ਕੀ ਕਾਂਗਰਸ ਖੁਦ ਨੂੰ ਬਦਲ ਸਕੇਗੀ?

ਕੀ ਕਾਂਗਰਸ ਖੁਦ ਨੂੰ ਬਦਲ ਸਕੇਗੀ?

ਕਾਂਗਰਸ ਲਈ ਇਹ ਸੰਕਰਮਣ ਕਾਲ ਹੈ ਬਹੁਤ ਡੂੰਘਾ ਅਤੇ ਅਗਨੀ ਪ੍ਰੀਖਿਆ ਵਰਗਾ ਕਾਂਗਰਸ ਦੀ ਹੋਂਦ ’ਤੇ ਵੀ ਸਵਾਲ ਉੱਠਣ ਲੱਗੇ ਹਨ ਹੁਣ ਅਕਸਰ ਸਿਆਸੀ ਗਲਿਆਰਿਆਂ ’ਚ ਇਹ ਸਵਾਲ ਵੀ ਉੱਠਦਾ ਹੈ ਕਿ ਕਾਂਗਰਸ ਬਚੇਗੀ ਵੀ ਜਾਂ ਨਹੀਂ, ਅਜਿਹੇ ਸਵਾਲਾਂ ਦੇ ਪਿੱਛੇ ਭਾਵਨਾਵਾਂ ਵੀ ਵੱਖ-ਵੱਖ ਹੋ ਸਕਦੀਆਂ ਹਨ ਰਾਜਨੀਤੀ ’ਚ ਬੇਸ਼ੱਕ ਹੀ ਇਨ੍ਹਾਂ ਸਵਾਲਾਂ ਦੇ ਮਾਇਨੇ ਕੁਝ ਵੀ ਕੱਢੇ ਜਾਣ ਪਰ ਲੋਕਤੰਤਰ ਦੇ ਲਿਹਾਜ ਨਾਲ ਇਸ ਨੂੰ ਸਵਾਲ ਨਹੀਂ ਭਾਵਨਾਵਾਂ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਸੱਚ ਤਾਂ ਇਹ ਹੈ ਕਿ ਇਸ ਦੇਸ਼ ਦੇ ਮਜ਼ਬੂਤ ਲੋਕਤੰਤਰ ਦੇ ਪਿੱਛੇ ਮਜ਼ਬੂਤ ਵਿਰੋਧੀ ਧਿਰ ਦੀ ਪੈਨੀ ਨਜ਼ਰ ਅਤੇ ਉਸ ਨੂੰ ਉਤਸ਼ਾਹਿਤ ਕਰਨ ਦੀ ਇਮਾਨਦਾਰ ਮਨਸ਼ਾ ਦੇ ਅਤੀਤ ਦੇ ਤਮਾਮ ਉਦਾਹਰਨ ਸਭ ਦੇ ਸਾਹਮਣੇ ਹਨ ਪਰ ਹੁਣ ਅਜਿਹਾ ਨਹੀਂ ਦਿਸਦਾ ਕੀ ਦੇਰ-ਸਵੇਰ ਇਹ ਲੋਕਤੰਤਰ ਲਈ ਹੀ ਚੁਣੌਤੀ ਬਣ ਸਕੇਗਾ ਜਾਂ ਫ਼ਿਰ ਸਿਰਫ਼ ਕਾਂਗਰਸ ਲਈ?

