ਵਿਰਾਟ ਅੱਵਲ ਬਰਕਰਾਰ,ਪੁਜਾਰਾ ਚੌਥੇ ਨੰਬਰ ‘ਤੇ

ਨਵੀਂ ਦਿੱਲੀ, 11 ਦਸੰਬਰ

ਆਸਟਰੇਲੀਆਈ ਧਰਤੀ ‘ਤੇ ਆਪਣੀ ਅਗਵਾਈ ‘ਚ ਭਾਰਤ ਨੂੰ ਪਹਿਲੇ ਟੈਸਟ ‘ਚ ਇਤਿਹਾਸਕ ਜਿੱਤ ਦਿਵਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਸੈਂਕੜਾ ਧਾਰੀ ਚੇਤੇਸ਼ਵਰ ਪੁਜਾਰਾ ਦੀ ਅੱਵਲ ਪੰਜ ‘ਚ ਵਾਪਸੀ ਹੋਈ ਹੈ ਵਿਰਾਟ ਦੇ 920 ਰੇਟਿੰਗ ਅੰਕ ਹਨ ਅਤੇ ਉਹ ਬੱਲੇਬਾਜ਼ਾਂ ‘ਚ ਆਪਣੇ ਨੰਬਰ ਇੱਕ ਸਥਾਨ ‘ਤੇ ਬਣੇ ਹੋਏ ਹਨ ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਮੈਚ ‘ਚ 123 ਅਤੇ 71 ਦੌੜਾਂ ਦੀ ਮੈਚ ਜੇਤੂ ਪਾਰੀਆਂ ਖੇਡਣ ਵਾਲੇ ਪੁਜਾਰਾ ਦੀ ਲੰਮੇ ਸਮੇਂ ਬਾਅਦ ਅੱਵਲ ਪੰਜ ਬੱਲੇਬਾਜ਼ਾਂ ‘ਚ ਵਾਪਸੀ ਹੋ ਗਈ ਹੈ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਾ ਰਹਾਣੇ ਨੂੰ ਵੀ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਜੋ 17ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਨੂੰ ਵੀ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਜੋ 16ਵੇਂ ਸਥਾਨ ‘ਤੇ ਪਹੁੰਚ ਗਏ ਹਨ

 

 
ਪੁਜਾਰਾ ਹੁਣ ਇੰਗਲੈਂਡ ਦੇ ਜੋ ਰੂਟ ਅਤੇ ਆਸਟਰੇਲੀਆ ਦੇ ਬਰਖ਼ਾਸਤ ਡੇਵਿਡ ਵਾਰਨਰ ਤੋਂ ਅੱਗੇ ਵਧਦੇ ਹੋਏ ਚੌਥੇ ਸਥਾਨ ‘ਤੇ ਪਹੁੰਚ ਗਏ ਹਨ ਉਹਨਾਂ ਦੇ 846 ਰੇਟਿੰਗ ਅੰਕ ਹਨ 33 ਸਾਲਾ ਬੱਲੇਬਾਜ਼ ਆਸਟਰੇਲੀਆ ਦੇ ਬਰਖ਼ਾਸਤ ਕਪਤਾਨ ਸਟੀਵਨ ਸਮਿੱਥ ਤੋਂ 55 ਅੰਕਾਂ ਦੇ ਫ਼ਾਸਲੇ ‘ਤੇ ਹੈ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਪੁਜਾਰਾ ਦੋ ਭਾਰਤੀ ਖਿਡਾਰੀ ਹਨ ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ 913 ਰੇਟਿੰਗ ਅੰਕਾਂ ਨਾਲ ਦੂਸਰੇ ਸਥਾਨ ‘ਤੇ ਪਹੁੰਚ ਗਏ ਹਨ

 

 

 

ਇਹ ਪਹਿਲਾ ਮੌਕਾ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਕਿਸੇ ਬੱਲੇਬਾਜ਼ ਨੇ 900 ਰੇਟਿੰਗ ਪਾਰ ਕੀਤੀ ਹੈ ਵਿਲਿਅਮਸਨ ਦੀ ਮੌਜ਼ੂਦਾ ਰੈਂਕਿੰਗ ਨੇ ਭਾਰਤੀ ਕਪਤਾਨ ਵਿਰਾਟ ਦੇ ਨੰਬਰ ਇੱਕ ਨੂੰ ਖ਼ਤਰੇ ‘ਚ ਪਾ ਦਿੱਤਾ ਹੈ ਅਤੇ ਪਰਥ ‘ਚ ਸ਼ੁੱਕਰਵਾਰ ਨੂੰ ਆਸਟਰੇਲੀਆ ਵਿਰੁੱਧ ਦੂਸਰੇ ਟੈਸਟ ‘ਚ ਵਿਰਾਟ ਨੂੰ ਬੱਲੇ ਨਾਲ ਕੁਝ ਖ਼ਾਸ ਕਰਨ ਦਾ ਦਬਾਅ ਰਹੇਗਾ ਵਿਲਿਅਮਸਨ ਵਿਰਾਟ ਤੋਂ ਸਿਰਫ਼ 7 ਅੰਕਾਂ ਨਾਲ ਵਿਰਾਟ ਤੋਂ ਪਿੱਛੇ ਹਨ ਪਾਕਿਸਤਾਨ ਵਿਰੁੱਧ ਤੀਸਰੇ ਟੈਸਟ ‘ਚ ਨਿਊਜ਼ੀਲੈਂਡ ਵੱਲੋਂ 89 ਅਤੇ 139 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ 123 ਦੌੜਾਂ ਦੀ ਸ਼ਾਨਦਾਰ ਜਿੱਤ ਦਿਵਾਉਣ ਵਾਲੇ ਵਿਲਿਅਮਸਨ ਨੂੰ ਇਸ ਦੇ ਫ਼ਾਇਦੇ ਵਜੋਂ 37 ਰੇਟਿੰਗ ਅੰਕਾਂ ਦਾ ਫਾਇਦਾ ਮਿਲਿਆ ਹੈ ਜਿਸ ਨਾਲ ਉਹ ਆਸਟਰੇਲੀਆ ਦੇ ਸਮਿੱਥ ਨੂੰ ਪਛਾੜ ਕੇ ਸਿੱਧੇ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ

