ਰਲੇਵੇਂ ਨਾਲ 10 ਬੈਂਕ ਬਣਨਗੇ 4 ਬੈਂਕ

4 Banks

ਪੀਐਨਬੀ ’ਚ ਯੂਬੀਆਈ-ਓਬੀਸੀ ਦਾ ਰਲੇਵਾਂ | RBI

  • ਕੁੱਲ 12 ਬੈਂਕ ਰਹਿ ਜਾਣਗੇ ਸਰਕਾਰੀ, ਬੈਂਕਾਂ ਦਾ ਐਨਪੀਏ ਘਟਿਆ, ਮੁਨਾਫ਼ਾ ਵਧਿਆ | RBI
  • ਬੈਂਕ ਮੁਲਾਜ਼ਮਾਂ ਦੀ ਛਾਂਟੀ ਨਹੀਂ ਹੋਵੇਗੀ : ਸੀਤਾਰਮਣ | RBI

ਨਵੀਂ ਦਿੱਲੀ (ਏਜੰਸੀ)। ਸਰਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦਿਆਂ ਸਰਕਾਰ ਨੇ 10 ਬੈਂਕਾਂ ਦਾ ਰਲੇਵਾਂ ਕਰਕੇ ਚਾਰ ਬੈਂਕ ਬਣਾਉਣ ਦਾ ਅੱਜ ਐਲਾਨ ਕੀਤਾ, ਜਿਸ ਤੋਂ ਬਾਅਦ ਦੇਸ਼ ’ਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ ਘੱਟ ਕੇ 12 ਰਹਿ ਜਾਵੇਗੀ  ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਦਾ ਪੰਜਾਬ ਨੈਸ਼ਨਲ ਬੈਂਕ ’ਚ ਰਲੇਵਾਂ ਕੀਤਾ ਜਾਵੇਗਾ ਇਸ ਤਰ੍ਹਾਂ ਕੇਨਰਾ ਬੈਂਕ ’ਚ ਸਿੰਡੀਕੇਟ ਬੈਂਕ ਦਾ ਰਲੇਵਾਂ ਤੇ ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ’ਚ ਰਲੇਵਾਂ ਹੋਵੇਗਾ ਯੂਨੀਅਨ ਬੈਂਕ ਦੇ ਨਾਲ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਰਲੇਵੇਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੇਸ਼ ’ਚ ਸਰਕਾਰੀ ਬੈਂਕਾਂ ਦੀ ਗਿਣਤੀ ਘੱਟ 12 ਰਹਿ ਜਾਵੇਗੀ ਸਾਲ 2017 ’ਚ ਦੇਸ਼ ’ਚ 27 ਸਰਕਾਰੀ ਬੈਂਕ ਸਨ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਰਲੇਵੇਂ ਦੇ ਬਾਵਜ਼ੂਦ ਬੈਂਕ ਮੁਲਾਜ਼ਮਾਂ ਦੀ ਛਾਂਟੀ ਨਹੀਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2017 ’ਚ ਮੋਦੀ ਸਰਕਾਰ ਨੇ ਭਾਰਤੀ ਸਟੇਟ ਬੈਂਕ ’ਚ ਉਸ ਦੇ ਪੰਜ ਸਹਿਯੋਗੀ ਬੈਂਕਾਂ ਦਾ ਰਲੇਵਾਂ ਕੀਤਾ ਸੀ ਇਸ ਤੋਂ ਬਾਅਦ ਵਿਜੈ ਬੈਂਕ ਤੇ ਦੇਨਾ ਬੈਂਕ ਦਾ ਬੈਂਕ ਆਫ਼ ਬੜੌਦਾ ’ਚ ਰਲੇਵਾਂ ਕੀਤਾ ਗਿਆ ਸੀ ਇਨ੍ਹਾਂ ਰਲੇਵੇਂ ਪ੍ਰਕਿਰਿਆਵਾਂ ਨੂੰ ਪੂਰਾ ਹੋਣ ਤੋਂ ਬਾਅਦ ਜਨਤਕ ਖੇਤਰ ’ਚ ਭਾਰਤੀ ਸਟੇਟ ਬੈਂਕ, ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਯੂਨੀਅਨ ਬੈਂਕ, ਇੰਡੀਅਨ ਬੈਂਕ, ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ਼ ਮਹਾਂਰਾਸ਼ਟਰਾ ਤੇ ਯੂਕੋ ਬੈਂਕ ਰਹਿ ਜਾਣਗੇ। (RBI)

6 ਸਾਲਾਂ ’ਚ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ ’ਤੇ | RBI

ਨਵੀਂ ਦਿੱਲੀ ਕੇਂਦਰੀ ਸੰਖਿਆਂਕ ਦਫ਼ਤਰ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਅਪਰੈਲ-ਜੂਨ ਦੀ ਤਿਮਾਹੀ ’ਚ ਸਥਿਰ ਮੁੱਲ ’ਤੇ ਜੀਡੀਪੀ 35.85 ਲੱਖ ਕਰੋੜ ਰੁਪਏ ਰਹੀ ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਤਿਮਾਹੀ ’ਚ ਇਹ 34.14 ਲੱਖ ਕਰੋੜ ਰੁਪਏ ਰਹੀ ਸੀ ਇਸ ਤਰ੍ਹਾਂ ਜੀਡੀਪੀ ਵਿਕਾਸ ਦਰ ਪੰਜ ਫੀਸਦੀ ਦਰਜ ਕੀਤੀ ਗਈ ਨਿਰਮਾਣ ਖੇਤਰ ਦੇ ਸਫ਼ਲ ਮੁੱਲ ਵਾਧੇ ਦੀ ਵਿਕਾਸ ਦਰ ਜੋ ਪਿਛਲੇ ਸਾਲ ਅਪਰੈਲ-ਜੂਨ ਦੌਰਾਨ 12.1 ਫੀਸਦੀ ਰਹੀ ਸੀ, ਜਾਰੀ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਘੱਟ 0.6 ਫੀਸਦੀ ਰਹਿ ਗਈ।