ਮਾੱਮ ਸੇਰੇਨਾ ਨੂੰ ਹਰਾ ਕੇਰਬਰ ਪਹਿਲੀ ਵਾਰ ਬਣੀ ਵਿੰਬਲਡਨ ਚੈਂਪਿਅਨ

ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਜਰਮਨੀ ਦੀ ਅੰਜੇਲਿਕ ਕੇਰਬਰ ਨੇ ਸੱਤ ਵਾਰ ਦੀ ਚੈਂਪਿਅਨ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੂੰ 6-3, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਪਹਿਲੀ ਵਾਰ ਮਹਿਲਾ ਖ਼ਿਤਾਬ ਜਿੱਤ ਲਿਆ 36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਅਤੇ ਅੱਠਵੇਂ ਵਿੰਬਲਡਨ ਖ਼ਿਤਾਬ ਦੀ ਤਲਾਸ਼ ‘ਚ ਸੀ ਅਤੇ ਇੱਥੇ ਉਸਨੂੰ 25ਵਾਂ ਦਰਜਾ ਮਿਲਿਆ ਸੀ ਸੇਰੇਨਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ‘ਚ ਪਹੁੰਚੀ ਸੀ ਪਰ ਉਸਦੀ ਮੁਹਿੰਮ ਨੂੰ ਕੇਰਬਰ ਨੇ ਰੋਕ ਦਿੱਤਾ ਇਸ ਹਾਰ ਦੇ ਨਾਲ ਸੇਰੇਨਾ ਦਾ 24ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। (Angelique Kerber)

ਕੇਰਬਰ ਨੇ ਪੂਰੇ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਕਾ ਨੰਬਰ ਇੱਕ ਸੇਰੇਨਾ ਨੂੰ ਕਿਤੇ ਟਿਕਣ ਨਹੀਂ ਦਿੱਤਾ ਕੇਰਬਰ 5-3 ਦੇ ਸਕੋਰ ‘ਤੇ ਖ਼ਿਤਾਬ ਲਈ ਸਰਵਿਸ ਕਰਦੇ ਹੋਏ ਨਰਵਸ ਲੱਗੀ ਪਰ ਉਸਦੇ ਪਹਿਲੇ ਚੈਂਪਿਅਨਸ਼ਿਪ ਅੰਕ ‘ਤੇ ਸੇਰੇਨਾ ਦਾ ਬੈਕਹੈਂਡ ਜਿਵੇਂ ਹੀ ਨੈੱਟ ਨਾਲ ਟਕਰਾਇਆ ਉਹ ਖ਼ੁਸ਼ੀ ਨਾਲ ਉਛਲ ਪਈ 11ਵਾਂ ਦਰਜਾ ਪ੍ਰਾਪਤ ਕੇਰਬਰ ਦਾ ਇਹ ਤੀਸਰਾ ਗਰੈਂਡ ਸਲੈਮ ਖ਼ਿਤਾਬ ਹੈ ਇਸ ਤੋਂ ਪਹਿਲਾਂ ਉਸਨੇ ਆਸਟਰੇਲੀਅਨ ਓਪਨ ਅਤੇ ਯੂ.ਐਸ.ਓਪਨ ਖ਼ਿਤਾਬ ਜਿੱਤੇ ਸਨ। ਟਾਪ 10 ਦਰਜਾ ਖਿਡਾਰੀਆਂ ਦੇ ਬਾਹਰ ਹੋ ਜਾਣ ਤੋਂ ਬਾਅਦ ਕੇਰਬਰ ਅੱਵਲ ਦਰਜਾ ਖਿਡਾਰੀ ਰਹਿ ਗਈ ਸੀ ਉਸਨੇ ਆਪਣੀ ਰੈਂਕਿੰਗ ਨਾਲ ਪੂਰਾ ਨਿਆਂ ਕੀਤਾ ਇਸ ਦੇ ਨਾਲ ਹੀ ਉਹ 1996 ‘ਚ ਸਟੈਫੀ ਗ੍ਰਾਫ ਤੋਂ ਬਾਅਦ ਵਿੰਬਲਡਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਜਰਮਨ ਖਿਡਾਰੀ ਬਣ ਗਈ ਅਤੇ ਨਾਲ ਸੇਰੇਨਾ ਤੋਂ 2016 ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਵੀ ਚੁਕਤਾ ਕਰ ਲਿਆ। (Angelique Kerber)

ਵਿੰਬਲਡਨ ਪ੍ਰਦਰਸ਼ਨ ਮਾਂਵਾਂ ਨੂੰ ਸਮਰਪਿਤ | Angelique Kerber

ਫ਼ਾਈਨਲ ‘ਚ ਹਾਰ ਤੋਂ ਬਾਅਦ ਸੇਰੇਨਾ ਨੇ ਵਿੰਬਲਡਨ ‘ਚ ਆਪਣੇ ਪ੍ਰਦਰਸ਼ਨ ਨੂੰ ਸਾਰੀਆਂ ਮਾਵਾਂ ਨੂੰ ਸਮਰਪਿਤ ਕੀਤਾ ਸੇਰੇਨਾ ਨੇ ਕਿਹਾ ਕਿ ਉਹ ਇੱਥੇ ਸਾਰੀਆਂ ਮਾਵਾਂ ਵੱਲੋਂ ਖੇਡ ਰਹੀ ਸੀ  ਪਰ ਉਸਨੂੰ ਆਪਣੀ ਹਾਰ ਦਾ ਕੋਈ ਅਫ਼ਸੋਸ ਨਹੀਂ ਹੈ ਕਿਉਂਕਿ ਉਹ ਇੱਕ ਬਿਹਤਰ ਖਿਡਾਰੀ ਤੋਂ ਹਾਰੀਂ 36 ਸਾਲਾ ਸੇਰੇਨਾ ਆਪਣੀ ਬੇਟੀ ਅਲੇਕਿਸਸ ਓਲੰਪਿਆ ਦੇ ਪਿਛਲੇ ਸਾਲ ਜਨਮ ਤੋਂ ਬਾਅਦ ਸਰਕਟ ‘ਚ ਪਰਤੀ ਸੀ ਅਤੇ ਉਹ ਪਿਛਲੇ 38 ਸਾਲਾਂ ‘ਚ ਆਲ ਇੰਗਲੈਂਡ ਕਲੱਬ ‘ਚ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮਾਂ ਬਣੀ ਵਿੰਬਲਡਨ ‘ਚ ਖ਼ਿਤਾਬ ਜਿੱਤਣ ਵਾਲੀ ਆਖ਼ਰੀ ਮਾਂ ਆਸਟਰੇਲੀਆ ਦੀ ਇਵੋਨ ਗੁਲਾਗੋਂਗ ਸੀ ਜਿਸ ਨੇ 1980 ‘ਚ ਖ਼ਿਤਾਬ ਜਿੱਤਿਆ ਸੀ ਸੇਰੇਨਾ ਨੇ ਕਿਹਾ ਕਿ ਕੇਰਬਰ ਨੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਅਤੇ ਉਹ ਮੇਰੀ ਚੰਗੀ ਦੋਸਤ ਵੀ ਹੈ ਇਸ ਲਈ ਮੈਂ ਉਸਦੇ ਚੈਂਪਿਅਨ ਬਣਨ ਤੋਂ ਬਹੁਤ ਖੁਸ਼ ਹਾਂ।