ਮਹਿੰਦਰਾ ਰਾਜਪਕਸ਼ੇ ਬਣਨਗੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

Mahinda Rajapaksa, New PM, Sri Lanka

ਮਹਿੰਦਰਾ ਰਾਜਪਕਸ਼ੇ ਬਣਨਗੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

ਕੋਲੰਬੋ, ਏਜੰਸੀ। ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਵੀਰਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨਮੰਤਰੀ ਅਹੁਦੇ ਦੀ ਸਹੁੰ ਲੈਣਗੇ। ਪਿਛਲੇ ਸ਼ਨੀਵਾਰ ਨੂੰ ਸ੍ਰੀਲੰਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਪੱਖ ਦੇ ਉਮੀਦਵਾਰ ਅਤੇ ਸ਼੍ਰੀ ਮਹਿੰਦਾ ਦੇ ਭਰਾ ਗੋਤਾਬਾਇਆ ਰਾਜਪਕਸ਼ੇ ਦੀ ਜਿੱਤ ਹੋਈ ਸੀ ਜਿਸਦੇ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਸ਼੍ਰੀ ਵਿਕਰਮਸਿੰਘੇ ਦੇ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਜਪਕਸ਼ੇ ਨੇ ਸ਼੍ਰੀ ਮਹਿੰਦਾ ਨੂੰ ਕਾਰਜਕਾਰੀ ਪ੍ਰਧਾਨਮੰਤਰੀ ਨਿਯੁਕਤ ਕਰਣ ਦਾ ਐਲਾਨ ਕੀਤਾ ਸੀ। ਸਹੁੰ ਚੁੱਕ ਸਮਾਰੋਹ ਸ਼੍ਰੀ ਵਿਕਰਮਸਿੰਘੇ ਦੇ ਅਧਿਕਾਰਿਕ ਤੌਰ ‘ਤੇ ਅਸਤੀਫਾ ਦੇਣ ਦੇ ਬਾਅਦ ਦੁਪਹਿਰ ਬਾਅਦ ਕੀਤਾ ਜਾਵੇਗਾ। Mahinda Rajapaksa

ਸ਼੍ਰੀ ਮਹਿੰਦਾ ਦੋ ਵਾਰ 2005 ਤੋਂ 2015 ਤੱਕ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਹੁਣ ਇਸ ਅਹੁਦੇ ‘ਤੇ ਉਨ੍ਹਾਂ ਦੇ ਵੱਡੇ ਭਰਾ ਸ਼੍ਰੀ ਰਾਜਪਕਸ਼ੇ ਹਨ। ਸ਼੍ਰੀ ਮਹਿੰਦਾ ਸ੍ਰੀਲੰਕਾ ਦੇ ਨਿਯਮ ਅਨੁਸਾਰ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਹਨ ਇਸ ਲਈ ਹੁਣ ਉਹ ਇਸ ਅਹੁਦੇ ਲਈ ਦਾਅਵੇਦਾਰ ਨਹੀਂ ਹੋ ਸਕਦੇ ਪਰ ਹੁਣ ਉਹ ਪ੍ਰਧਾਨਮੰਤਰੀ ਦੇ ਰੂਪ ਵਿੱਚ ਇੱਥੋਂ ਦੀ ਰਾਜਨੀਤੀ ਵਿੱਚ ਵਾਪਸੀ ਕਰ ਰਹੇ ਹਨ। ਪ੍ਰਧਾਨ ਮੰਤਰੀ ਮਹਿੰਦਾ ਦੇ ਨਾਲ 15 ਕਾਰਜਕਾਰੀ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।