ਚੱਕਰਵਾਤੀ ਤੂਫਾਨ ਨੇ ਮਚਾਇਆ ਕਹਿਰ, ਸੜਕਾਂ ’ਤੇ ਕਿਸ਼ਤੀਆਂ ਵਾਂਗ ਰੁੜੇ ਵਾਹਨ, ਵੇਖੋ ਵੀਡੀਓ….

Weather

ਜੈਪੁਰ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਰਾਜ਼ਸਥਾਨ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ’ਚ ਸਰਗਰਮ ਪੱਛਮੀ ਗੜਬੜੀ ਕਾਰਨ ਕਈ ਥਾਵਾਂ ’ਤੇ ਮੌਸਮ ’ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬਾਂਸਵਾੜਾ, ਕੋਟਾ, ਮੇਵਾੜ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ, ਜਿਸ ਕਾਰਨ ਠੰਡ ਹੋਰ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਜੈਪੁਰ, ਸੀਕਰ, ਚੁਰੂ, ਝੁੰਝੁਨੂ, ਅਜਮੇਰ, ਦੌਸਾ ਸਮੇਤ ਕਈ ਇਲਾਕਿਆਂ ’ਚ ਧੁੰਦ ਛਾਈ ਹੋਈ ਹੈ। (Weather)

Weather

ਇਸ ਨਾਲ ਤਾਪਮਾਨ ਵਧ ਗਿਆ ਹੈ। ਪਹਾੜੀ ਸੈਲਾਨੀ ਸਥਾਨ ਮਾਊਂਟ ਆਬੂ ’ਚ ਸਭ ਤੋਂ ਘੱਟ ਤਾਪਮਾਨ ਸੱਤ ਡਿਗਰੀ ਦਰਜ਼ ਕੀਤਾ ਗਿਆ। ਭੀਲਵਾੜਾ ’ਚ ਵੀ ਇੱਕ ਇੰਚ ਮੀਂਹ ਪਿਆ। ਹਡੋਤੀ ਖੇਤਰ ਦੇ ਕੋਟਾ ਅਤੇ ਬੂੰਦੀ ਜ਼ਿਲ੍ਹੇ ਮੀਂਹ ਨਾਲ ਭਿੱਜ ਗਏ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਕਈ ਸ਼ਹਿਰਾਂ ’ਚ ਤੇਜ਼ ਮੀਂਹ ਨਾਲ ਤੇਜ ਹਵਾਵਾਂ ਚੱਲ ਰਹੀਆਂ ਹਨ। ਚੇਨਈ ’ਚ ਇੰਨੀ ਜੋਰਦਾਰ ਮੀਂਹ ਹੋ ਰਹੀ ਹੈ ਕਿ ਵਾਹਨ ਕਿਸ਼ਤੀਆਂ ਵਾਂਗ ਸੜਕਾਂ ’ਤੇ ਤੈਰਦੇ ਨਜ਼ਰ ਆ ਰਹੇ ਹਨ। ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਪੂਰਬੀ ਤੱਟ ਦੇ 5 ਰਾਜ ਅਲਰਟ ਮੋਡ ’ਤੇ ਹਨ।

ਤੂਫਾਨ ਮਿਚੌਂਗ : ਸ਼ਾਹ ਨੇ ਤਾਮਿਲਨਾਡੂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ | Weather

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤੀ ਤੂਫਾਨ ਮਿਚੌਂਗ ਨਾਲ ਨਜਿੱਠਣ ਲਈ ਤਾਮਿਲਨਾਡੂ ਸਰਕਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ਼ਾਹ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨਾਲ ਵੀ ਗੱਲ ਕੀਤੀ ਅਤੇ ਚੱਕਰਵਾਤ ਨਾਲ ਨਜਿੱਠਣ ਲਈ ਚੁੱਕੇ ਗਏ ਉਪਾਵਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਪੁਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ ਨਾਲ ਵੀ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਸ਼ਾਹ ਨੇ ‘ਐਕਸ’ ਭਾਵ ਟਵਿੱਟਰ ’ਤੇ ਇਕ ਪੋਸ਼ਟ ’ਚ ਕਿਹਾ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਜੀ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਜੀ ਨਾਲ ਗੱਲ ਕੀਤੀ।

ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਪੈਦਾ ਹੋਈਆਂ ਚੁਣੌਤੀਪੂਰਨ ਮੌਸਮੀ ਸਥਿਤੀਆਂ ਨਾਲ ਨਜਿੱਠਣ ਲਈ ਚੁੱਕੇ ਗਏ ਉਪਾਵਾਂ ਦਾ ਜ਼ਾਇਜਾ ਲਿਆ। ਉਨ੍ਹਾਂ ਕਿਹਾ, ‘ਉਨ੍ਹਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਹਰ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਲੋੜੀਂਦੀ ਤੈਨਾਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਵਾਧੂ ਟੀਮਾਂ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ। ਚੇਨਈ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਜਨਜੀਵਨ ਅਸਥਿਰ ਹੋ ਗਿਆ ਕਿਉਂਕਿ ਲਗਾਤਾਰ ਮੀਂਹ ਕਾਰਨ ਵੱਖ-ਵੱਖ ਹਿੱਸਿਆਂ ’ਚ ਹੜ੍ਹ ਆ ਗਿਆ ਕਿਉਂਕਿ ਨੇੜੇ ਆਉਣ ਵਾਲੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਸੀ। (Weather)

ਇਹ ਵੀ ਪੜ੍ਹੋ : ਕਰਣੀ ਸੈਨਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡ਼ੀ ਦਾ ਗੋਲੀਆਂ ਮਾਰ ਕੇ ਕਤਲ

ਚੱਕਰਵਾਤ ਕਾਰਨ, ਤਾਮਿਲਨਾਡੂ ਸਰਕਾਰ ਨੇ ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੱਟੂ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫਤਰਾਂ, ਵਿੱਤੀ ਸੰਸਥਾਵਾਂ ਅਤੇ ਬੈਂਕਾਂ ਲਈ ਮੰਗਲਵਾਰ ਨੂੰ ਜਨਤਕ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਚੱਕਰਵਾਤੀ ਤੂਫਾਨ ਮਿਚੌਂਗ 5 ਦਸੰਬਰ ਦੀ ਦੁਪਹਿਰ ਨੂੰ ਇੱਕ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ’ਚ ਨੇਲੋਰ ਅਤੇ ਮਛਲੀਪਟਨਮ ਦੇ ਵਿਚਕਾਰ ਬਾਪਟਲਾ ਦੇ ਨੇੜੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰੇਗਾ। (Weather)