ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ

Happy Raikoti
ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ

ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਇਹ ਜਾਣਕਾਰੀ ਖੁਦ ਰਾਏਕੋਟੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਆਪਣੇ ਪ੍ਰਸੰਸ਼ਕਾਂ ਨੂੰ ਦਿੱਤੀ ਹੈ। ਚੈਨਲ ਹੈਕ ਹੋਣ ‘ਤੇ ਉਸ ਨੂੰ ਕੁਝ ਸਮਰਥਕਾਂ ਦੇ ਫੋਨ ਆਏ ਸਨ। ਜਿਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ। ਰਾਏਕੋਟੀ ਦੇ ਇਸ ਚੈਨਲ ‘ਤੇ 6 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਇਹ ਵੀ ਪੜ੍ਹੋ : ਨਸ਼ੇੜੀ ਪਤੀ ਨੇ ਤੇਜ਼ ਤਰਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

ਪੰਜਾਬੀ ਗਾਇਕ ਹੈਪੀ ਰਾਈਕੋਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਆਪਣਾ ਯੂਟਿਊਬ ਚੈਨਲ ਹੈਕ ਹੋ ਗਿਆ ਕੱਲ੍ਹ ਰਾਤ ਦਾ ਹੋਇਆ ਵੈਸੇ, ਲੱਗਦਾ ਕੋਈ ਸੱਜਣ ਮਿੱਤਰ ਖਾਸ ਚਾਹੁਣ ਵਾਲਾ ਹੀ ਹੋਣਾ, ਪਰ ਕੋਈ ਨਾ ਦਾਤਾ ਮੇਹਰ ਕਰੂ ਜਲਦੀ… ਮਿਲਾਂਗੇ। ਉਨਾਂ ਅੱਗੇ ਲਿਖਿਆ ਕਿ ਇਸ ਸਾਲ ਬਹੁਤ ਕੁਝ ਹੋਇਆ, ਮੇਰੀ ਆਦਤ ਨਹੀਂ ਕੀ ਮੈਂ ਰੌਲਾ ਪਾਵਾਂ… ਕਈ ਆਪਣੇ ਸੱਜਣਾੰ ਨੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨਾ ਕਦੇ ਦਿਲ ਖੋਲ੍ਹ ਕੇ ਬੋਲਾਂਗੇ… ਬੱਸ ਤੁਸੀ ਜੁੜੇ ਰਹਿਓ… ਸੱਜਣ ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ…।