ਸੋਨੇ ਦਾ ਭਾਅ ਭਾਵੇਂ ਛੂਹ ਰਿਹੈ ਅਸਮਾਨ ਪਰ ‘ਇੰਸਾਂ’ ਦਾ ਨਹੀਂ ਡੁਲਾ ਸਕਿਆ ਇਮਾਨ

Sach Kahoon Punjabi Desk Picture
Published On

Welfare Work: ਡੇਰਾ ਸ਼ਰਧਾਲੂ ਨੇ ਡਿੱਗਿਆ ਮਿਲਿਆ ਟੌਪਸ ਅਸਲੀ ਵਾਰਸ ਤੱਕ ਪਹੁੰਚਾਇਆ

Welfare Work: ਮਹਿਲ ਕਲਾਂ/ਬਰਨਾਲਾ (ਜਸਵੀਰ ਗਹਿਲ)। ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ‘ਤੇ ਚਲਦਿਆਂ ਮਹਿਲ ਕਲਾਂ ਦੇ ਇੱਕ ਡੇਰਾ ਸਰਧਾਲੂ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਜਿਸ ਵਿੱਚ ਉਸਨੇ ਰਾਹ ‘ਚੋੰ ਡਿੱਗਿਆ ਪਿਆ ਮਿਲਿਆ ਹਜ਼ਾਰਾਂ ਰੁਪਏ ਦੀ ਕੀਮਤ ਦਾ ਸੋਨੇ ਦਾ ਇੱਕ ਟੌਪਸ ਉਸਦੇ ਅਸਲ ਮਾਲਕਾਂ ਨੂੰ ਵਾਪਸ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਲਦੇਵ ਕ੍ਰਿਸ਼ਨ ਇੰਸਾਂ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਸਦਾ ਪੁੱਤਰ ਰੋਹਿਤ ਕੁਮਾਰ ਇੰਸਾਂ ਤੇ ਉਨ੍ਹਾਂ ਦਾ ਇੱਕ ਮੁਲਾਜ਼ਮ ਸ਼ਨੀਵਾਰ ਨੂੰ ਸਥਾਨਕ ਬੱਸ ਸਟੈਂਡ ਨੇੜੇ ਮੁੱਖ ਮਾਰਗ ‘ਤੇ ਸਥਿਤ ਆਪਣੇ ਕਰਿਆਨਾ ਸਟੋਰ ‘ਚ ਮੌਜੂਦ ਸੀ। ਇਸ ਦੌਰਾਨ ਜਿਉ ਹੀ ਉਹ ਇੱਕ ਗਾਹਕ ਦੀ ਗੱਡੀ ਵਿੱਚ ਕੁਛ ਸਮਾਨ ਰੱਖਣ ਲੱਗੇ ਤਾਂ ਉਨ੍ਹਾਂ ਨੂੰ ਸੜਕ ‘ਤੇ ਡਿੱਗਾ ਪਿਆ ਇੱਕ ਗਹਿਣਾ ਨਜ਼ਰੀਂ ਪਿਆ ਜੋ ਦੇਖਣ ਵਿੱਚ ਭਾਵੇਂ ਆਰਟੀਫਿਸੀਅਲ (ਨਕਲੀ) ਜਾਪ ਰਿਹਾ ਸੀ ਪਰ ਉਨ੍ਹਾਂ ਉਸ ਗਹਿਣੇ ਨੂੰ ਚੁੱਕ ਕੇ ਆਪਣੇ ਕੋਲ ਸੰਭਾਲ ਲਿਆ।

ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਗੋਲਡੀ ਨਾਂਅ ਦਾ ਇੱਕ ਵਿਅਕਤੀ ਉਹਨਾਂ ਦੀ ਦੁਕਾਨ ‘ਤੇ ਆਇਆ ਅਤੇ ਉਨ੍ਹਾਂ ਪਾਸੋਂ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਣ ਜਾਂ ਨਾ ਹੋਣ ਬਾਰੇ ਪੁੱਛਣ ਲੱਗਾ। ਉਨ੍ਹਾਂ ਸਬੰਧਿਤ ਵਿਅਕਤੀ ਨੂੰ ਬਿਠਾਇਆ ਅਤੇ ਅਸਲ ਗੱਲ ਪੁੱਛੀ ਤਾਂ ਉਸਨੇ ਆਪਣੇ ਗੁਆਂਢੀ ਹਰਜੀਤ ਸਿੰਘ ਵਾਸੀ ਕੁਰੜ ਦੇ ਪਰਿਵਾਰਕ ਮੈਂਬਰ ਦਾ ਸੋਨੇ ਦਾ ਇੱਕ ਟੌਪਸ ਗੁੰਮ ਜਾਣ ਦੀ ਗੱਲ ਆਖੀ। ਜਿਸ ਨੂੰ ਪੁੱਛ-ਪੜਤਾਲ ਤੋਂ ਬਾਅਦ ਉਨ੍ਹਾਂ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਦੀ ਮੌਜੂਦਗੀ ਵਿੱਚ ਗੋਲਡੀ ਨੂੰ ਟੌਪਸ ਸੌਂਪ ਦਿੱਤਾ।

Read Also : ਭਾਰਤ-ਅਮਰੀਕਾ ਵਪਾਰ ਸਮਝੌਤੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ: ਸ਼ਿਵਰਾਜ ਸਿੰਘ ਚੌਹਾਨ