ਬਦਲੀ ਹੋਏ ਰਾਜਨੀਤੀਕ, ਸਮਾਜਿਕ ਅਤੇ ਤਕਨੀਕੀ ਹਾਲਾਤਾਂ ਵਿਚਕਾਰ ਕਾਂਗਰਸ ’ਚ ਉਹ ਇੱਛਾ ਸ਼ਕਤੀ ਜਾਂ ਮਜ਼ਬੂਤੀ ਨਹੀਂ ਦਿਸ ਰਹੀ ਹੈ ਜੋ ਇਸ ਸਮੇਂ ਦਿਸਣੀ ਚਾਹੀਦੀ ਸੀ ਸਮੇਂ ਦਾ ਇਹੀ ਤਕਾਜ਼ਾ ਹੈ ਭਾਜਪਾ ਲਈ ਇਹ ਸਕੂਨ ਦੀ ਗੱਲ ਹੋ ਸਕਦੀ ਹੈ ਪਰ ਲੋਕਤੰਤਰ ਲਈ ਨਹੀਂ ਦੁਨੀਆ ਦੇ ਸਭ ਤੋਂ ਮਜ਼ਬੂਤ ਅਤੇ ਵਿਸ਼ਾਲ ਲੋਕਤੰਤਰ ਦੀ ਮਜ਼ਬੂਤੀ ਲਈ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ ਹੈ ਕਾਂਗਰਸ ’ਚ ਹੁਣ ਉਹ ਗੱਲ ਦਿਸਦੀ ਨਹੀਂ ਹੈ ਅਤੇ ਮਜ਼ਬੂਤ ਹੁੰਦੀਆਂ ਖੇਤਰੀ ਪਾਰਟੀਆਂ ’ਚ ਨੈਸ਼ਨਲ ਲੀਡਰਸ਼ਿਪ ਨੂੰ ਲੈ ਕੇ ਲੜਾਈ ਪਹਿਲਾਂ ਦਿਸ ਚੁੱਕੀ ਹੈ ਅੱਗੇ ਵੀ ਦਿਸਣੀ ਤੈਅ ਹੈ

ਸੱਚ ਤਾਂ ਇਹ ਹੈ ਕਿ ਹਰ ਕਿਸੇ ਨੂੰ ਲੱਗਣ ਲੱਗਾ ਹੈ ਕਿ ਕਾਂਗਰਸ ਕਿਸ ਦਿਸ਼ਾ ’ਚ ਜਾ ਰਹੀ ਹੈ ਅਤੇ ਉਹ ਵੀ ਕਿਉਂ ਅਤੇ ਕਿਵੇਂ? ਇਸ ਦਾ ਜਵਾਬ ਨਾ ਤਾਂ ਕਾਂਗਰਸ ਦੇ ਰਹੀ ਹੈ ਅਤੇ ਨਾ ਹੀ ਦੇਣ ਨੂੰ ਤਿਆਰ ਦਿਸਦੀ ਹੈ ਹਾਲਾਤਾਂ ’ਤੇ ਸਭ ਕੁਝ ਛੱਡ ਕੇ ਵੀ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਹੈ ਪਰ ਇਹ ਵੀ ਸੱਚ ਹੈ ਕਿ ਇਹ ਸਭ ਕੁਝ ਹਾਲਾਤਾਂ ਕਰਕੇ ਵੀ ਤਾਂ ਨਹੀਂ ਹੈ ਪੰਜਾਬ ਦੇ ਘਟਨਾਕ੍ਰਮ ਤੋਂ ਬਾਅਦ ਬੇਸ਼ੱਕ ਹੀ ਦਲਿਤ ਕਾਰਡ ਖੇਡ ਕੇ ਕਾਂਗਰਸ ਦੇ ਕਲੇਸ਼ ਨੂੰ ਸ਼ਾਂਤ ਕਰ ਦਿੱਤਾ ਹੈ, ਪਰ ਜੋ ਕੁਝ ਵਾਪਰ ਰਿਹਾ ਹੈ ਉਹ ਤੇਜ਼ੀ ਨਾਲ ਸਭ ਤੱਕ ਪਹੁੰਚ ਵੀ ਰਿਹਾ ਹੈ ਹੁਣ ਤਾਂ ਹਵਾ ਦਾ ਰੁਖ ਵੇਖਣ ਦੇ ਇੱਕ ਤੋਂ ਇੱਕ ਤੌਰ-ਤਰੀਕੇ ਸਾਹਮਣੇ ਹਨ

