ਵਿਰਾਟ ਨਿਕਲੇ ਸਭ ਤੋਂ ਅੱਗੇ, ਸੈਂਕੜੇ ਨਾਲ ਬਣਾਏ ਛੇ ਵੱਡੇ ਰਿਕਾਰਡ

ਤਿੰਨ ਆਸਟਰੇਲੀਆਈ ਧੁਰੰਦਰਾਂ ਨੂੰ ਛੱਡਿਆ ਪਿੱਛੇ | Virat Kohli

ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (103) ਦੇ ਕਰੀਅਰ ਦੇ 23ਵੇਂ ਸੈਂਕੜੇ ਦੇ ਦਮ ‘ਤੇ ਭਾਰਤ ਨੇ ਟਰੇਂਟ ਬ੍ਰਿਜ ਮੈਦਾਨ ‘ਤੇ ਇਸ ਪਾਰੀ ਦੌਰਾਨ ਪੰਜ ਵੱਡੇ ਰਿਕਾਰਡ ਬਣਾ ਦਿੱਤੇ  ਮੌਜ਼ੂਦਾ ਟੈਸਟ ਲੜੀ ‘ਚ ਅਜੇ ਤੱਕ ਵਿਰਾਟ ਕੋਹਲੀ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਉਹਨਾਂ 440 ਦੌੜਾਂ ਬਣਾਈਆਂ ਹਨ ਅਤੇ ਇਹ ਇੰਗਲੈਂਡ ‘ਚ ਕਿਸੇ ਵੀ ਭਾਰਤੀ ਕਪਤਾਨ ਦੇ ਇੱਕ ਲੜੀ ‘ਚ ਸਭ ਤੋਂ ਜਿਆਦਾ ਦੌੜਾਂ ਦਾ ਰਿਕਾਰਡ ਹੈ ਅਜਿਹਾ ਨਾ ਤਾਂ ਸਚਿਨ ਤੇਂਦੁਲਕਰ ਕਰ ਸਕੇ।

ਇਹ ਵੀ ਪੜ੍ਹੋ :  ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ

ਨਾ ਹੀ ਸੌਰਵ ਗਾਂਗੁਲੀ ਅਤੇ ਨਾ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ ਲਾਉਣ ਦਾ ਰਿਕਾਰਡ ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਦੇ ਨਾਂਅ ਹੈ ਸਮਿੱਥ ਨੇ 25 ਸੈਂਕੜੇ ਜੜੇ ਸਨ ਪਰ ਇਸ ਸੈਂਕੜੇ ਦੇ ਨਾਲ ਹੀ ਕਪਤਾਨ ਕੋਹਲੀ ਨੇ ਤਿੰਨ-ਤਿੰਨ ਆਸਟਰੇਲੀਆਈ ਧੁਰੰਦਰ ਨੂੰ ਪਿੱਛੇ ਛੱਡ ਦਿੱਤਾ ਹੈ ਬਤੌਰ ਕਪਤਾਨ ਕੋਹਲੀ ਦਾ ਇਹ 61ਵਾਂ ਟੈਸਟ ਸੈਂਕੜਾ ਰਿਹਾ ਇਸ ਦੇ ਨਾਲ ਉਹਨਾਂ ਨੇ ਆਸਟਰੇਲੀਆ ਦੇ ਸਾਬਕਾ ਕਪਤਾਨ ਐਨਲ ਬਾਰਡਰ (15), ਸਟੀਵ ਵਾੱ(15) ਨੂੰ ਤਾਂ ਪਿੱਛੇ ਛੱਡਿਆ ਹੀ ਆਪਣੇ ਨਜ਼ਦੀਕੀ ਮੁਕਾਬਲੇ ਵਾਲੇ ਸਟੀਵ ਸਮਿੱਥ (15) ਨੂੰ ਵੀ ਪਿੱਛੇ ਛੱਡ ਦਿੱਤਾ।

