ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ

Sharad Pawar

ਜਦੋਂ ਪਵਾਰ ਨੇ ਲੋਕਾਂ ਨੂੰ ਕਿਹਾ ਸੀ ਕੈਂਸਰ ਤੋਂ ਬਚਣਾ ਹੈ ਤਾਂ ਤੰਬਾਕੂ ਦਾ ਸੇਵਨ ਕਰ ਦਿਓ ਬੰਦ

ਸਰਸਾ (ਸੱਚ ਕਹੂੰ ਵੈੱਬ ਡੈਸਕ)। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸਪੁਰੀਮੋ ਸ਼ਰਦ ਪਵਾਰ (Sharad Pawar ) ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਐੱਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਵਾਰ ਨੇ ਆਪਣੀ ਸਵੈ-ਜੀਵਨੀ ‘ਲੋਕ ਮਾਝੇ ਸੰਗਾਇ’ ਦੀ ਲਾਂਚਿੰਗ ਦੌਰਾਨ ਮੰਗਲਵਾਰ ਦੁਪਹਿਰ ਨੂੰ ਐੱਨਸੀਪੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ। 82 ਸਾਲਾ ਸ਼ਰਦ ਪਵਾਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਦੋਂ ਰੁਕਣਾ ਹੈ।

Sharad Pawar Resignation

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਦੂਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ ਦੀ ਹੋਈ ਮੌਤ

ਸ਼ਰਦ ਪਵਾਰ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੀ ਪਾਰਟੀ ਦਫ਼ਤਰ ’ਚ ਮੌਜ਼ੂਦ ਵਰਕਰ ਭਾਵੁਕ ਹੋ ਗਏ। ਇਸ ਦੌਰਾਨ ਵਰਕਰਾਂ ਨੇ ਉਨ੍ਹਾਂ ਦੇ ਸਮੱਰਥਨ ’ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਰਕਰ ਪਾਰਟੀ ਨੇਤਾ ਸ਼ਰਦ ਪਵਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਅਧਿਕਾਰੀ ਤੱਕ ਵੀ ਭਾਵੁਕ ਹੋ ਗਏ। ਆਓ ਦੱਸਦੇ ਹਾਂ ਇਸ ਕੱਦਾਵਾਰ ਨੇਤਾ ਦੇ ਜੀਵਨ ਦਾ ਉਹ ਸਮਾਂ ਜਦੋਂ ਇਨ੍ਹਾਂ ਕੈਂਸਰ ਨੂੰ ਵੀ ਹਰਾ ਦਿੱਤਾ ਸੀ।

ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ (Sharad Pawar )

Sharad Pawar

ਹਰ ਕੋਈ ਜਾਣਦਾ ਹੈ ਕਿ ਸਰਦ ਪਵਾਰ ਨੇ ਆਪਣੇ ਸਮੇਂ ਦੌਰਾਨ ਮਹਾਂਰਾਸ਼ਟਰ ਸਰਕਾਰ ਦੀ ਅਗਵਾਈ ਵਿੱਚ ਦੇਸ਼ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਦੇ ਤੌਰ ’ਤੇ ਕੇਂਦਰ ਵਿੱਚ ਰੱਖਿਆ ਅਤੇ ਖੇਤੀਬਾੜਂ ਵਰਗੇ ਪ੍ਰਮੁੱਖ ਵਿਭਾਗਾਂ ਨੂੰ ਸੰਭਾਲਿਆ ਸੀ। ਉਨ੍ਹਾਂ ਕੈਂਸਰ ਨੂੰ ਹਰਾ ਕੇ ਜ਼ਿੰਦਗੀ ’ਤੇ ਜਿੱਤ ਹਾਸਲ ਕੀਤੀ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਲੜਾਈ ਕਿੰਨੀ ਦਰਦਨਾਕ ਅਤੇ ਚੁਣੌਤੀਪੂਰਨ ਸੀ। ਇੱਕ ਸਮੇਂ ਤਾਂ ਡਾਕਟਰਾਂ ਨੇ ਵੀ ਹਾਰ ਮੰਨ ਲਈ ਸੀ। ਇਹ ਦੱਸਦੇ ਹੋਏ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਿਰਫ 6 ਮਹੀਨੇ ਬਚੇ ਹਨ। ਡਾਕਟਰਾਂ ਨੇ ਪਵਾਰ ਨੂੰ ਜ਼ਰੂਰੀ ਕੰਮ ਕਰਨ ਦੀ ਸਲਾਹ ਵੀ ਦਿੱਤੀ, ਪਰ ਕੈਂਸਰ ਨੂੰ ਹਰਾਉਂਦੇ ਹੋਏ ਸ਼ਰਦ ਪਵਾਰ ਨੇ ਜ਼ਿੰਦਗੀ ਦੀ ਜਿੱਤ ਹਾਸਲ ਕਰ ਲਈ ਸੀ। ਸ਼ਰਦ ਪਵਾਰ ਨੇ ਡਾਕਟਰ ਨੂੰ ਕਿਹਾ ਸੀ ਕਿ ਮੈਂ ਬਿਮਾਰੀ ਦੀ ਚਿੰਤਾ ਨਹੀਂ ਕਰਦਾ, ਤੁਸੀਂ ਵੀ ਨਾ ਕਰੋ।