ਉਸ ਤੋਂ ਬਾਅਦ ਕਾਂਗਰਸ ’ਚ ਪੰਜ ਰਾਜਾਂ ਦੀਆਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਲਏ ਗਏ ਫੈਸਲੇ ਜੋ ਦਿਸਦੇ ਹਨ, ਉਹ ਸਖ਼ਤ ਜ਼ਰੂਰ ਹਨ ਪਰ ਆਮ ਵੋਟਰਾਂ ਵਿਚਕਾਰ ਕੀ ਸੰਦੇਸ਼ ਦੇ ਰਹੇ ਹਨ ਸ਼ਾਇਦ ਇਸ ’ਤੇ ਵੀ ਆਤਮਚਿੰਤਨ ਨਹੀਂ ਕੀਤਾ ਗਿਆ ਹੋਵੇਗਾ! ਮੰਨਿਆ ਕਿ ਜਾਤੀਗਤ ਕਾਰਡ ਖੇਡ ਕੇ ਕਾਗਜ਼ਾਂ ਅਤੇ ਗਣਿਤ ਦੇ ਸਿਆਸੀ ਫਾਰਮੂਲੇ ਨਾਲ ਐਂਟੀ-ਇਨਕੰਮਬੇਂਸੀ ਨੂੰ ਮਾਤ ਦੇਣ ਦੀ ਯੁਕਤੀ ਦੀ ਦੁਹਾਈ ਬੇਸ਼ੱਕ ਹੀ ਦਿੱਤੀ ਜਾ ਰਹੀ ਹੋਵੇ ਪਰ ਪੰਜਾਬ ਦੇ ਵੋਟਰਾਂ ’ਤੇ ਇਸ ਦਾ ਕੀ ਅਸਰ ਪਵੇਗਾ ਇਸ ਸਬੰਧੀ ਚੱਲ ਪਈ ਹਵਾ ਕਦੋਂ ਹਨ੍ਹੇਰੀ ਅਤੇ ਦੇਖਦਿਆਂ ਹੀ ਦੇਖਦਿਆਂ ਤੂਫ਼ਾਨ ’ਚ ਬਦਲ ਜਾਵੇਗੀ, ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ?

ਏਦਾਂ ਹੀ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਵੀ ਇਹੀ ਕੁਝ ਵਾਪਰ ਰਿਹਾ ਹੈ ਸੱਤਾ ਦਾ ਲਾਲਚ ਅਤੇ ਕੁਰਸੀ ਦੀ ਹੋੜ ਵਿਚਕਾਰ ਬੇਸ਼ੱਕ ਹੀ ਸ਼ਗੂਫੇਬਾਜ਼ੀ ਹੋਵੇ, ਪਰ ਰੋਜ਼ ਨਵੀਆਂ ਬਣਦੀਆਂ ਸੁਰਖੀਆਂ ਅਤੇ ਸੱਤਾ ਦੇ ਭਾਵੀ ਬਦਲਾਅ ਦੀਆਂ ਝੂਠੀਆਂ-ਸੱਚੀਆਂ ਹਵਾਵਾਂ ਨਾਲ ਇੱਕ ਸਥਿਰ ਅਤੇ ਅੰਕੜਿਆਂ ’ਚ ਮਜ਼ਬੂਤ ਸਰਕਾਰ ਦੀ ਚਿੰਤਾ ਵਧਣਾ ਅਸੁਭਾਵਿਕ ਨਹੀਂ ਹੈ ਨਿਸ਼ਚਿਤ ਤੌਰ ’ਤੇ ਅਜਿਹੀਆਂ ਕਿਆਸ ਅਰਾਈਆਂ ਨਾਲ ਸਰਕਾਰ ਦੀ ਮਜ਼ਬੂਤੀ ਅਤੇ ਭਵਿੱਖ ਨੂੰ ਲੈ ਕੇ ਕਾਰਜ ਪ੍ਰਣਾਲੀ ਅਤੇ ਲੇਖੇ-ਜੋਖੇ ਨਾਲ ਵੀ ਖਾਸ ਲਹਿਰ ਬਣਦੀ ਹੈ ਜੋ ਬਿਨਾਂ ਕਹੇ ਉਸ ਸਰਕਾਰ ਪ੍ਰਤੀ ਧਾਰਨਾ ਬਣਾ ਦਿੰਦੀ ਹੈ

