ਜਦੋਂ ਕੋਈ ਚਾਹ ਹੀ ਨਹੀਂ, ਤਾਂ ਫਿਰ ਚੁਣੌਤੀ ਕਾਹਦੀ

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਅੰਦਰ ਬੇਮਿਸਾਲ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਹੈ। ਲੱਖਾਂ ਲੋਕ ਆਪ ਜੀ ਦੀ ਪ੍ਰੇਰਨਾ ਨਾਲ ਨਸ਼ਾ ਛੱਡ ਰਹੇ ਹਨ ਨਸ਼ਾ ਕਰਨ ਵਾਲਿਆਂ ਦੀਆਂ ਕਾਲੀਆਂ ਪਈਆਂ ਬਾਹਾਂ ਉਨ੍ਹਾਂ ਦੀ ਬਦਹਾਲੀ ਨੂੰ ਦਰਸਾਉਦੀਆਂ ਹਨ। ਪੂਜਨੀਕ ਗੁਰੂ ਜੀ ਇਹ ਫ਼ਰਮਾਉਦੇ ਹਨ ਕਿ ਹਰ ਧਰਮ ਨਸ਼ੇ ਤੋਂ ਰੋਕਦਾ ਹੈ, ਆਪਣੇ-ਆਪਣੇ ਧਰਮ ਨੂੰ ਮੰਨੋ ਤੇ ਨਸ਼ਾ ਛੱਡੋ ਆਪਣੇ ਧਰਮ ਦੇ ਲੋਕਾਂ ਨੂੰ ਧਰਮ ਦੀ ਪ੍ਰੇਰਨਾ ਦੇ ਕੇ ਨਸ਼ਾ ਛੁਡਾਓ। ਹੈਰਾਨੀ ਹੁੰਦੀ ਹੈ ਜਦੋਂ ਕੁਝ ਲਿਖਣ ਵਾਲੇ ਸ਼ਬਦਾਂ ਦੀ ਪਵਿੱਤਰਤਾ ਨੂੰ ਭੰਗ ਕਰਕੇ ਸ਼ਬਦਾ ਦੇ ਅਰਥਾਂ ਦਾ ਅਨਰਥ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ।

ਕੋਈ ਲਿਖਦਾ ਹੈ ਕਿ ਗੁਰੂ ਜੀ ਨੇ ਇੱਕ ਧਰਮ ਵਿਸ਼ੇਸ਼ ਦੇ ਆਗੂਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਲੋਕਾਂ ਦਾ ਛੁਡਵਾ ਕੇ ਵਿਖਾਉਣ ਅਸਲ ’ਚ ਲਿਖਣ ਵਾਲੇ ਆਪਣੀ ਮਨਸ਼ਾ, ਆਪਣੇ ਨਿਸ਼ਾਨੇ ਅਨੁਸਾਰ ਲਿਖ ਰਹੇ ਹਨ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਚੁਣੌਤੀ ਉਹੀ ਦਿੰਦਾ ਹੈ ਜਿਸ ਨੂੰ ਕੋਈ ਚਾਹ ਹੋਵੇ, ਪੂਜਨੀਕ ਗੁਰੂ ਜੀ ਸਪੱਸ਼ਟ ਫ਼ਰਮਾਉਦੇ ਹਨ, ‘‘ਸਾਡੀ ਕੋਈ ਚਾਹ ਹੀ ਨਹੀਂ ਹੈ, ਸਾਨੂੰ ਕਿਸੇ ਰੁਤਬੇ ਦੀ ਲੋੜ ਨਹੀਂ, ਕਿਸੇ ਮਾਣ-ਵਡਿਆਈ ਦੀ ਲੋੜ ਨਹੀਂ, ਸਾਡਾ ਮਕਸਦ ਤਾਂ ਇੱਕੋ ਹੈ ਕਿ ਸਮਾਜ ਦਾ ਭਲਾ ਹੋਵੇ, ਸਭ ਪਿਆਰ ਨਾਲ ਰਹਿਣ ਸਾਰੇ ਧਰਮ ਸਾਡੇ ਹਨ ਕੋਈ ਬਗਾਨਾ ਹੈ ਹੀ ਨਹੀਂ’’

ਜਦੋਂ ਕੋਈ ਚਾਹ ਹੀ ਨਹੀਂ, ਤਾਂ ਚੁਣੌਤੀ ਕਾਹਦੀ | Anti Drug Campaign

ਅਸਲ ’ਚ ਲਿਖਣ ਵਾਲੇ ਇਹ ਸਭ ਕੁਝ ਨਜ਼ਰਅੰਦਾਜ ਕਰਕੇ ਆਪਣੀ ਕਹਾਣੀ ਘੜਦੇ ਹਨ। ਇਹ ਕਲਮ ਦਾ ਧਰਮ ਨਹੀਂ ਹੋ ਸਕਦਾ ਹੁਣ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਲਿਖਣ ਵਾਲੇ ਅਸਿੱਧੇ ਤੌਰ ’ਤੇ ਨਸ਼ਾ ਵਿਰੋਧੀ ਮੁਹਿੰਮ ਦਾ ਵਿਰੋਧ ਨਹੀਂ ਕਰ ਰਹੇ ਕੀ ਨਸ਼ਾ ਰੁਕਣ ਨਾਲ ਲਿਖਣ ਵਾਲਿਆਂ ਦਾ ਕੋਈ ਨੁਕਸਾਨ ਹੋ ਰਿਹਾ ਹੈ ਜਦੋਂ ਮੀਡੀਆ ਸੰਸਥਾਵਾਂ ਨੇ ਫੇਕ ਨਿਊਜ਼, ਫੇਕ ਵੀਡੀਓ, ਅਫਵਾਹਾਂ ਦੀ ਪੜਤਾਲ ਕਰਕੇ ਸਚਾਈ ਦੱਸਣ ਲਈ ਵੀ ਪਲੇਟਫਾਰਮ ਬਣਾ ਲਏ ਹਨ, ਇਹ ਪਲੇਟਫਾਰਮ ਚੰਗੀ ਗੱਲ ਹੈ ਤਾਂ ਕਿ ਝੂਠੀਆਂ ਖਬਰਾਂ ਰੋਕੀਆਂ ਜਾ ਸਕਣ, ਫਿਰ ਤਾਂ ਝੂਠੀ ਖਬਰ ਬਣਾਉਣ ਦਾ ਸਵਾਲ ਹੀ ਨਹੀਂ ਹੋਣਾ ਚਾਹੀਦਾ। ਝੂਠੀਆਂ ਖਬਰਾਂ ਦੀ ਪਰਖ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਸੱਚ ਨੂੰ ਤਾਂ ਸੱਚ ਰਹਿਣ ਦਿਓ ਅਤੇ ਸੱਚ ਨੂੰ ਫੈਲਾਓ, ਝੂਠ ਨੂੰ ਰੋਕੋ ਉਨ੍ਹਾਂ ਚੀਜ਼ਾਂ ’ਤੇ ਜ਼ੋਰ ਦੇਈਏ ਜਿਨ੍ਹਾਂ ਨਾਲ ਸਮਾਜ ’ਚ ਪ੍ਰੇਮ-ਪਿਆਰ, ਸਦਭਾਵਨਾ, ਭਾਈਚਾਰਾ ਵਧੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