ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਸਨਮਾਨ

ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਸਨਮਾਨ

‘ਥੋਥਾ ਚਨਾ, ਬਾਜੇ ਘਨਾ’ ਪਿਛਲੇ ਹਫ਼ਤੇ ਦਿੱਲੀ ਸੁਪਰੀਮ ਕੋਰਟ ’ਚ ਸੁੰਦਰ ਅਤੇ ਮਧੂੁਬਰ ਗੀਤ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਜਨ-ਮਨ-ਮਨ ਦੇ ਬਰਾਬਰ ਸਨਮਾਨ ਦੇਣ ਲਈ ਦਾਇਕ ਇੱਕ ਹੋਰ ਪਟੀਸ਼ਨ ਦਾ ਸਾਰ ਇਹੀ ਹੈ ਪਰ ਇਸ ਮੁੱਦੇ ’ਤੇ ਪਹਿਲਾਂ ਵੀ ਤਿੰਨ ਵਾਰ ਵਿਚਾਰ ਕੀਤੇ ਜਾਣ ਦੇ ਬਾਵਜੂੂਦ ਗਾਹੇ -ਬਗਾਹੇ ਇਹ ਉਠਦਾ ਰਹਿੰਦਾ ਹੈ ਪਟੀਸ਼ਨ ’ਚ ਕਿਹਾ ਗਿਆ ਕਿ ਰਾਸ਼ਟਰ ਗੀਤ ਲਈ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ ਜਾਣ ਉਸ ਨੂੰ ਰਾਸ਼ਟਰੀ ਗੀਤ ਦੇ ਬਰਾਬਰ ਸਨਮਾਨ ਅਤੇ ਦਰਜਾ ਦਿੱਤਾ ਜਾਵੇ

ਕੇਂਦਰ ਸਰਕਾਰ ਨੇ ਆਪਣੇ ਉੱਤਰ ’ਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਰਾਸ਼ਟਰ ਗੀਤ ਦਾ ਲੋਕਾਂ ਦੀ ਭਾਵਨਾ ਅਤੇ ਸੋਚ ’ਚ ਇੱਕ ਉੱਚ ਸਥਾਨ ਹੈ ਅਤੇ ਦੋਵਾਂ ਦੀ ਆਪਣੀ ਪਵਿੱਤਰਤਾ ਹੈ ਅਤੇ ਦੋਵੇਂ ਬਰਾਬਰ ਹਨ ਕੇਂਦਰ ਸਰਕਾਰ ਦਾ ਇਹ ਉੱਤਰ ਫਰਵਰੀ 2017 ’ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ’ਤੇ ਆਧਾਰਿਤ ਹੈ ਜਿਸ ’ਚ ਕਿਹਾ ਗਿਆ ਹੈ ਕਿ ਧਾਰਾ 51 ਕ (ਕ) ’ਚ ਰਾਸ਼ਟਰ ਗੀਤ ਦਾ ਜ਼ਿਕਰ ਨਹੀਂ ਹੈ