ਕੋਹਲੀ ਦੀਆਂ 6000 ਦੌੜਾਂ ਪੂਰੀਆਂ

ਇਸ ਪਾਰੀ ਦੌਰਾਨ ਵਿਰਾਟ ਨੇ ਆਪਣੇ ਟੈਸਟ ਕਰੀਅਰ ਦੀਆਂ 6000 ਦੌੜਾਂ ਵੀ ਪੂਰੀਆਂ ਕਰ ਲਈਆਂ ਉਹ ਸਭ ਤੋਂ ਤੇਜੀ ਨਾਲ ਐਨੀਆਂ ਦੌੜਾਂ ਪੂਰੀਆਂ ਕਰਨ ਵਾਲੇ ਭਾਰਤ ਦੇ ਦੂਸਰੇ ਬੱਲੇਬਾਜ਼ ਹਨ ਵਿਰਾਟ ਤੋਂ ਪਹਿਲਾਂ ਸੁਨੀਲ ਗਾਵਸਕਰ ਨੇ 117 ਪਾਰੀਆਂ ‘ਚ 6000 ਦੋੜਾਂ ਪੂਰੀਆਂ ਕੀਤੀਆਂ ਸਨ ਹਾਲਾਂਕਿ ਕੋਹਲੀ (118) ਨੇ ਉਹਨਾਂ ਤੋਂ ਇੱਕ ਪਾਰੀ ਜ਼ਿਆਦਾ ਲਈ।

ਕੋਹਲੀ ਨੇ ਕੀਤੀ ਸਹਿਵਾਗ ਦੀ ਬਰਾਬਰੀ

ਭਾਰਤ ਵੱਲੋਂ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ ਲਾਉਣ ਦੇ ਮਾਮਲੇ ‘ਚ ਵਿਰਾਟ ਕੋਹਲੀ ਨੇ ਭਾਰਤ ਦੇ ਸਾਬਕਾ ਓਪਨਿੰਗ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਬਰਾਬਰੀ ਕਰ ਲਈ ਹੈ ਕੋਹਲੀ ਨੇ ਮੁਹੰਮਦ ਅਜ਼ਹਰੂਦੀਨ (22) ਦੇ ਰਿਕਾਰਡ ਨੂੰ ਤੋੜਿਆ ਸਹਿਵਾਗ ਨੇ ਵੀ ਆਪਣੇ ਟੈਸਟ ਕ੍ਰਿਕਟ ਦੌਰਾਨ 23 ਸੈਂਕੜੇ ਹੀ ਜੜੇ ਸਨ ਹਾਲਾਂਕਿ ਇਸ ਮਾਮਲੇ ‘ਚ ਸਭ ਤੋਂ ਅੱਗੇ ਸਚਿਨ ਤੇਂਦੁਲਕਰ ਹਨ ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ।

ਹੁਣ ਬਸ ਦ੍ਰਵਿੜ ਤੋਂ ਪਿੱਛੇ ਹਨ ਕੋਹਲੀ

ਕੋਹਲੀ ਨੇ ਨੌਂਵੀ ਵਾਰ ਇੱਕ ਹੀ ਟੈਸਟ ਦੀਆਂ ਦੋਵੇਂ ਪਾਰੀਆਂ ‘ਚ 50 ਤੋਂ ਉੱਪਰ ਦਾ ਸਕੋਰ ਬਣਾਇਆ ਇਸ ਮਾਮਲੇ ‘ਚ ਭਾਰਤੀ ਰਿਕਾਰਡ ਰਾਹੁਲ ਦ੍ਰਵਿੜ (10) ਦੇ ਨਾਂਅ ਹੈ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਵੀਵੀਐਸ ਲਕਸ਼ਮਣ ਨੇ ਵੀ ਇਹ ਰਿਕਾਰਡ 9 ਵਾਰ ਬਣਾਇਆ ਹੈ।

ਕੋਹਲੀ ਨੇ 12ਵੀਂ ਵਾਰ ਅਜਿਹਾ ਕੀਤਾ | Virat Kohli

ਕੋਹਲੀ ਨੇ ਟੈਸਟ ‘ਚ 12ਵੀਂ ਵਾਰ 200 ਜਾਂ 200 ਤੋਂ ਜ਼ਿਆਦਾ (97+103) ਦੌੜਾਂ ਬਣਾਈਆਂ ਇਸ ਮਾਮਲੇ ‘ਚ ਭਾਰਤੀ ਰਿਕਾਰਡ ਕੋਹਲੀ ਅਤੇ ਵਿਸ਼ਵ ਰਿਕਾਰਡ ਕੁਮਾਰ ਸੰਗਾਕਾਰਾ (17) ਦੇ ਨਾਂਅ ਦਰਜ ਹੈ। (Virat Kohli)