2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੈਂਸਰ ਹੋ ਗਿਆ ਸੀ

ਪਵਾਰ ਨੇ ਇੱਕ ਪ੍ਰੋਗਰਾਮ ’ਚ ਦੱਸਿਆ ਸੀ ਕਿ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ। ਇਲਾਜ ਲਈ ਉਨ੍ਹਾਂ ਨੂੰ ਨਿਊਯਾਰਕ ਜਾਣਾ ਪਿਆ। ਉਥੋਂ ਦੇ ਡਾਕਟਰਾਂ ਨੇ ਭਾਰਤ ਦੇ ਹੀ ਕੁਝ ਮਾਹਿਰਾਂ ਕੋਲ ਜਾਣ ਲਈ ਕਿਹਾ। ਉਨ੍ਹਾਂ ਦਾ ਖੇਤੀਬਾੜੀ ਮੰਤਰੀ ਦੇ ਕਾਰਜਕਾਲ ਦੌਰਾਨ 36 ਵਾਰ ਰੇਡੀਏਸ਼ਨ ਦਾ ਇਲਾਜ ਕੀਤਾ ਜਾਣਾ ਸੀ। ਇਹ ਬਹੁਤ ਦਰਦਨਾਕ ਸੀ।

Sharad Pawar

ਸ਼ਰਦ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੰਤਰਾਲੇ ਵਿੱਚ ਕੰਮ ਕਰਦੇ ਸਨ। ਫਿਰ 2.30 ਵਜੇ ਉਹ ਅਪੋਲੋ ਹਸਪਤਾਲ ਵਿਚ ਕੀਮੋਥੈਰੇਪੀ ਲੈਣ ਜਾਂਦੇ। ਦਰਦ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਘਰ ਜਾ ਕੇ ਸੌਣਾ ਪੈਂਦਾ। ਇਸ ਦੌਰਾਨ ਇੱਕ ਡਾਕਟਰ ਨੇ ਉਨ੍ਹਾਂ ਨੂੰ ਜਰੂਰੀ ਕੰਮ ਪੂਰਾ ਕਰਨ ਲਈ ਕਿਹਾ। ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਿਰਫ਼ 6 ਮਹੀਨੇ ਹੋਰ ਜੀਅ ਸਕੋਗੇ। ਪਵਾਰ ਨੇ ਡਾਕਟਰ ਨੂੰ ਕਿਹਾ ਕਿ ਮੈਂ ਬਿਮਾਰੀ ਦੀ ਚਿੰਤਾ ਨਹੀਂ ਕਰਦਾ, ਤੁਸੀਂ ਵੀ ਨਾ ਕਰੋ। ਪਵਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਕੈਂਸਰ ਤੋਂ ਬਚਣਾ ਚਾਹੁੰਦੇ ਹਨ ਤਾਂ ਤੰਬਾਕੂ ਦਾ ਸੇਵਨ ਤੁਰੰਤ ਬੰਦ ਕਰ ਦੇਣ।

