ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਭੈਣ ਨੂੰ ਬਣਾ ਕੇ ਦਿੱਤਾ ਮਕਾਨ, ਮੁੱਕਿਆ ਫਿਕਰ

Welfare Work
ਬੋਹਾ: ਪਿੰਡ ਮੰਢਾਲੀ ਵਿਖੇ ਵਿਧਵਾ ਭੈਣ ਦਾ ਮਕਾਨ ਬਣਾਉਂਦੀ ਹੋਈ ਸਾਧ-ਸੰਗਤ (ਇਨਸੈੱਟ) ਗੁਰੂ ਜੀ ਦਾ ਸ਼ੁਕਾਰਾਨਾ ਕਰਦੀ ਹੋਈ ਭੈਣ ਤੇ ਗੱਲਬਾਤ ਕਰਦੇ ਹੋਏ ਸਰਪੰਚ ਤਸਵੀਰ:ਸੱਚ ਕਹੂੰ ਨਿਊਜ਼

(ਤਰਸੇਮ ਮੰਦਰਾਂ) ਬੋਹਾ। ਬਲਾਕ ਬੋਹਾ ਦੇ ਪਿੰਡ ਮੰਢਾਲੀ ਵਿਖੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਵਿਧਵਾ ਔਰਤ ਬਲਜਿੰਦਰ ਕੌਰ ਇੰਸਾਂ ਪਤਨੀ ਗੁਰਵਿੰਦਰ ਸਿੰਘ ਇੰਸਾਂ ਨੂੰ ਮਕਾਨ ਬਣਾ ਕੇ ਦਿੱਤਾ ਹੈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ ਤੇ ਪਿੰਡ ਦੇ ਪ੍ਰੇਮੀ ਸੇਵਕ ਤਰਸੇਮ ਸਿੰਘ ਇੰਸਾਂ ਨੇ ਦੱਸਿਆ ਕਿ (Welfare Work) ਬਲਾਕ ਦੇ ਅਣਥੱਕ ਸੇਵਜ਼ਦਾਰ ਗੁਰਵਿੰਦਰ ਸਿੰਘ ਇੰਸਾਂ ਜਿਸ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਜਿਸ ਦਾ ਪਰਿਵਾਰ 12 ਸਾਲਾਂ ਤੋਂ ਕਿਸੇ ਦੇ ਘਰ ਰਹਿੰਦਾ ਸੀ। ਪਿੰਡ ਦੀ ਤੇ ਬਲਾਕ ਦੀ ਸਾਧ-ਸੰਗਤ ਨੇ 85 ਮੈਂਬਰ ਗੁਰਜੰਟ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, 85 ਮੈਂਬਰ ਭੈਣ ਸੁਖਚੈਨ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ ਤੇ ਕੁਲਵਿੰਦਰ ਕੌਰ ਇੰਸਾਂ ਦੇ ਸਹਿਯੋਗ ਨਾਲ ਭੈਣ ਨੂੰ ਦੋ ਕਮਰੇ, ਇੱਕ ਰਸੋਈ ਤੇ ਫਲੱਸ਼ ਤੇ ਬਾਥਰੂਮ ਦੀ ਉਸਾਰੀ ਕਰਕੇ ਦਿੱਤੀ ਗਈ।

ਇਸ ਕਾਰਜ ’ਚ ਸੱਚਖੰਡਵਾਸੀ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਇਸ ਮੌਕੇ ਬੋਹਾ ਸ਼ਹਿਰ ਦੀ ਸਾਧ-ਸੰਗਤ ਤੇ ਪਿੰਡ ਮੰਢਾਲੀ ਤੋਂ ਇਲਾਵਾ ਆਲਮਪੁਰ ਮੰਦਰਾਂ, ਟਾਹਲੀਆਂ, ਕਾਸ਼ਿਮਪੁਰ ਛੀਨਾ, ਦਲੇਲਵਾਲਾ, ਉੱਡਤ ਸੈਦੇਵਾਲਾ, ਫਰੀਦਕੇ, ਰਾਮਪੁਰ ਮੰਡੇਰ, ਮਲਕੋਂ, ਚੱਕ ਅਲੀਸ਼ੇਰ, ਭਖੜਿਆਲ, ਭੀਮੜਾ, ਆਡਿਆਂਵਾਲੀ, ਰਿਉਦ ਕਲਾਂ, ਗਾਮੀਵਾਲਾ, ਸੰਦਲ਼ੀ, ਝਲਬੂਟੀ ਦੇ ਸੇਵਾਦਾਰ ਭੈਣਾਂ ਤੇ ਵੀਰਾਂ ਨੇ ਵੀ ਪਹੁੰਚਕੇ ਸੇਵਾ ’ਚ ਬਣਦਾ ਆਪਣਾ ਯੋਗਦਾਨ ਪਾਇਆ। (Welfare Work)

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿੱਚ ਲਏ ਗਏ ਅਹਿਮ ਫ਼ੈਸਲੇ, ਦੇਖੋ ਲਾਈਵ ਵੀਡੀਓ

ਇਸ ਮੌਕੇ ਵਿਧਵਾ ਭੈਣ ਬਲਜਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਸ ਨਾਲ ਮੈਂ ਧੰਨਵਾਦ ਕਰ ਸਕਾਂ। ਇਸ ਮੌਕੇ 85 ਮੈਂਬਰ ਵੀਰ ਗੁਰਜੰਟ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, 85 ਮੈਂਬਰ ਭੈਣ ਸੁਖਚੈਨ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ ਤੇ ਕੁਲਵਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

ਡੇਰਾ ਪ੍ਰੇਮੀਆਂ ਦਾ ਜਜ਼ਬਾ ਬਾਕਮਾਲ: ਸਰਪੰਚ

Welfare Work

ਇਸ ਮੌਕੇ ਪਿੰਡ ਦੇ ਸਰਪੰਚ ਦਰਵਾਰਾ ਸਿੰਘ ਘਟੜਾ ਨੇ ਆਪਣੇ ਪੰਚਾਇਤ ਮੈਂਬਰਾਂ ਸਮੇਤ ਪਹੁੰਚਕੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਗ੍ਰਾਮ ਪੰਚਾਇਤ ਤੇ ਨਗਰ ਵੱਲੋਂ ਸਾਰੀ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ, ਜੋ ਕਿ ਕਿਸੇ ਦੇ ਸਿਰ ਨੂੰ ਛੱਤ ਦੇਣਾ ਬਹੁਤ ਹੀ ਵੱਡੀ ਗੱਲ ਹੈ। ਸਾਨੂੰ ਜਾਤਾਂ ਧਰਮਾਂ ਤੋਂ ਉੱਪਰ ਉੱਠਕੇ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ ਸੇਵਾਦਾਰਾਂ ਦੀ ਸੇਵਾ ਬਹੁਤ ਹੀ ਸ਼ਲਾਘਾਯੋਗ ਤੇ ਬਾਕਮਾਲ ਹੈ।