ਸਗੋਂ ਇਸ ’ਚ ਕੇਵਲ ਰਾਸ਼ਟਰੀ ਝੰਡਾ ਅਤੇ ਰਾਸ਼ਟਰ ਗੀਤ ਦਾ ਜ਼ਿਕਰ ਹੈ ਅਤੇ ਕੋਰਟ ਰਾਸ਼ਟਰ ਗੀਤ ਦੇ ਵਿਵਾਦ ’ਤੇ ਵਿਚਾਰ ਨਹੀਂ ਕਰੇਗੀ
ਕੋਰਟ ਨੇ ਇਹ ਵੀ ਜਿਕਰ ਕੀਤਾ ਕਿ ਨਵੰਬਰ 1950 ’ਚ ਸੰਵਿਧਾਨ ਸਭਾ ਦੇ ਸਪੀਕਰ ਨੇ ਜਨ-ਗਨ-ਮਨ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਅੰਗੀਕਾਰ ਕੀਤਾ ਅਤੇ ਜਨ-ਗਨ-ਮਨ ਦੀ ਧੁਨ ਵਜਾਉਣ ਅਤੇ ਉਸ ਨੂੰ ਗਾਉਣ ਦੀ ਰੀਤੀ ਅਤੇ ਹਾਲਾਤਾਂ ਬਾਰੇ ’ਚ ਆਦੇਸ਼ ਜਾਰੀ ਕੀਤਾ ਪਰ ਵੰਦੇ ਮਾਤਰਮ ਦੇ ਸਬੰਧ ਕਿਸੇ ਤਰ੍ਹਾਂ ਦੇ ਸਜਾ ਦੀ ਤਜਵੀਜ਼ ਨਾ ਕੀਤੀ ਗਈ ਅਤੇ ਨਾ ਹੀ ਇਸ ਦੀ ਧੁਨ ਵਜਾਉਣ ਅਤੇ ਇਸ ਨੂੰ ਗਾਉਣ ਬਾਰੇ ’ਚ ਕੋਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ

ਰਾਸ਼ਟਰੀ ਗੀਤ ਨੂੰ ਗਾਉਣ ਲਈ ਕਿਸੇ ਸਭਾ ਨੂੰ ਰੋਕਣ ਅਤੇ ਉਸ ’ਚ ਅੜਿੱਕਾ ਲਾਉਣ ਨੂੰ ਸਜ਼ਾ ਯੋਗ ਅਪਰਾਧ ਬਣਾਇਆ ਗਿਆ ਅਤੇ ਇਸ ਲਈ ਰਾਸ਼ਟਰੀ ਸਨਮਾਨ ਦਾ ਅਪਮਾਨ ਕੀਤਾ ਗਿਆ ਸ਼ਾਇਦ ਪਟੀਸ਼ਨਕਰਤਾ ਸੰਵਿਧਾਨ ਸਭਾ ਦੀ 24 ਜਨਵਰੀ 1950 ਦੇ ਵਾਦ-ਵਿਵਾਦ ਤੋਂ ਪ੍ਰੇਰਨਾ ਲੈ ਰਿਹਾ ਸੀ ਜਿਸ ’ਚ ਸੰਕਲਪ ਕੀਤਾ ਗਿਆ ਕਿ ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਦਰਜਾ ਦਿੱਤਾ ਜਾਵੇਗਾ ਵੰਦੇ ਮਾਤਰਮ ਨੇ ਦੇਸ਼ਭਗਤੀ ਦੀ ਜੋਤ ਜਗਾਈ ਅਤੇ ਅੰਗਰੇਜ਼ਾਂ ਖਿਲਾਫ਼ ਭਾਰਤੀਆਂ ਨੂੰ ਇੱਕਜੁੱਟ ਕੀਤਾ, ਫਰੰਗੀਆਂ ਨੂੰ ਦੇਸ਼ ਤੋਂ ਬਾਹਰ ਖਦੇੜਿਆ ਅਤੇ ਭਾਰਤ ਲਈ ਅਜ਼ਾਦੀ ਪ੍ਰਾਪਤ ਕੀਤੀ

ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਗੀਤ ਰਾਸ਼ਟਰ-ਸੂਬੇ ਦੀ ਪ੍ਰਸੰਸ਼ਾ ਦਾ ਇੱਕ ਗੀਤ ਮਾਤਰ ਹੈ ਅਤੇ ਇਸ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਕਿ ਹੋਰ ਲੋਕਾਂ ਦਾ ਮੰਨਣਾ ਹੈ ਕਿ ਵੰਦੇ ਮਾਤਰਮ ਨੂੰ ਗਾਉਣਾ ਨਾ ਤਾਂ ਦੇਸ਼ਭਗਤੀ ਦੀ ਕਸੌਟੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਲੋਕਾਂ ਨੂੰ ਇਸ ਨੂੰ ਗਾਉਣ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਸੰਸਦ ਦੇ ਹਰੇਕ ਸੈਸ਼ਨ ਦੇ ਆਖ਼ਰ ’ਚ ਰਾਸ਼ਟਰੀ ਗੀਤ ਦੀ ਧੁਨ ਜ਼ਰੂਰੀ ਬਜਾਈ ਜਾਂਦੀ ਹੈ

