Johnson & Johnson ਕੰਪਨੀ ਨੂੰ 230 ਕਰੋੜ ਰੁਪਏ ਦਾ ਜ਼ੁਰਮਾਨਾ

Johnson & Johnson

Johnson & Johnson | ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ ਲਾਇਆ ਜ਼ੁਰਮਾਨਾ

ਨਵੀਂ ਦਿੱਲੀ। ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ Johnson & Johnson (ਜੇ ਐਂਡ ਜੇ) ਨੂੰ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਇਸ ਕਰਕੇ ਲਾਇਆ ਗਿਆ ਕਿਉਂਕਿ ਜੀਐਸਟੀ ਵਿੱਚ ਕਟੌਤੀ ਸਹੀ ਤਰਾਂ ਗਾਹਕਾਂ ਨੂੰ ਨਹੀਂ ਦਿੱਤੀ ਗਈ। ਅਥਾਰਟੀ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਾਨਸਨ ਅਤੇ ਜਾਨਸਨ ਨੇ ਟੈਕਸ ਵਿੱਚ ਕਟੌਤੀ ਤੋਂ ਬਾਅਦ ਆਪਣੇ ਉਤਪਾਦ ਦੀ ਕੀਮਤ ਦਾ ਗਲਤ ਢੰਗ ਨਾਲ ਮੁਲਾਂਕਣ ਕੀਤਾ।

ਜਾਂਚ ਵਿਚ ਪਾਇਆ ਗਿਆ ਕਿ 15 ਨਵੰਬਰ 2017 ਨੂੰ, ਕੁਝ ਚੀਜ਼ਾਂ ‘ਤੇ ਜੀਐਸਟੀ ਦੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਗਈ ਸੀ, ਜਿਸ ਨਾਲ ਜਾਨਸਨ ਤੇ ਜਾਨਸਨ ਨੇ ਗਾਹਕਾਂ ਨੂੰ ਲਾਭ ਨਹੀਂ ਪਹੁੰਚਾਇਆ। ਇਸ ਮਾਮਲੇ ਵਿੱਚ ਸੋਮਵਾਰ ਨੂੰ ਜਾਰੀ ਕੀਤੇ ਗਏ ਐਨਏਏ ਦੇ ਹੁਕਮ ਬੁੱਧਵਾਰ ਨੂੰ ਸਾਹਮਣੇ ਆਏ। ਜਾਨਸਨ ਅਤੇ ਜਾਨਸਨ ਨੂੰ ਜੁਰਮਾਨਾ ਤਿੰਨ ਮਹੀਨਿਆਂ ਵਿੱਚ ਜਮ੍ਹਾ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਕੰਪਨੀ ਨੂੰ ਜਨਵਰੀ ਵਿਚ ਜਵਾਬ ਮੰਗਿਆ ਗਿਆ ਸੀ। ਐਨਏਏ ਨੇ ਕੰਪਨੀ ਦੇ ਅਧੂਰੀ ਜਾਣਕਾਰੀ ਅਤੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਦਾਅਵਿਆਂ ਨੂੰ ਖਾਰਜ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।