ਆਖਿਰੀ ਮੈਚ ਗੁਆਉਣ ਦੇ ਨਾਲ ਭਾਰਤ ਨੇ ਲੜੀ ਵੀ ਗੁਆਈ

IND Vs WI T20 Series

5 ਮੈਚਾਂ ਦੀ ਟੀ-20 ਲੜੀ ’ਚ ਪਹਿਲੀ ਵਾਰ ਹਾਰਿਆ ਭਾਰਤ | IND Vs WI T20 Series

  • ਵੈਸਟਇੰਡੀਜ਼ ਨੇ ਲੜੀ 3-2 ਨਾਲ ਕੀਤੀ ਆਪਣੇ ਨਾਂਅ | IND Vs WI T20 Series

ਮਿਯਾਮੀ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ 5 ਟੀ-20 ਮੈਚਾਂ ਦੀ ਲੜੀ ਖੇਡੀ ਗਈ । ਜਿਸ ਨੂੰ ਭਾਰਤ ਨੇ 2-3 ਨਾਲ ਗੁਆ ਦਿੱਤਾ। ਆਖਿਰੀ ਮੈਚ ’ਚ ਭਾਰਤ ਨੂੰ ਵੈਸਟਇੰਡੀਜ਼ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫਲੋਰਿਡਾ ਸਥਿਤ ਕ੍ਰਿਕੇਟ ਮੈਦਾਨ ’ਤੇ ਟੀਮ ਇੰਡੀਆ ਨੇ ਪਹਿਲਾਂ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਹੜਾ ਵੀ ਟੀਮ ਲਈ ਗਲਤ ਸਾਬਤ ਹੋਇਆ। ਭਾਰਤੀ ਟੀਮ ਨੇ 20 ਓਵਰਾਂ ’ਚ 9 ਵਿਕਟਾਂ ਗੁਆ ਕੇ 165 ਦੌੜਾਂ ਦਾ ਸਕੋਰ ਬਣਾਇਆ। ਜਿਸ ਤੋਂ ਬਾਅਦ ਟੀਚੇ ਦਾ ਪਿਛਾ ਕਰਨ ਆਈ ਵੈਸਟਇੰਡੀਜ਼ ਦੀ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ 18 ਓਵਰਾਂ ’ਚ ਹੀ ਮੈਚ ਆਪਣੇ ਨਾਂਅ ਕਰ ਲਿਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਵੈਸਟਇੰਡੀਜ਼ ਨੇ ਲੜੀ 3-2 ਨਾਲ ਆਪਣੇ ਨਾਂਅ ਕਰ ਲਈ।

ਭਾਰਤੀ ਟੀਮ ਦੇ ਹਾਰ ਦੇ ਕਾਰਨ | IND Vs WI T20 Series

ਪਹਿਲਾ : ਕਾਰਨ ਇਹ ਰਿਹਾ ਕਿ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਭਾਰਤੀ ਟੀਮ ਦੇ ਦੋਵੇਂ ਓਪਨਰ 6 ਦੌੜਾਂ ਦੇ ਸਕੋਰ ’ਤੇ ਆਉਟ ਹੋ ਗਏ। ਪਿਛਲੇ ਮੈਚ ’ਚ ਅਰਧਸੈਂਕੜੇ ਲਾਉਣ ਵਾਲੇ ਜਾਇਸਵਾਲ ਅਤੇ ਸ਼ੁਭਮਨ ਗਿੱਲ ਲੜੀਵਾਰ 5 ਅਤੇ 9 ਦੌੜਾਂ ਬਣਾ ਕੇ ਵਾਪਸ ਪਰਤ ਗਏ। (IND Vs WI T20 Series)

ਦੂਜਾ : ਦੂਜਾ ਹਾਰ ਦਾ ਵੱਡਾ ਕਾਰਨ ਇਹ ਰਿਹਾ ਕਿ ਭਾਰਤ ਨੇ ਗੇਂਦਬਾਜ਼ੀ ਕਰਨ ਸਮੇਂ ਵਿਕਟਾਂ ਲੈਣ ’ਚ ਨਾਕਾਮ ਰਹੇ। ਮੈਚ ਦੀ ਸਿਰਫ ਇੱਕ ਵਿਕਟ ਅਰਸ਼ਦੀਪ ਸਿੰਘ ਨੇ ਲਈ ਜਿਨ੍ਹਾਂ ਕਾਇਲ ਮੇਯਰਸ ਨੂੰ 12 ਦੌੜਾਂ ਦੇ ਸਕੋਰ ’ਤੇ ਆਉਟ ਕਰਕੇ ਲਈ। ਇਸ ਤੋਂ ਬਾਅਦ ਪੂਰਨ ਅਤੇ ਬਰੈਡਨ ਕਿੰਗ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਹੋਈ ਜਿਸ ਨੇ ਵੈਸਟਇੰਡੀਜ਼ ਦੀ ਟੀਮ ਨੂੰ 18 ਓਵਰਾਂ ’ਚ ਜਿਤਾ ਦਿੱਤਾ।

ਇਹ ਵੀ ਪੜ੍ਹੋ: ਹਿਮਾਚਲ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