ਬਠਿੰਡਾ ‘ਚ ਪਾਣੀ ਬਾਰੇ ਦਿਓਰ ਭਰਜਾਈ ਮਿਹਣੋਂ-ਮਿਹਣੀਂ

Water, Bathinda

ਮੁੱਖ ਮੰਤਰੀ ਮਨਪ੍ਰੀਤ ਬਾਦਲ ਨੂੰ ਵਜ਼ਾਰਤ ‘ਚੋਂ ਹਟਾਉਣ : ਹਰਸਿਮਰਤ ਬਾਦਲ

ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੇ ਕਬਜ਼ੇ ਵਾਲੇ ਨਗਰ ਨਿਗਮ ਨੂੰ ਤਬਾਹੀ ਦਾ ਦੱਸਿਆ ਕਾਰਨ

ਕਿਹਾ, ਅਕਾਲੀ ਦਲ ਸਰਕਾਰ ਵੇਲੇ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕਰਨ ਕਰਕੇ ਹੋਇਆ ਬਠਿੰਡਾ ਦਾ ਇਹ ਹਾਲ

ਅਸ਼ੋਕ ਵਰਮਾ, ਬਠਿੰਡਾ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ‘ਚ ਹੜ੍ਹਾਂ ਵਰਗੀ ਸਥਿਤੀ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਟਹਿਰੇ ਖੜ੍ਹਾ ਕੀਤਾ ਹੈ ਕੇਂਦਰੀ ਮੰਤਰੀ ਨੇ ਵਿੱਤ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਮਨਪ੍ਰੀਤ ਬਾਦਲ ਨੂੰ ਵਜਾਰਤ ‘ਚੋਂ ਹਟਾਉਣ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀ ਬੀਬੀ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਸਲੈਜ ਕੈਰੀਅਰ ਦਾ ਕੰਮ ਰੁਕਵਾ ਦਿੱਤਾ ਅਤੇ ਨਗਰ ਨਿਗਮ ਨੂੰ ਢੁੱਕਵੇਂ ਫੰਡ ਨਹੀਂ ਦਿੱਤੇ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਸਲੈਜ ਕੈਰੀਅਰ ਦਾ 4 ਕਿੱਲੋਮੀਟਰ ਮੁਕੰਮਲ ਹੋ ਗਿਆ ਸੀ

ਜਦੋਂਕਿ ਕਾਂਗਰਸ ਸਰਕਾਰੇ ਪਿਛਲੇ ਦੋ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਇੱਕ ਇੰਚ ਵੀ ਵਿਸਥਾਰ ਨਹੀਂ ਕਰ ਸਕੀ ਹੈ  ਉਨ੍ਹਾਂ ਸਵਾਲ ਕੀਤਾ ਕਿ ਬਠਿੰਡਾ ਨੂੰ ਸੇਮ ਤੋਂ ਮੁਕਤੀ ਦਾ ਵਾਅਦਾ ਕਿਉਂ ਨਹੀਂ ਪੂਰਾ ਕੀਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਠਿੰਡਾ ਲਈ 48 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਇਸ ਲਈ ਮਨਪ੍ਰੀਤ ਨੂੰ ਪੰਜਾਬ ਸਰਕਾਰ ਦਾ ਬਣਦਾ 30 ਫੀਸਦੀ ਹਿੱਸਾ ਜਾਰੀ ਕਰਨਾ ਚਾਹੀਦਾ ਹੈ ਕੇਂਦਰੀ ਮੰਤਰੀ ਨੇ ਸ਼ਹਿਰ ਦੇ ਦੁੱਖਾਂ ਲਈ ਪੂਰੀ ਤਰ੍ਹਾਂ ਮਨਪ੍ਰੀਤ ਬਾਦਲ ਨੂੰ ਕਸੂਰਵਾਰ ਕਰਾਰ ਦਿੰਦਿਆਂ ਚੋਣ ਮੈਨੀਫੈਸਟੋ ਮੁਤਾਬਕ ਵਾਅਦੇ ਪੂਰੇ ਨਾਂਅ ਕਰਨ ਦੇ ਦੋਸ਼ ਲਾਏ।

ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਕਬਜ਼ੇ ਵਾਲੇ ਨਗਰ ਨਿਗਮ ਤੇ ਅਪਰਾਧਿਕ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਦੇ ਮੇਅਰ ਤੇ ਅਕਾਲੀ ਦਲ ਦੀ 10 ਸਾਲ ਦੀ ਤਬਾਹੀ ਕਰਨ ਵਾਲੀ ਸਰਕਾਰ ਕਰਕੇ ਬਠਿੰਡਾ ਦੀ ਇਹ ਭੈੜੀ ਹਾਲਤ ਹੋਈ ਹੈ ਉਨ੍ਹਾਂ ਆਖਿਆ ਕਿ ਇਹ ਸਮੱਸਿਆ ਅਕਾਲੀ ਸਰਕਾਰ ਵੇਲੇ ਇੱਕ ਪ੍ਰਾਈਵੇਟ ਕੰਪਨੀ ਨਾਲ ਕੀਤੇ ਸਮਝੌਤੇ ਕਾਰਨ ਹੋਈ ਹੈ ਉਨ੍ਹਾਂ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਅਕਾਲੀ ਸਰਕਾਰ ਦੇ ਰਾਜ ‘ਚ ਉਨ੍ਹਾਂ ਦੀ ਪਾਰਟੀ ਨੇ ਇਕਪਾਸੜ ਜਿਹਾ ਸਮਝੌਤਾ ਕਿਉਂ ਕੀਤਾ? ਕੀ ਉਹ ਜਨਤਾ ਨੂੰ ਦੱਸ ਕਰ ਸਕਦੀ ਹੈ ਕਿ ਕਿਉਂ ਉਸ ਦੀ ਪਾਰਟੀ, ਜੋ ਕਿ ਨਗਰ ਨਿਗਮ ਦੀ ਅਗਵਾਈ ਵੀ ਕਰ ਰਹੀ ਹੈ, ਹਰ ਵਾਰ ਟੈਂਡਰ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ?

ਵਿੱਤ ਮੰਤਰੀ ਨੇ ਦੋਸ਼ ਲਾਇਆ ਕਿ ਨਗਰ ਨਿਗਮ ‘ਤੇ ਕਾਬਜ਼ ਪਾਰਟੀ ਸਿਆਸੀ ਲਾਹਾ ਲੈਣ ਲਈ ਸਾਰੇ ਪ੍ਰੋਜੈਕਟਾਂ ‘ਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 48 ਕਰੋੜ ਰੁਪਏ ਦੀ ਯੋਜਨਾ ਤਹਿਤ ਬਠਿੰਡਾ ਨਗਰ ਨਿਗਮ ਨੇ ਮਾਰਚ ਵਿਚ ਟੈਂਡਰ ਮੰਗੇ ਸਨ ਪਰ ਅਜੇ ਨੇਪਰੇ ਨਹੀਂ ਚਾੜ੍ਹੇ ਗਏ ਸ੍ਰੀ ਬਾਦਲ ਨੇ ਕਿਹਾ ਹੈ ਕਿ ਪ੍ਰੋਜੈਕਟਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ ਕੰਮ ਮੁਕੰਮਲ ਹੁੰਦੇ ਸਾਰ ਹੀ ਅਦਾਇਗੀ ਕਰ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਨ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇੰਪਰੂਵਮੈਂਟ ਟਰੱਸਟ ਨੂੰ 16 ਕਰੋੜ ਰੁਪਏ ਦਿੱਤੇ ਗਏ ਤਾਂ ਜੋ ਕੰਮ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਕਿਸੇ ਦਾ ਕੁਦਰਤ ‘ਤੇ ਕੋਈ ਕੰਟਰੋਲ ਨਹੀਂ ਪਰ ਇਹ ਨਗਰ ਨਿਗਮ ਦੀ ਅਪਰਾਧਿਕ ਅਣਗਹਿਲੀ ਹੈ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।