ਕੀ ਚੰਦਰਯਾਨ-3 ਨੂੰ ਚੰਦ ’ਤੇ ਮਿਲਿਆ ਖਜ਼ਾਨਾ? ਜਾਣੋ 14 ਦਿਨਾਂ ਬਾਅਦ ਪ੍ਰਗਿਆਨ ਰੋਵਰ ਦਾ ਕੀ ਹੋਵੇਗਾ…

Chandrayaan 3

Chandrayaan 3 : ਚੰਦਰਮਾ ਦੇ ਦੱਖਣੀ ਧਰੂਵ ’ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰ ਕੇ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ, ਜਿਸ ਦਾ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। 23 ਅਗਸਤ ਬੁੱਧਵਾਰ ਦੀ ਸ਼ਾਮ ਨੂੰ ਚੰਦਰਯਾਨ-3 ਦੀ ਚੰਦਰਮਾ ’ਤੇ ਸਾਫ਼ਟ ਲੈਂਡਿੰਗ ਕਰਵਾਈ ਗਈ ਸੀ। ਜਿਸ ਤੋਂ ਬਾਅਦ ਹੀ ਵਿਕਰਮ ਲੈੀਡਰ ਤੇ ਰੋਵਰ ਪ੍ਰਗਿਆਨ (Pragyan Rover) ਆਪਣੇ ਕੰਮ ’ਤੇ ਲੱਗੇ ਹੋਏ ਹਨ।

ਦੱਸ ਦਈਏ ਕਿ ਇਸਰੋ ਨੇ ਇਨ੍ਹਾਂ ਨੂੰ 14 ਦਿਨਾਂ ਦੇ ਮਿਸ਼ਨ ’ਤੇ ਭੇਜਿਆ ਹੈ ਤਾਂ ਅਜਿਹੇ ’ਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ 14 ਦਿਨਾਂ ਬਾਅਦ ਲੈਂਡਰ ਤੇ ਰੋਵਰ ਦਾ ਕੀ ਹੋਵੇਗਾ, ਕੀ ਇਹ 14 ਦਿਨਾਂ ਬਾਅਦ ਧਰਤੀ ’ਤੇ ਆ ਜਾਣਗੇ ਤਾਂ ਇਸ ਦਾ ਜਵਾਬ ਹੈ ਨਹੀਂ। ਅਸਲ ਵਿੱਚ ਇਸ ਦਾ ਕਨੈਕਸ਼ਨ ਸੂਰਜ ਦੀ ਰੌਸ਼ਨੀ ਨਾਲ ਹੈ, ਚੰਦਰਮਾ ’ਤੇ ਇੱਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ, ਭਾਵ 14 ਦਿਨਾਂ ਤੱਕ ਸੂਰਜ ਚੜ੍ਹਿਆ ਰਹਿੰਦਾ ਹੈ।

ਦੱਸ ਦਈਏ ਕਿ ਜਿਸ ਸਮੇਂ ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ ਕਰਵਾਈ ਗਈ ਸੀ ਉਸ ਸਮੇਂ ਚੰਦਰਮਾ ’ਤੇ ਦਿਨ ਸੀ ਅਤੇ ਸੂਰਜ ਚੜ੍ਹ ਰਿਹਾ ਸੀ। ਇਸ ਦੇ ਪਿੱਛੇ ਇਸਰੋ ਦੀ ਪਲਾਨਿੰਗ ਸੀ ਕਿ ਚੰਦਰਮਾ ਦੇ ਜਿਸ ਹਿੱਸੇ ’ਤੇ ਚੰਦਰਯਾਨ-3 ਦੇ ਲੈਂਡਰ ਤੇ ਰੋਵਰ ਉੱਤਰ ਰਹੇ ਹਨ ਉਸ ਜਗ੍ਹਾ ’ਤੇ ਅਗਲੇ 14-15 ਦਿਨਾਂ ਤੱਕ ਸੂਰਜ ਦੀ ਰੌਸ਼ਨੀ ਆਉਂਦੀ ਰਹੇ। Chandrayaan 3

