ਨਸ਼ਾ ਤਸਕਰੀ ਮਾਮਲੇ ’ਚ ਇੱਕੋ ਪਰਿਵਾਰ ਦਾ ਸਾਰਾ ਟੱਬਰ ਪੁਲਿਸ ਅੜਿੱਕੇ

Drug Case
ਨਸ਼ਾ ਤਸਕਰੀ ਮਾਮਲੇ ’ਚ ਇੱਕੋ ਪਰਿਵਾਰ ਦਾ ਸਾਰਾ ਟੱਬਰ ਪੁਲਿਸ ਅੜਿੱਕੇ

ਸੱਸ ਤੇ ਨੂੰਹ ਸਮੇਤ ਪਤੀ, ਪੁੱਤਰ ਨੂੰ ਕੀਤਾ ਗ੍ਰਿਫਤਾਰ (Drug Case)

(ਅਸ਼ੋਕ ਗਰਗ) ਬਠਿੰਡਾ। ਥਾਣਾ ਸਿਵਲ ਲਾਈਨ ਬਠਿੰਡਾ ਪੁਲਿਸ ਨੇ ਇਥੋਂ ਦੀ ਧੋਬੀਆਣਾ ਬਸਤੀ ਨਾਲ ਸਬੰਧਿਤ ਇੱਕ ਪੂਰੇ ਦੇ ਪੂਰੇ ਪਰਿਵਾਰ ਨੂੰ ਕਾਬੂ ਕਰਕੇ 105 ਗ੍ਰਾਮ ਚਿੱਟਾ ਅਤੇ 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੀ ਪੁਸ਼ਟੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਨੇ ਕੀਤੀ ਹੈ। (Drug Case)

ਇਸ ਸਬੰਧੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨਸ਼ਾ ਤਸਕਰੀ ਮਾਮਲੇ ਵਿੱਚ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਹਰਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ, ਪੁੱਤਰ ਰਮਨਦੀਪ ਸਿੰਘ ਅਤੇ ਨੂੰਹ ਮਾਨਸੀ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਇਨ੍ਹਾਂ ਦੇ ਘਰ ਛਾਪਾਮਾਰੀ ਕੀਤੀ ਸੀ, (Drug Case) ਜਿਥੋਂ ਨਸ਼ਾ ਤੇ ਡਰਗ ਮਨੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਉਕਤ ਪਰਿਵਾਰ ਕੋਲੋਂ 105 ਗ੍ਰਾਮ ਚਿੱਟਾ , 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਇਨੋਵਾ ਗੱਡੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਪਿਓ-ਪੁੱਤ ਟੈਕਸੀ ਦੀ ਆੜ ਵਿੱਚ ਨਸ਼ਿਆਂ ਦੀ ਵਿਕਰੀ ਕਰਨ ਦਾ ਕਾਰੋਬਾਰ ਕਰਦੇ ਹਨ, ਜੋ ਫਿਰੋਜ਼ਪੁਰ ਇਲਾਕੇ ’ਚੋਂ ਨਸ਼ਾ ਲਿਆਉਂਦੇ ਸਨ ਅਤੇ ਹਰਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਅਤੇ ਨੂੰਹ ਮਾਨਸੀ ਆਪਣੇ ਗਾਹਕਾਂ ਨੂੰ ਧੋਬੀਆਣਾ ਬਸਤੀ ਵਿੱਚ ਹੀ ਨਸ਼ਾ ਵੇਚ ਦਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਇਹ ਪੜਤਾਲ ਕੀਤੀ ਜਾਵੇਗੀ ਕਿ ਮੁਲਜ਼ਮਾਂ ਨੂੰ ਫਿਰੋਜ਼ਪੁਰ ਇਲਾਕੇ ਵਿੱਚੋਂ ਕਿਹੜਾ ਨਸ਼ਾ ਤਸਕਰ ਚਿੱਟੇ ਦੀ ਸਪਲਾਈ ਕਰਦਾ ਸੀ ਅਤੇ ਇਸ ਸਾਰੇ ਨੈਟਵਰਕ ਨਾਲ ਕੌਣ-ਕੌਣ ਲੋਕ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਚੰਦ ਪੈਸਿਆਂ ਖਾਤਰ ਜਵਾਨੀ ਦਾ ਘਾਣ ਕਰ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।