ਡੇਰਾ ਸ਼ਰਧਾਲੂਆਂ ਨੇ ‘ਚੰਦਰਯਾਨ 3’ ਦੀ ਸਫ਼ਲਤਾ ਦੀ ਖੁਸ਼ੀ ਕੇਕ ਕੱਟ ਕੇ ਮਨਾਈ

Chandrayaan-3

ਚੰਦ ਤੇ ਨਵੀਆਂ ਖੋਜਾਂ ਕਰਕੇ ਭਾਰਤ ਬਣੇਗਾ ਵਿਸ਼ਵ ਗੁਰੂ : ਡੇਰਾ ਸ਼ਰਧਾਲੂ

ਬਰਨਾਲਾ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਦੇ ਹਰ ਖੇਤਰ ਵਿੱਚ ਸਰਗਰਮੀ ਨਾਲ ਵਿਚਰ ਰਹੇ ਹਨ। ਪਿਛਲੇ ਦਿਨੀਂ ਭਾਰਤ ਵੱਲੋਂ ਪੂਰੇ ਕੀਤੇ ਗਏ ਮਿਸ਼ਨ ਚੰਦਰਯਾਨ 3 ਦੀ ਸਫ਼ਲਤਾ ਨੂੰ ਲੈ ਕੇ ਡੇਰਾ ਸ਼ਰਧਾਲੂਆਂ ਵੱਲੋਂ ਵਿਸ਼ੇਸ਼ ਤੌਰ ਤੇ ਨਾਮਚਰਚਾ ਦੌਰਾਨ ਕੇਕ ਕੱਟਿਆ ਗਿਆ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਸਫ਼ਲਤਾ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਡੇਰਾ ਸ਼ਰਧਾਲੂਆਂ ਨੇ ਹੱਥਾਂ ਵਿੱਚ ਤਿਰੰਗੇ ਫੜ ਕੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਵੀ ਕੀਤਾ। (Chandrayaan-3)

ਬਰਨਾਲਾ ਨੇੜਲੇ ਪਿੰਡ ਹੰਡਿਆਇਆ ਦੀ ਸਮੂਹ ਸਾਧ ਸੰਗਤ ਵੱਲੋਂ ਚੰਦਰਯਾਨ 3 (Chandrayaan-3) ਦੀ ਸਫ਼ਲਤਾ ਲਈ ਭਾਰੀ ਖੁਸ਼ੀ ਮਨਾਈ ਗਈ। ਹੰਡਿਆਇਆ ਦੇ ਡੇਰਾ ਪ੍ਰੇਮੀਆਂ ਵੱਲੋਂ ਚੰਦਰਯਾਨ ਦੀ ਸਫ਼ਲਤਾ ਲਈ ਵਿਸ਼ੇਸ਼ ਤੌਰ ਤੇ ਕੇਕ ਕੱਟਿਆ। ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸ਼ਰਧਾਲੂ ਕੁਲਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਵਚਨ ਸੱਚ ਹੋ ਰਹੇ ਹਨ ਕਿ ਭਾਰਤ ਵਿਸ਼ਵ ਗੁਰੂ ਬਣਨ ਦੀ ਰਾਹ ’ਤੇ ਚੱਲ ਰਿਹਾ ਹੈ ਕਿਉਂਕਿ ਭਾਰਤ ਦੇਸ਼ ਚੰਦ ਦੇ ਇੱਕ ਅਜਿਹੇ ਹਿੱਸੇ ’ਤੇ ਪਹੰੁਚਿਆ ਹੈ ਜਿੱਥੇ ਅੱਜ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਜਿਸ ਕਾਰਨ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਭਾਰਤ ’ਤੇ ਟਿਕ ਗਈਆਂ ਹਨ।

ਪੂਜਨੀਕ ਗੁਰੂ ਜੀ ਦੀਆਂ ਫਿਲਮਾਂ ‘ਚ ਵੀ ਦੇਸ਼ ਭਗਤੀ

ਉਨ੍ਹਾਂ ਕਿਹਾ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਵੱਲੋਂ ਪ੍ਰਦਰਸ਼ਿਤ ਕੀਤੀਆਂ ਜਾ ਚੁੱਕੀਆਂ ਫਿਲਮਾਂ ਵਿੱਚ ਵੀ ਦੇਸ਼ ਭਗਤੀ ਨੂੰ ਪ੍ਰਫੁੱਲਤ ਕੀਤਾ ਹੈ। ਇਸ ਕਾਰਨ ਡੇਰਾ ਪ੍ਰੇਮੀ ਇਸ ਸਫ਼ਲਤਾ ਲਈ ਵੱਡੇ ਪੱਧਰ ਤੇ ਜੋਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਜ਼ੂਰ ਪਿਤਾ ਜੀ ਦੇ ਦੇਸ਼ ਭਗਤੀ ਵਾਲੇ ਭਜਨਾਂ ’ਤੇ ਸੰਗਤ ਦੇ ਪੈਰ ਵੀ ਥਿੜ੍ਹਕੇ ਅਤੇ ਹੱਥਾਂ ਵਿੱਚ ਤਿਰੰਗੇ ਝੰਡੇ ਲਹਿਰਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਚੰਦ ਤੇ ਅਜਿਹੀਆਂ ਖੋਜਾਂ ਕਰਕੇ ਸਮੁੱਚੇ ਵਿਸ਼ਵ ਦਾ ਮੋਹਰੀ ਬਣੇਗਾ।

Chandrayaan-3

ਇਸ ਮੌਕੇ ਹੰਡਿਆਇਆ ਦੇ ਪ੍ਰੇਮੀ ਸੇਵਕ ਕਰਮ ਸਿੰਘ ਇੰਸਾਂ, ਪੰਦਰਾਂ ਮੈਂਬਰ ਕੁਲਵਿੰਦਰ ਸਿੰਘ ਇੰਸਾਂ, ਰਾਮਦੀਪ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਭੱਪਾ ਸਿੰਘ, ਗੁਰਤੇਜ ਸਿੰਘ, ਗੁਰਦੀਪ ਸਿੰਘ (ਆਈਟੀ ਵਿੰਗ), ਚਰਨਪ੍ਰੀਤ ਕੌਰ, ਗੁਰਮੇਲ ਕੌਰ, ਸਿੰਦਰ ਕੌਰ (15 ਮੈਂਬਰ), ਖੁਸ਼ਦੀਪ ਕੌਰ ਆਈਟੀ ਵਿੰਗ, ਕੀਨੂੰ ਇੰਸਾਂ ਆਈਟੀ ਵਿੰਗ, ਰਵਿੰਦਰ ਸਿੰਘ, ਮਿੱਠੂ ਸਿੰਘ, ਨਿਰੰਗ ਸਿੰਘ, ਸੁਰਜੀਤ ਸਿੰਘ ਕਾਲਾ ਵੀ ਮੌਜ਼ੂਦ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸਰਕਾਰ ਨੇ ਕਰ ਦਿੱਤੇ ਨਵੇਂ ਹੁਕਮ ਜਾਰੀ