ਦਰਅਸਲ ਚੰਦਰਯਾਨ-3 ਦੇ ਲੈਂਡਰ ਤੇ ਰੋਵਰ ’ਚ ਸੋਲਰ ਪੈਨਲ ਲੱਗੇ ਹੋਏ ਉਹ ਸੂਰਜ ਤੋਂ ਊਰਜਾ ਲੈ ਕੇ ਖੁਦ ਨੂੰ ਚਾਰਜ ਕਰ ਰਹੇ ਹਨ ਅਤੇ ਇਨ੍ਹਾਂ ਪੈਨਲਾਂ ਦੇ ਜ਼ਰੀਏ ਉਨ੍ਹਾਂ ਨੂੰ ਊਰਜਾ ਮਿਲ ਰਹੀ ਹੈ ਜਦੋਂ ਤੱਕ ਉਨ੍ਹਾ ਨੂੰ ਸੂਰਜ ਦੀ ਰੌਸ਼ਨੀ ਮਿਲਦੀ ਰਹੇਗੀ ਉਨ੍ਹਾਂ ਦੀਆਂ ਬੈਟਰੀਆਂ ਚਾਰਜ ਹੁੰਦੀਆਂ ਰਹਿਣਗੀਆਂ ਤੇ ਉਹ ਕੰਮ ਕਰਦੇ ਰਹਿਣਗੇ। 14 ਦਿਨਾਂ ਬਾਅਦ ਚੰਦਰਮਾ ’ਤੇ ਹਨ੍ਹੇਰਾ ਹੋ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਊਰਜਾ ਮਿਲਣੀ ਬੰਦ ਹੋ ਜਾਵੇਗੀ ਅਤੇ ਇਨ੍ਹਾਂ ਦੀ ਬੈਟਰੀ ਚਾਰਜ ਨਹੀਂ ਹੋਵੇਗੀ। ਅਤੇ ਇਸ ਹਾਲਤ ’ਚ ਕੰਮ ਕਰਨਾ ਬੰਦ ਕਰ ਦੇਣਗੇ। ਹਨ੍ਹੇਰਾ ਹੋਣ ਤੋਂ ਬਾਅਦ ਉਹ ਕੁਝ ਘੰਟਿਆਂ ਤੱਕ ਹੀ ਕੰਮ ਕਰ ਸਕਦੇ ਹਨ ਇਹ ਵੀ ਉਨ੍ਹਾਂ ਦੀ ਬੈਟਰੀ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਚਾਰਜ ਹੈ।

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ‘ਚੰਦਰਯਾਨ 3’ ਦੀ ਸਫ਼ਲਤਾ ਦੀ ਖੁਸ਼ੀ ਕੇਕ ਕੱਟ ਕੇ ਮਨਾਈ

ਕਿਹਾ ਜਾ ਰਿਹਾ ਹੈ ਕਿ ਹਨ੍ਹੇੇਰਾ ਹੋਣ ਤੋਂ ਬਾਅਦ ਉਹ ਫਿਰ ਕੁਝ ਦਿਨ ਸੂਰਜ ਨਿੱਕਲਣ ਦੀ ਉਡੀਕ ਕਰਨਗੇ ਪਰ ਇਸ ਦੀ ਉਮੀਦ ਬਹੁਤ ਘੱਟ ਹੈ। 14 ਦਿਨਾਂ ਬਾਅਦ ਕੀ ਇਹ ਫਿਰ ਦੁਬਾਰਾ ਕੰਮ ਕਰਨਗੇ। ਇਸ ’ਤੇ ਇਸਰੋ ਮੁਖੀ ਨੇ ਦੱਸਿਆ ਕਿ ਸੂਰਜ ਡੁੱਬਣ ਦੇ ਨਾਲ ਹੀ ਸਭ ਕੁਝ ਹਨ੍ਹੇਰੇ ’ਚ ਡੁੱਬ ਜਾਵੇਗਾ। ਤਾਪਮਾਨ ਮਾਈਨਸ 180 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ, ਅਜਿਹੇ ’ਚ ਇਸ ਤਾਪਮਾਨ ’ਤੇ ਇਨ੍ਹਾਂ ਦੇ ਸਿਸਟਮ ਦਾ ਸੁਰੱਖਿਅਤ ਰਹਿਣਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸਰਕਾਰ ਨੇ ਕਰ ਦਿੱਤੇ ਨਵੇਂ ਹੁਕਮ ਜਾਰੀ

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਾਪਮਾਨ ’ਤੇ ਇਨ੍ਹਾਂ ਦੇ ਸੁਰੱਖਿਅਤ ਬਚੇ ਰਹਿਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਸਿਸਟਮ ਸੁਰੱਖਿਅਤ ਬਣੇ ਰਹਿੰਦੇ ਹਨ ਤਾਂ ਬਹੁਤ ਹੀ ਖੁਸ਼ੀ ਹੋਵੇਗੀ। ਜੇਕਰ ਇਹ ਦੁਬਾਰਾ ਸਰਗਰਮ ਹੋ ਜਾਂਦੇ ਹਨ ਤਾਂ ਉਹ ਇਸ ਦੇ ਨਾਲ ਇੱਕ ਵਾਰ ਫਿਰ ਕੰਮ ਸ਼ੁਰੂ ਕਰ ਸਕਣਗੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਹੀ ਹੋਵੇ।