ਇਸ ਕਰਕੇ ਵਧਦੀਆਂ ਨੇ ਪਿਆਜ (Onion) ਦੀਆਂ ਕੀਮਤਾਂ

Tomato Onion Prices

ਇਸ ਕਰਕੇ ਵਧਦੀਆਂ ਨੇ ਪਿਆਜ Onion ਦੀਆਂ ਕੀਮਤਾਂ
ਅਜੇ ਹੋਰ ਵਧਣਗੀਆਂ ਪਿਆਜ ਦੀਆਂ ਕੀਮਤਾਂ

ਨਵੀਂ ਦਿੱਲੀ, ਏਜੰਸੀ। ਪਿਆਜ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। 100 ਰੁਪਏ ਤੋਂ ਉਪਰ ਵਿਕ ਰਹੇ ਪਿਆਜ ਦੀਆਂ ਕੀਮਤਾਂ ‘ਚ ਹੋਰ ਵੀ ਵਾਧਾ ਹੋ ਸਕਦਾ ਹੈ। ਪਿਆਜ ਦੀਆਂ ਕੀਮਤਾਂ ਕਿਉਂ ਵਧ ਰਹੀਆਂ ਹਨ, ਇਸ ਦਾ ਮੁੱਖ ਕਾਰਨ ਮਹਾਰਾਸ਼ਟਰ ‘ਚ ਇਸ ਵਾਰ ਹੋਈ ਜ਼ਿਆਦਾ ਬਾਰਸ਼ ਹੈ। ਭਾਰਤ ‘ਚ ਪਿਆਜ ਦੀ ਖੇਤੀ ਦੇ ਤਿੰਨ ਸੀਜਨ ਹਨ, ਪਹਿਲਾ ਸਾਉਣੀ ਦੂਜਾ ਸਾਉਣੀ ਤੋਂ ਬਾਅਦ ਅਤੇ ਤੀਜਾ ਹਾੜੀ। ਸਾਉਣੀ ‘ਚ ਪਿਆਜ ਦੀ ਬਿਜਾਈ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਕੀਤੀ ਜਾਂਦੀ ਹੈ। ਸਾਉਣੀ ‘ਚ ਬੀਜੀ ਗਈ ਪਿਆਜ ਦੀ ਫਸਲ ਅਕਤੂਬਰ ਦਸੰਬਰ ‘ਚ ਮਾਰਕੀਟ ‘ਚ ਆ ਜਾਂਦੀ ਹੈ। ਕਿਉਂਕਿ ਇਸ ਵਾਰ ਸਾਉਣੀ ਦੀ ਫਸਲ ਦਾ ਬਾਰਸ਼ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ।ਪਿਆਜ ਦਾ ਦੂਜੇ ਸੀਜਨ ‘ਚ ਬਿਜਾਈ ਦਾ ਸਮਾਂ ਅਕਤੂਬਰ ਨਵੰਬਰ ਦਾ ਹੈ ਤੇ ਇਸ ਦੀ ਕਟਾਈ ਜਨਵਰੀ ਮਾਰਚ ‘ਚ ਹੁੰਦੀ ਹੈ। Onion

ਤਰਕਹੀਣ ਖੇਤੀ ਨੀਤੀਆਂ ਤੇ ਮਹਿੰਗਾਈ

ਤੀਜੀ ਫਸਲ ਹਾੜੀ ਦੀ ਹੈ। ਇਸ ਦੀ ਦਸੰਬਰ ਜਨਵਰੀ ‘ਚ ਬਿਜਾਈ ਹੁੰਦੀ ਹੈ ਅਤੇ ਫਸਲ ਦੀ ਕਟਾਈ ਮਾਰਚ ਤੋਂ ਲੈ ਕੇ ਮਈ ਤੱਕ ਹੁੰਦੀ ਹੈ। ਪਿਆਜ ਦੀ ਬਿਜਾਈ ਅਤੇ ਮਾਰਕੀਟ ‘ਚ ਆਉਣ ਦੇ ਇਸ ਚੱਕਰ ‘ਚ ਮਈ ਤੋਂ ਬਾਅਦ ਪਿਆਜ ਦੀ ਅਗਲੀ ਫਸਲ ਅਕਤੂਬਰ ‘ਚ ਆਉਂਦੀ ਹੈ।ਇਸ ਦਰਮਿਆਨ ਅਗਸਤ ਸਤੰਬਰ ਮਹੀਨੇ ‘ਚ ਪਿਆਜ ਦੀ ਆਮਦ ਕਾਫੀ ਘੱਟ ਹੋ ਜਾਂਦੀ ਹੈ, ਜਿਸ ਕਰਕੇ ਕੀਮਤਾਂ ਵਧ ਜਾਂਦੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਤੁਰਕੀ ਨੇ ਭਾਰਤ ਨੂੰ ਪਿਆਜ ਨਿਰਯਾਤ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਰਕੇ ਪਿਆਜ ਦੀਆਂ ਕੀਮਤਾਂ ‘ਚ 15 ਫੀਸਦੀ ਤੱਕ ਦਾ ਵਾਧਾ ਹੋਰ ਵੀ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।