ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…

Jaipur News

ਜੈਪੁਰ (ਗੁਰਜੰਟ ਧਾਲੀਵਾਲ)। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਸਨਕੀ ਨੌਜਵਾਨ ਦੀ ਸ਼ਰ੍ਹੇਆਮ ਕਰੰਸੀ ਨੋਟ ਉਡਾਉਣ ਦੀ ਹਿੰਮਤ ਸਾਹਮਣੇ ਆਈ ਹੈ। ਇਹ ਘਟਨਾ ਪੌਸ਼ ਇਲਾਕੇ ਜਵਾਹਰ ਸਰਕਲ ਸਥਿੱਤ ਮੇਨ ਬਾਜਾਰ ਵਿੱਚ ਵਾਪਰੀ। ਹੋਇਆ ਇਹ ਕਿ ਸੋਮਵਾਰ ਸਾਮ ਨੂੰ ਇੱਕ ਮਾਲ ਦੇ ਬਾਹਰ ਇੱਕ ਕਾਰ ਦੇ ਉੱਪਰ ਖੜੇ ਇੱਕ ਮਾਸਕ ਪਹਿਨੇ ਇੱਕ ਨੌਜਵਾਨ ਨੇ ਕਰੰਸੀ ਨੋਟ ਉਡਾਉਣੇ ਸ਼ੁਰੂ ਕਰ ਦਿੱਤੇ।
ਮੌਕੇ ’ਤੇ ਮੌਜ਼ੂਦ ਲੋਕਾਂ ਨੇ ਵੀ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਨੋਟਾਂ ਦੀ ਲੁੱਟ ਕੀਤੀ। (Jaipur News)

ਨੌਜਵਾਨ ਕਰੀਬ 20 ਮਿੰਟ ਤੱਕ ਪੈਸੇ ਸੁੱਟਦਾ ਰਿਹਾ, ਜਿਸ ਦੀਆਂ ਉਥੇ ਖੜ੍ਹੇ ਕਈ ਲੋਕਾਂ ਨੇ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾ ਕੇ ਸ਼ੇਅਰ ਕੀਤੀਆਂ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਨੌਜਵਾਨ ਨੇ ਕਿਹਾ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਵੀਡੀਓ ਰਾਹੀਂ ਆਨੰਦ ਲੈਣਾ ਅਤੇ ਮਸ਼ਹੂਰ ਹੋਣਾ ਚਾਹੁੰਦਾ ਸੀ। ਇਸ ਸਨਕੀ ਨੌਜਵਾਨ ਦੀ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਸਰਗਰਮ ਹੋ ਗਈ। ਪੁਲਿਸ ਨੇ ਤੁਰੰਤ ਕਾਰ ਨੰਬਰ ਦੇ ਆਧਾਰ ’ਤੇ ਨੌਜਵਾਨ ਦੀ ਭਾਲ ਕੀਤੀ ਅਤੇ ਉਸ ਨੂੰ ਉਥੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਨੌਜਵਾਨ ਨੇ ਕਿਹਾ ਕਿ ਉਸ ਨੇ ਇਹ ਸਭ ਕੁਝ ਆਨੰਦ ਲੈਣ ਲਈ ਕੀਤਾ ਹੈ। ਪੁਲਿਸ ਨੇ ਅਮਨ ਭੰਗ ਕਰਨ ਦੇ ਦੋਸ਼ ਹੇਠ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਅਪਲੋਡ ਕਰਨ ’ਤੇ ਪਾਬੰਦੀ

ਇਸ ਸਬੰਧੀ ਡੀਸੀਪੀ ਗਿਆਨਚੰਦ ਯਾਦਵ ਨੇ ਦੱਸਿਆ ਕਿ ਵੀਡੀਓ ਦੇ ਆਧਾਰ ’ਤੇ ਨੌਜਵਾਨ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਜਦੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਸਿਰਫ਼ ਅਨੰਦ ਲਈ ਨੋਟ ਉਡਾਏ ਸਨ। ਪਰ ਇਸ ਦੌਰਾਨ ਸੜਕ ’ਤੇ ਪੈਦਲ ਚੱਲਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਉਥੇ ਜਾਮ ਲੱਗ ਗਿਆ। ਲੋਕ ਪੈਸੇ ਲੁੱਟਣ ਲਈ ਭੱਜਣ ਲੱਗੇ। ਜਵਾਹਰ ਸਰਕਲ ਥਾਣਾ ਪੁਲਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਰਾਸ਼ਟਰੀ ਕਰੰਸੀ ਦਾ ਅਪਮਾਨ ਹੈ | Jaipur News

ਕਾਨੂੰਨੀ ਮਾਹਿਰਾਂ ਅਨੁਸਾਰ ਇਹ ਨੌਜਵਾਨ ਵੱਲੋਂ ਕੌਮੀ ਕਰੰਸੀ ਦਾ ਅਪਮਾਨ ਹੈ। ਇਹ ਦੇਸ਼ਧ੍ਰੋਹ ਦੀ ਸ੍ਰੇਣੀ ਵਿੱਚ ਆਉਂਦਾ ਹੈ। ਸੀਆਰਪੀਸੀ ਦੀ ਧਾਰਾ 124-ਏ ਦੇ ਤਹਿਤ, ਸਜਾ 3 ਸਾਲ ਤੋਂ ਉਮਰ ਕੈਦ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਅਦਾਲਤ ਅਜਿਹੇ ਦੋਸ਼ੀਆਂ ’ਤੇ ਜੁਰਮਾਨਾ ਵੀ ਲਾ ਸਕਦੀ ਹੈ। ਹਾਲਾਂਕਿ ਨੌਜਵਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਅਤੇ ਯੂਜਰਸ ਇਸ ’ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।