੋਂ ਬਾਅਦ ਰਿਲੈਕਸ ਹੁੰਦੇ ਹੋਏ ਉਹਨਾਂ ਨੂੰ ਅਟੈਕ ਆ ਗਿਆ। ਸਾਥੀਆਂ ਨੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। Gold

ਪਿਛਲੇ ਸ਼ਨਿੱਚਰਵਾਰ ਨੂੰ ਅਥਲੀਟ ਮੀਟ ਕਰਵਾਈ ਗਈ ਸੀ। ਰਿਸ਼ਤੇਦਾਰ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ 1500 ਮੀਟਰ ਦੌੜ ‘ਚ ਬਖਸ਼ੀਸ਼ ਨੇ ਗੋਲਡ ਮੈਡਲ ਜਿੱਤਿਆ ਸੀ। ਦੌੜ ਪੂਰੀ ਹੋਣ ਤੋਂ ਬਾਅਦ ਉਹ ਬਹੁਤ ਖੁਸ਼ੀ ਸੀ। ਉਹਨਾਂ ਬਖਸ਼ੀਸ਼ ਸਿੰਘ ਨੂੰ ਵਧਾਈ ਵੀ ਦਿੱਤੀ ਅਤੇ ਰਿਲੈਕਸ ਹੋਣ ਨੂੰ ਕਿਹਾ। ਰਿਲੈਕਸ ਹੋਣ ਲਈ ਜਦੋਂ ਉਹ ਆਪਣੇ ਕੱਪੜੇ ਪਾਉਣ ਗਏ ਤਾਂ ਉਹ ਕੱਪੜੇ ਵੀ ਨਹੀਂ ਪਾ ਸਕੇ ਅਤੇ ਉੱਥੇ ਹੀ ਡਿੱਗ ਪਏ। ਉਹਨਾਂ ਦੱਸਿਆ ਕਿ ਭੱਜਣਾ ਇੰਨਾ ਪਸੰਦ ਸੀ ਕਿ ਦੋਸਤਾਂ ਨੂੰ ਕਹਿੰਦੇ ਸਨ ਕਿ ਜਦੋਂ ਵੀ ਮੌਤ ਆਵੇ ਤਾਂ ਮੈਦਾਨ ‘ਚ ਹੀ ਖਿਡਾਰੀ ਵਾਂਗ ਮਰਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।