ਇੰਝ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ (Sharad Pawar )

  • ਸ਼ਰਦ ਪਵਾਰ ਦਾ ਜਨਮ 12 ਦਸੰਬਰ 1940 ਨੂੰ ਹੋਇਆ। ਪਵਾਰ ਨੇ 1967 ਵਿੱਚ ਕਾਂਗਰਸ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ।
  • 1984 ਵਿੱਚ ਉਹ ਪਹਿਲੀ ਵਾਰ ਬਾਰਾਮਤੀ ਤੋਂ ਲੋਕ ਸਭਾ ਚੋਣ ਜਿੱਤੇ।
  • ਉਹ 20 ਮਈ 1999 ਨੂੰ ਕਾਂਗਰਸ ਤੋਂ ਵੱਖ ਹੋ ਗਏ ਅਤੇ 25 ਮਈ 1999 ਨੂੰ ਐਨਸੀਪੀ ਬਣਾਈ।
  • ਐਨਸੀਪੀ ਦਾ ਗਠਨ ਸ਼ਰਦ ਪਵਾਰ, ਤਾਰਿਕ ਅਨਵਰ ਅਤੇ ਪੀਏ ਸੰਗਮਾ ਨੇ ਮਿਲ ਕੇ ਕੀਤਾ ਸੀ। ਇਹ ਤਿੰਨੇ ਨੇਤਾ ਪਹਿਲਾਂ ਕਾਂਗਰਸ ਵਿੱਚ ਸਨ।

Sharad Pawar

ਐੱਨਸੀਪੀ ਤੇ ਆਈਸੀਸੀ ਦੇ ਵੀ ਪ੍ਰਧਾਨ ਰਹੇ (Sharad Pawar )

  • ਸਾਬਕਾ ਕੇਂਦਰੀ ਮੰਤਰੀ ਪਵਾਰ ਮਹਾਰਾਸ਼ਟਰ ਦੀ ਮਾਧਾ ਸੀਟ ਤੋਂ ਲੋਕ ਸਭਾ ਵਿੱਚ ਸਾਂਸਦ ਸਨ। ਪਵਾਰ 2005 ਤੋਂ 2008 ਤੱਕ ਬੀਸੀਸੀਆਈ ਦੇ ਚੇਅਰਮੈਨ ਰਹੇ ਅਤੇ 2010 ਵਿੱਚ ਆਈਸੀਸੀ ਦੇ ਪ੍ਰਧਾਨ ਬਣੇ।
  • 1993 ਵਿੱਚ ਉਨ੍ਹਾਂ ਨੇ ਚੌਥੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
  • ਪਵਾਰ ਨੈਸ਼ਨਲ ਕਾਂਗਰਸ ਪਾਰਟੀ ਦੇ ਹੁਣ ਤੱਕ ਪ੍ਰਧਾਨ ਰਹੇ ਹਨ। ਉਨ੍ਹਾਂ ਆਪਣੀ ਸਿਆਸੀ ਵਿਰਾਸਤ ਬੇਟੀ ਸੁਪਿ੍ਰਆ ਸੁਲੇ ਨੂੰ ਸੌਂਪ ਦਿੱਤੀ ਹੈ।
  • ਐਨਸੀਪੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ, ਸੁਪਿ੍ਰਆ 2009 ਅਤੇ 2014 ਵਿੱਚ ਪਿਛਲੇ 2 ਵਾਰ ਆਪਣੇ ਪਿਤਾ ਦੀ ਸੀਟ ਬਾਰਾਮਤੀ ਤੋਂ ਸੰਸਦ ਮੈਂਬਰ ਹਨ।
  • ਸ਼ਰਦ ਪਵਾਰ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਸਿਆਸਤ ਤੇ ਪਾਰਟੀ ਨਹੀਂ ਛੱਡ ਰਹੇ।