ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ

Vigilance
ਬਠਿੰਡਾ : ਰਿਸ਼ਵਤ ਲੈਣ ਵਾਲੇ ਮੁਲਜ਼ਮ ਸੋਨੂੰ ਗੋਇਲ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਵਿਜੀਲੈਂਸ ਟੀਮ। ਤਸਵੀਰ : ਸੱਚ ਕਹੂੰ ਨਿਊਜ਼

ਵਿਧਵਾ ਤੋਂ ਰਿਸ਼ਵਤ ਲੈਂਦਾ ਬਠਿੰਡਾ ਨਿਗਮ ਦਾ ਮੁਲਾਜ਼ਮ Vigilance ਅੜਿੱਕੇ

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਤਕਨੀਕੀ ਮਾਹਿਰ ਬਠਿੰਡਾ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗੋਇਲ ਨੂੰ ਗੁਰਪ੍ਰੀਤ ਕੌਰ ਨਾਂ ਦੀ ਵਿਧਵਾ ਔਰਤ ਦੀ 12000 ਤਨਖਾਹ ਵਿੱਚੋਂ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੈ। (Vigilance)

ਵੇਰਵਿਆਂ ਮੁਤਾਬਿਕ ਸੋਨੂੰ ਗੋਇਲ , ਜੋ ਕਿ ਨਗਰ ਨਿਗਮ ਬਠਿੰਡਾ ਵਿੱਚ ਜ਼ਿਲ੍ਹਾ ਮੈਨੇਜਰ ਤਕਨੀਕੀ ਮਾਹਿਰ ਹੈ। ਗੁਰਪ੍ਰੀਤ ਕੌਰ ਨੂੰ ਕੁਝ ਸਮਾਂ ਪਹਿਲਾਂ ਉਸ ਨੇ 7000 ਰੁਪਏ ਦੀ ਰਿਸ਼ਵਤ ਲੈ ਕੇ ਉਸ ਨੂੰ ਕੱਚੀ ਨੌਕਰੀ ’ਤੇ ਰੱਖਿਆ ਸੀ ਤੇ ਉਸ ਦੀ 12000 ਰੁਪਏ ਤਨਖ਼ਾਹ ਵਿੱਚੋਂ 7000 ਰੁਪਏ ਲੈਂਦਾ ਸੀ। ਇਸ ਗੱਲ ਤੋਂ ਅੱਕੀ ਗੁਰਪ੍ਰੀਤ ਕੌਰ ਨੇ ਵਿਜੀਲੈਂਸ ਦਾ ਦਰਵਾਜ਼ਾ ਖੜਕਾਇਆ ਤਾਂ ਵਿਜੀਲੈਂਸ ਗੋਇਲ ਨੂੰ ਪੈਸੇ ਲੈਂਦਿਆਂ ਫੜਨ ਲਈ ਪੱਬਾਂ ਭਾਰ ਹੋ ਗਈ। (Vigilance)

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ

ਜਦੋਂ ਸੋਨੂੰ ਗੋਇਲ ਅੱਜ ਗੁਰਪ੍ਰੀਤ ਕੌਰ ਤੋਂ ਪੈਸੇ ਫੜ੍ਹ ਰਿਹਾ ਸੀ ਤਾਂ ਪੈਸੇ ਫੜ੍ਹਦੇ ਨੂੰ ਵਿਜੀਲੈਂਸ ਨੇ ਫੜ੍ਹ ਲਿਆ। ਸੋਨੂੰ ਗੋਇਲ ਦੀ ਗ੍ਰਿਫ਼ਤਾਰੀ ਦੀ ਪੁਸਟੀ ਵਿਜੀਲੈਂਸ ਇੰਸਪੈਕਟਰ ਨਗਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਗੁਰਪ੍ਰੀਤ ਕੌਰ ਨੂੰ ਨੌਕਰੀ ’ਤੇ ਲਗਵਾਉਣ ਬਦਲੇ ਤਨਖਾਹ ’ਚੋਂ ਪੈਸੇ ਲੈਂਦਾ ਸੀ, ਜਿਸ ਨੂੰ ਪੈਸੇ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।