ਉਨ੍ਹਾਂ ਦੱਸਿਆ ਕਿ ਗੋਲਡੀ ਮੁਤਾਬਕ ਟੌਪਸ ਸੋਨੇ ਦਾ ਸੀ ਜੋ ਹਰਜੀਤ ਸਿੰਘ ਦੇ ਪਰਿਵਾਰਕ ਮੈਂਬਰ ਦੇ ਇਥੋਂ ਲੰਘਣ ਸਮੇਂ ਅਚਾਨਕ ਡਿੱਗ ਗਿਆ। ਜਿਸ ਦੀ ਮਾਰਕੀਟ ਕੀਮਤ ਤਕਰੀਬਨ 40 ਹਜ਼ਾਰ ਰੁਪਏ ਬਣਦੀ ਹੈ। ਟੌਪਸ ਵਾਪਸ ਮਿਲਣ ‘ਤੇ ਗੋਲਡੀ ਨੇ ਜਿੱਥੇ ਬਲਦੇਵ ਕ੍ਰਿਸ਼ਨ ਇੰਸਾਂ ਦਾ ਧੰਨਵਾਦ ਕੀਤਾ, ਉੱਥੇ ਹੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦੀ ਵੀ ਸਲਾਘਾ ਕੀਤੀ।

ਗੋਲਡੀ ਨੇ  ਕਿਹਾ ਕਿ ਇਸ ਘੋਰ ਕਲਯੁੱਗ ਵਿੱਚ ਵੀ ਕੁੱਝ ਲੋਕਾਂ ਦੇ ਮਨਾਂ ਵਿੱਚ ਇਮਾਨਦਾਰੀ ਜਿੰਦਾ ਹੈ। ਅਜਿਹੇ ਹੀ ਮਨ ਦੇ ਸੱਚੇ ਤੇ ਇਮਾਨਦਾਰ ਲੋਕਾਂ ਵਿੱਚੋਂ ਇੱਕ ਹਨ ਬਲਦੇਵ ਕ੍ਰਿਸ਼ਨ ਇੰਸਾਂ, ਜਿਨ੍ਹਾਂ ਨੇ ਇਮਾਨਦਾਰੀ ਦਾ ਸਬੂਤ ਪੇਸ਼ ਕਰਦੇ ਹੋਏ ਉਨ੍ਹਾਂ ਦਾ ਸੋਨੇ ਦਾ ਟੌਪਸ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਹੈ ਜੋ ਕਿ ਛੋਟੀ ਗੱਲ ਨਹੀ।

” ਦਿਲੋਂ ਸਲਾਮ “

ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਨੇ ਕਿਹਾ ਕਿ ਬਲਦੇਵ ਕ੍ਰਿਸ਼ਨ ਇੰਸਾਂ ਦੇ ਮਨ ਦੀ ਭਾਵਨਾ ਤੇ ਜ਼ਜ਼ਬੇ ਨੂੰ ਉਹਨਾਂ ਦਾ ਦਿਲੋਂ ਸਲਾਮ ਹੈ, ਜਿਸ ਨਾਲ ਅਜੋਕੇ ਸਵਾਰਥੀ ਯੁੱਗ ਵਿੱਚ ਵੀ ਇਨਸਾਨੀਅਤ ਜਿੰਦਾ ਹੈ। ਉਨ੍ਹਾਂ ਕਿਹਾ ਕਿ ਟੌਪਸ ਦੇ ਇੱਕ ਪੀਸ ਦੀ ਕੀਮਤੀ ਤਕਰੀਬਨ 40 ਹਜ਼ਾਰ ਰੁਪਏ ਹੋਵੇਗੀ। ਜਦੋੰਕਿ ਲੋਕ ਅੱਜ- ਕੱਲ੍ਹ ਚੰਨ ਰੁਪਇਆ ਲਈ ਹੀ ਸਾਹਮਣੇ ਵਾਲੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਬਲਦੇਵ ਕ੍ਰਿਸ਼ਨ ਉਹਨਾਂ ਦੀ ਯੂਨੀਅਨ ਦਾ ਵੀ ਇੱਕ ਅਮੁੱਲ ਗਹਿਣਾ ਨੇ, ਜਿਨ੍ਹਾਂ ਨੇ ਇਮਾਨਦਾਰੀ ਦੀ ਕਾਬਿਲ- ਏ- ਤਾਰੀਫ਼ ਮਿਸਾਲ ਪੇਸ਼ ਕੀਤੀ ਹੈ।

ਬਲਦੇਵ ਕ੍ਰਿਸ਼ਨ ਇੰਸਾਂ ਨੇ ਕਿਹਾ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਤਹਿਤ ਰਸਤੇ ਵਿੱਚੋਂ ਡਿਗਿਆ ਪਿਆ ਮਿਲਿਆ ਧਨ ਜਾਂ ਕੀਮਤੀ ਸਮਾਨ ਉਸ ਦੇ ਅਸਲ ਵਾਰਸ ਤੱਕ ਪਹੁੰਚਾਉਣਾ ਹੀ ਸੱਚੀ ਇਨਸਾਨੀਅਤ ਹੈ। ਉਹ ਸਮਾਨ ਵਾਰਸ ਦੀ ਹੱਕ-ਹਲਾਲ ਤੇ ਮਿਹਨਤ ਦੀ ਕਮਾਈ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਟੌਪਸ ਜਿਸ ਦੀ ਅਮਾਨਤ ਸੀ ਉਸਨੂੰ ਵਾਪਸ ਕਰਕੇ ਉਨ੍ਹਾਂ ਨੂੰ ਵੀ ਮਾਨਸ਼ਿਕ ਤੌਰ ‘ਤੇ ਸਕੂਨ ਮਿਲਿਆ ਹੈ।

About The Author

Related Posts