 
ਟੈਸਟ ਗੇਂਦਬਾਜ਼ੀ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਐਡੀਲੇਡ ਟੈਸਟ ‘ਚ ਆਪਣੀਆਂ ਛੇ ਵਿਕਟਾਂ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ 33ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ਉਹਨਾਂ ਨੂੰ ਇਸ ਪ੍ਰਦਰਸ਼ਨ ਨਾਲ ਸਿੱਧਾ ਪੰਜ ਸਥਾਨਾਂ ਦਾ ਫਾਇਦਾ ਹੋਇਆ ਹੈ ਟੈਸਟ ਗੇਂਦਬਾਜ਼ਾਂ ‘ਚ ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਦਾ ਟੈਸਟ ਹਰਫ਼ਨਮੌਲਾ ਰੈਂਕਿੰਗ ‘ਚ ਭਾਰਤ ਦੇ ਜਡੇਜਾ ਦੂਸਰੇ ਨੰਬਰ ‘ਤੇ ਹਨ ਜਦੋਂਕਿ ਅਸ਼ਵਿਨ ਛੇਵੇਂ ਸਥਾਨ ‘ਤੇ ਹਨ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਅੱਵਲ ਸਥਾਨ ‘ਤੇ ਹਨ

 

10 ਅੱਵਲ ਬੱਲੇਬਾਜ਼
ਵਿਰਾਟ ਕੋਹਲੀ ਭਾਰਤ 920
ਵਿਲਿਅਮਸਨ ਨਿਊਜ਼ੀਲੈਂਡ 913
ਸਟੀਵ ਸਮਿੱਥ ਆਸਟਰੇਲੀਆ 901
ਚੇਤੇਸ਼ਵਰ ਪੁਜਾਰਾ ਭਾਰਤ 846
ਜੋ ਰੂਟ ਇੰਗਲੈਂਡ 807
ਡੇਵਿਡ ਵਾਰਨਰ ਆਸਟਰੇਲੀਆ 795
ਕਰੁਣਾਰਥਨੇ ਸ਼੍ਰੀਲੰਕਾ 753
ਡੀਨ ਐਲਗਰ ਦੱ.ਅਫ਼ਰੀਕਾ 724
ਹੈਨਰੀ ਨਿਕੋਲਸ ਨਿਊਜ਼ੀਲੈਂਡ 709
ਅਜ਼ਹਰ ਅਲੀ ਪਾਕਿਸਤਾਨ 708

ਅੱਵਲ 10 ਗੇਂਦਬਾਜ਼
ਕੈਗਿਸੋ ਰਬਾਦਾ ਦੱ.ਅਫ਼ਰੀਕਾ 882
ਜੇਮਸ ਐਂਡਰਸਨ ਇੰਗਲੈਂਡ 874
ਵੇਰਨੋਨ ਫਿਲੈਂਡਰ ਦੱ. ਅਫ਼ਰੀਕਾ 826
ਮੁਹੰਮਦ ਅੱਬਾਸ ਪਾਕਿਸਤਾਨ 821
ਰਵਿੰਦਰ ਜਡੇਜਾ ਭਾਰਤ 804
ਰਵਿਚੰਦਰਨ ਅਸ਼ਵਿਨ ਭਾਰਤ 786
ਪੈਟ ਕਮਿੰਸ ਆਸਟਰੇਲੀਆ 770
ਟਰੈਂਟ ਬੋਲਟ ਨਿਊਜ਼ੀਲੈਂਡ 764
ਯਾਸਿਰ ਸ਼ਾਹ ਪਾਕਿਸਤਾਨ 757
ਜੇਸਨ ਹੋਲਡਰ ਵੈਸਟਇੰਡੀਜ਼ 751

ਹਰਫ਼ਨਮੌਲਾ 10
ਸ਼ਾਕਿਬ ਹਸਨ ਬੰਗਲਾਦੇਸ਼ 415
ਰਵਿੰਦਰ ਜਡੇਜਾ ਭਾਰਤ 392
ਵੇਰਨੋਨ ਫਿਲੈਂਡਰ ਦੱ.ਅਫ਼ਰੀਕਾ 370
ਜੇਸੋਨ ਹੋਲਡਰ ਵਿੰਡੀਜ਼ 365
ਬੇਨ ਸਟੋਕਸ ਇੰਗਲੈਂਡ 342
ਅਸ਼ਵਿਨ ਭਾਰਤ 341
ਮੋਈਨ ਅਲੀ ਇੰਗਲੈਂਡ 292
ਮਿਸ਼ੇਲ ਸਟਾਰਕ ਆਸਟਰੇਲੀਆ 251
ਪੈਟ ਕਮਿੰਸ ਆਸਟਰੇਲੀਆ 241
ਕ੍ਰਿਸ ਵੋਕਸ ਇੰਗਲੈਂਡ 238

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।