ਇਹ ਵੀ ਸੱਚ ਹੈ ਕਿ ਕਾਂਗਰਸ ਕੋਲ ਇੱਕ ਹੱਥ ਦੀਆਂ ਉਂਗਲੀਆਂ ’ਤੇ ਗਿਣੇ ਜਾਣ ਲਾਇਕ ਸੂਬੇ ਬਚੇ ਹਨ ਇਸ ਸਬੰਧੀ ਜਿੰਨ੍ਹਾਂ ਅੰਤਰਦਵੰਧ, ਖਿੱਚੋਤਾਣ ਜਾਂ ਤਾਲਮੇਲ ਦੀਆਂ ਕਵਾਇਦਾਂ ਬਾਹਰ ਦਿਸਦੀਆਂ ਹਨ ਉਹ 136 ਸਾਲ ਪੁਰਾਣੇ ਇਸ ਸੰਗਠਨ ’ਚ ਕਦੇ ਨਹੀਂ ਦਿਸੀਆਂ ਇੱਥੋਂ ਤੱਕ ਕਿ ਐਮਰਜੰਸੀ ’ਚ ਵੀ ਨਹੀਂ ਇੱਕ ਪਾਸੇ ਭਾਵੇਂ ਹੀ ਕਾਂਗਰਸ ਬਿਖਰੀ ਹੋਵੇ ਜਾਂ ਕੁਨਬੇ ’ਚ ਏਕਾ ਨਾ ਦਿਸ ਰਿਹਾ ਹੋਵੇ ਦੂਜੇ ਪਾਸੇ ਇਨ੍ਹਾਂ ਰਾਜਾਂ ’ਚ ਕਿੰਨ੍ਹਾ ਦੇ ਦਮ ’ਤੇ ਉੱਤਰਿਆ ਜਾਵੇਗਾ? ਇਹ ਸਭ ਤੋਂ ਵੱਡਾ ਸਵਾਲ ਹੈ

ਜਿਓਤੀਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਸੁਸ਼ਮਿਤਾ ਦੇਵ, ਪ੍ਰਿਅੰਕਾ ਚਤੁਰਵੇਦੀ, ਅਸ਼ੋਕ ਤੰਵਰ, ਲਲਿਤੇਸ਼ਪਤੀ ਤ੍ਰਿਪਾਠੀ ਵਰਗੇ ਰਾਹੁਲ ਦੇ ਕਰੀਬੀਆਂ ਦੇ ਚਲੇ ਜਾਣ ਤੋਂ ਬਾਅਦ ਨੌਜਵਾਨਾਂ ਲਈ ਹਾਰਦਿਕ ਪਟੇਲ, ਕਨੱ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਕਿੰਨੇ ਪ੍ਰਭਾਵੀ ਹੋਣਗੇ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਜੋ ਗਏ ਉਨ੍ਹਾਂ ਦਾ ਕਾਂਗਰਸ ਨਾਲ ਸਾਲਾਂ ਦਾ ਨਹੀਂ ਸਗੋਂ ਕਈ ਪੀੜ੍ਹੀਆਂ ਦਾ ਨਾਤਾ ਰਿਹਾ ਜੋ ਆਏ ਉਹ ਜ਼ਿਆਦਾਤਰ ਦੂਜੇ ਘਰਾਂ ਤੋਂ ਹੋ ਕੇ ਆਏ ਹਨ ਜਾਹਿਰ ਹੈ ਅਜਿਹੇ ਦੌਰ ’ਚ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨੌਜਵਾਨਾਂ ਦੀ ਜਬਰਦਸਤ ਮੌਜ਼ੂਦਗੀ ਰਹਿੰਦੀ ਹੈ ਅਤੇ ਟਰੇਂਡ ਅਤੇ ਟਰੋਲ ਦਾ ਜ਼ਮਾਨਾ ਹੈ, ਨੌਜਵਾਨ ਜਿੰਨ੍ਹਾਂ ਦੇ ਚੰਗੇ ਖਾਸੇ ਵੋਟ ਹਨ ਅਤੇ ਗਰੁੱਪਸ ਹਨ, ਬੇਲਾਗ ਅਤੇ ਬੇਬਾਕ ਰਾਇ ਰੱਖਦੇ ਹਨ, ਕਿਸ ਦੇ ਨਾਲ ਹੋਣਗੇ? ਇਹ ਵੀ ਭਵਿੱਖ ਦੇ ਗਰਭ ’ਚ ਲੁਕਿਆ ਸਵਾਲ ਹੈ

