ਵੱਖ-ਵੱਖ ਜਥੇਬੰਦੀਆਂ ਨੇ ਕੁੱਟਮਾਰ ਕਰਨ ਵਾਲੇ ਵਾਰਡ ਅਟੈਂਡੈਂਟ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

Kotakpura News

ਪੁਲਿਸ ਵੱਲੋਂ ਮਾਮਲਾ ਦਰਜ ਕੀਤਾ (Kotakpura News)

  • ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਵਾਰਡ ਅਟੈਂਡੈਂਟ ਵੱਲੋਂ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਸੀ ਕੁੱਟਮਾਰ 

ਕੋਟਕਪੂਰਾ (ਸੁਭਾਸ਼ ਸ਼ਰਮਾ )। ਸਥਾਨਕ ਅਰਵਿੰਦ ਨਗਰ ਨਿਵਾਸੀ ਪਵਨੀਤ ਚਾਵਲਾ ਸਪੁੱਤਰ ਪ੍ਰੇਮ ਚਾਵਲਾ ਦੀ ਸ਼ਿਕਾਇਤ ਦੇ ਅਧਾਰ ’ਤੇ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ , ਕੋਟਕਪੂਰਾ ਦੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਵੱਲੋ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਕੁੱਟਮਾਰ ਸਬੰਧੀ ਸਿਟੀ ਪੁਲਿਸ ਕੋਟਕਪੂਰਾ ਵੱਲੋਂ ਆਈ ਪੀ ਸੀ ਦੀ ਧਾਰਾ 341 ਅਤੇ 323 ਅਧੀਨ ਮੁਕੱਦਮਾ ਨੰਬਰ 119 ਮਿਤੀ 12 ਜੁਲਾਈ 2023 ਨੂੰ ਦਰਜ ਕੀਤਾ ਗਿਆ ਹੈ । (Kotakpura News)

ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਮੈਂ ਮਿਤੀ 9 ਜੁਲਾਈ ਨੂੰ ਉਕਤ ਹਸਪਤਾਲ ਵਿੱਚ ਦਾਖ਼ਲ ਨਵ ਜਨਮੇ ਬੱਚੇ ਨੂੰ ਬਰੈਸਟ ਫੀਡ ਦਿਵਾਉਣ ਲਈ ਆਪਣੀ ਪਤਨੀ ਸਮੇਤ ਗਿਆ ਸੀ । ਮੇਰੀ ਘਰਵਾਲੀ ਦੇ ਆਈਸੀਯੂ ਗੈਲਰੀ ਵਿੱਚ ਬੈਠਣ ਕਰਕੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਸਾਡੇ ਗਲ ਪੈ ਗਿਆ ਜਿਸ ਨੇ ਮੇਰੀ ਕੁੱਟਮਾਰ ਕੀਤੀ । ਸੱਟਾਂ ਲੱਗਣ ਕਰਕੇ ਮੈਂ ਆਪਣੇ ਪਿਤਾ ਜੀ ਨੂੰ ਕਾਰ ਵਿੱਚ ਬਿਠਾਕੇ ਸਿਵਲ ਹਸਪਤਾਲ ਕੋਟਕਪੂਰਾ ਨੂੰ ਜਾ ਰਿਹਾ ਸੀ , ਨੇੜੇ ਜੈਤੋ ਚੁੰਗੀ ਪੁੱਜੇ ਤਾਂ ਜਸਕਰਨ ਸਿੰਘ ਨੇ ਸਾਡੇ ਪਿੱਛੋਂ ਆ ਕੇ ਮੇਰੇ ਨਾਲ ਕੁੱਟਮਾਰ ਕਰਨ ਲੱਗਾ ਅਤੇ ਮੇਰੇ ਪਿਤਾ ਨੂੰ ਵੀ ਗਾਲੀ ਗਲੋਚ ਕਰਨ ਲੱਗਿਆ ਤਾਂ ਇਸ ਦੌਰਾਨ ਆਸ-ਪਾਸ ਦੇ ਲੋਕ ਇੱਕਠੇ ਹੋ ਗਏ ਜਿਨਾਂ ਨੇ ਸਾਨੂੰ ਬਚਾਇਆ। ਇਸ ਦੌਰਾਨ ਉਸ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੈਨੂੰ ਜਾਨੂੰ ਮਾਰ ਦੇਵਾਂਗਾ । Kotakpura News

ਇਹ ਵੀ ਪੜ੍ਹੋ : ਔਖੀ ਘੜੀ ‘ਚ ਨਿੱਜੀ ਹਸਪਤਾਲਾਂ ਨੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ…

ਇਸੇ ਦੌਰਾਨ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਅਸ਼ੋਕ ਕੌਸ਼ਲ ,ਕੁਲਵੰਤ ਸਿੰਘ ਚਾਨੀ , ਸੋਮ ਨਾਥ ਅਰੋੜਾ, ਗੁਰਚਰਨ ਸਿੰਘ ਮਾਨ,ਪੰਜਾਬ ਪੈਨਸ਼ਨਰ ਯੂਨੀਅਨ ਜਿਲ੍ਹਾ ਫਰੀਦਕੋਟ, ਨਛੱਤਰ ਸਿੰਘ ਭਾਣਾ ਤੇ ਹਰਵਿੰਦਰ ਸ਼ਰਮਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ , ਸ਼ਿੰਦਰਪਾਲ ਸਿੰਘ ਢਿੱਲੋਂ ਤੇ ਸੁਖਚੈਨ ਸਿੰਘ ਰਾਮਸਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲਾ ਫਰੀਦਕੋਟ, ਸੁਖਵਿੰਦਰ ਸਿੰਘ ਸੁੱਖੀ ਜਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪ੍ਰੀਤ ਭਗਵਾਨ ਸਿੰਘ ਜਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਫਰੀਦਕੋਟ,
ਪੀ ਆਰ ਟੀ ਸੀ ਮੁਲਾਜਮਾਂ ਦੇ ਆਗੂ ਸਿਮਰਜੀਤ ਸਿੰਘ ਬਰਾੜ ਤੇ ਸੁਖਚਰਨ ਸਿੰਘ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਪਾਲ ਮਚਾਕੀ, ਸੁਖਜਿੰਦਰ ਸਿੰਘ ਤੂੰਬੜਭੰਨ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।