ਕਾਂਗਰਸ ਵੀ ਬਗਾਵਤ ਵਿਚਕਾਰ ਬਦਲਾਅ ਦੀ ਕੋਸ਼ਿਸ਼ ਦੇਖਦੀ ਜ਼ਰੂਰ ਹੈ, ਪਰ ਕੀ ਖੁਦ ਨੂੰ ਬਦਲ ਸਕੇਗੀ ਇੱਕ ਧਾਰਨਾ ਆਮ ਅਤੇ ਖਾਸ ਇਹ ਵੀ ਕਿ 1990 ’ਚ ਭਾਰਤ ਦੀ ਅਬਾਦੀ 87.33 ਕਰੋੜ ਸੀ ਉਦੋਂ ਨੌਜਵਾਨਾਂ ਦਾ ਝੁਕਾਅ ਅਤੇ ਵੱਡਾ ਤਬਕਾ ਕਾਂਗਰਸ ਦੇ ਨਾਲ ਸੀ ਅੱਜ ਭਾਰਤ ਦੀ ਆਬਾਦੀ 135 ਕਰੋੜ ਪਹੁੰਚ ਰਹੀ ਹੈ ਅਤੇ ਨੌਜਵਾਨਾਂ ਅਤੇ ਲੋਕਾਂ ਦਾ ਝੁਕਾਅ 1990 ਦੇ ਮੁਕਾਬਲੇ ਬੇਹੱਦ ਘੱਟ ਅਤੇ ਨਾ ਦੇ ਬਰਾਬਰ ਹੈ ਇਸ ਫਰਕ ਨੂੰ ਜਾਂ ਦੂਰੀ ਨੂੰ ਕਾਂਗਰਸ ਨੇ ਕਿਉਂ ਕਦੇ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਆਲਮ ਇਹ ਹੈ ਕਿ ਜਦੋਂ ਵੀ ਕਿਸੇ ਸੂਬੇ ਨੇ ਮੌਕਾ ਦਿੱਤਾ ਨਹੀਂ ਕਿ ਪਹਿਲਾਂ ਹੀ ਖਿੱਚੋਤਾਣ ਸ਼ੁੁਰੂ ਹੋ ਜਾਂਦੀ ਹੈ ਅਤੇ ਆਗੂਆਂ ਦੇ ਨਾਲ ਖੁੱਡ ’ਚ ਸ਼ਹਿ ਕੇ ਬੈਠੇ ਬਿਆਨਬਾਜ਼ ਸਰਗਰਮ ਹੋ ਉੱਠਦੇ ਹਨ

ਕਾਂਗਰਸ ’ਚ ਸਕਾਰਾਤਮਕ ਰਾਜਨੀਤੀ ਅਤੇ ਨਵੇਂ ਬਦਲਾਅ ਅਤੇ ਨਵੇਂ ਪ੍ਰਯੋਗ ਦੇ ਨਾਲ ਨਵੇਂ ਲੋਕਾਂ ਖਾਸ ਕਰਕੇ ਨੌਜਵਾਨਾਂ ਨਾਲ ਜੁੜਨਾ ਹੀ ਹੋਵੇਗਾ ਫ਼ਿਰ ਮਜ਼ਬੂਤ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਦਾ ਤਮਗਾ ਲੈ ਕੇ ਹੀ ਸਹੀ ਕਾਂਗਰਸ ਭਵਿੱਖ ’ਚ ਕੁਝ ਕਰ ਸਕੇਗੀ ਨਹੀਂ ਤਾਂ ਜੋ ਚੱਲ ਰਿਹਾ ਹੈ ਜਿਵੇਂ ਚੱਲ ਰਿਹਾ ਹੈ ਚੱਲਣ ਦਿਓ ਦੀ ਤਰਜ਼ ’ਤੇ ਕਿੰਨੀ ਅਤੇ ਕਿੱਥੋਂ ਤੱਕ ਸਿਮਟੇਗੀ ਸ਼ਾਇਦ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੋਵੇਗਾ ਅਤੇ ਲੋਕਤੰਤਰ ਦੀਆਂ ਜੜ੍ਹਾਂ ਦੇ ਨਾਲ ਵੀ ਇਹ ਅਨਿਆਂ ਹੀ ਹੋਵੇਗਾ ਘੱਟੋ-ਘੱਟ ਦੋ ਮਜ਼ਬੂਤ ਅਤੇ ਰਾਸ਼ਟਰੀ ਪਾਰਟੀਆਂ, ਭਾਰਤ ਵਰਗੇ ਦੇਸ਼ ਦੇ ਲੋਕਤੰਤਰ ਲਈ ਬੇਹੱਦ ਜ਼ਰੂਰੀ ਸਨ ਅਤੇ ਰਹਿਣਗੀਆਂ

ਰਿਤੂਪਰਣ ਦਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