ਤੁਹਾਨੂੰ ਧਿਆਨ ਹੋਵੇਗਾ ਕਿ ਯੂਪੀਏ ਸਰਕਾਰ ਇੱਕ ਵੱਡੇ ਵਿਵਾਦ ’ਚ ਫਸੀ ਜਦੋਂ ਉਸ ਦੇ ਕਾਰਜਕਾਲ ਦੌਰਾਨ ਸਿੱਖਿਆ ਮੰਤਰਾਲੇ ਨੇ ਅਗਸਤ 2006 ’ਚ ਸਾਰੀਆਂ ਸੂਬਾ ਸਰਕਾਰਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਅਤੇ ਸਾਰੇ ਸਕੂਲਾਂ ’ਚ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਸਵੀਕਾਰ ਕਰਨ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ 7 ਸਤੰਬਰ ਨੂੰ ਵੰਦੇ ਮਾਤਰਮ ਨੂੰ ਗੀਤ ਨੂੰ ਜ਼ਰੂਰੀ ਬਣਾਇਆ

ਉਸ ਸਮੇਂ ਸਰਕਾਰ ਨੂੰ ਇਹ ਅੰਦਾਜ਼ਾ ਨਹੀਂ ਰਿਹਾ ਕਿ ਮੁਸਲਮਾਨ ਇਸ ਦਾ ਵਿਰੋਧ ਕਰਨਗੇ ਅਤੇ ਇਸ ਨਾਲ ਅਣਕਿਆਸਿਆ ਸਿਆਸੀ ਵਾਤਾਵਰਨ ਬਣੇਗਾ ਉੱਤਰ ਪ੍ਰਦੇਸ਼ ਦੇ ਮੌਲਵੀਆਂ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤਾ ਕਿ ਇਹ ਇਸਲਾਮ ਵਿਰੋਧੀ ਹੈ ਅਤੇ ਇਸ ਨੂੰ ਗਾਉਣਾ ਮਾਤ੍ਰ ਭੂਮੀ ਦੀ ਪੂਜਾ ਕਰਨ ਦੇ ਸਮਾਨ ਹੈ ਇਹ ਤਾਵੀਦ ਦੀ ਧਾਰਨਾ ਖਿਲਾਫ਼ ਹੈ ਜਿਸ ਅਨੁਸਾਰ ਮੁਸਲਿਮ ਅੱਲ੍ਹਾ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਹਨ

ਆਖੀਰ ਅਨੁਸਾਰ ਨੇ ਆਪਣੇ ਆਦੇਸ਼ ਨੂੰ ਵਾਪਸ ਲਿਆ ਅਤੇ ਰਾਸ਼ਟਰੀ ਗੀਤ ਦੇ ਗਾਉਣ ਨੂੰ ਸਵੈਇੱਛਕ ਬਣਾਇਆ ਮੁੜ : 2009 ’ਚ ਜ਼ਮਾਇਤ-ਓਲੇਮਾ-ਏ-ਹਿੰਦ ਨੇ ਵੰਦੇ ਮਾਤਰਮ ਗਾਉਣ ਖਿਲਾਫ ਇੱਕ ਫਤਵਾ ਜਾਰੀ ਕੀਤਾ ਇੱਕ ਤਜ਼ਵੀਜ਼ ਪਾਸ ਕਰਕੇ ਉੱਤਰ ਪ੍ਰਦੇਸ਼ ਦੇ ਦੇਵਬੰਦ ’ਚ ਮੌਲਵੀਆਂ ਨੇ ਆਪਣੀ 2006 ਦੀ ਸਥਿਤੀ ਨੂੰ ਦੁਹਰਾਇਆ ਅਤੇ ਕਿਹਾ ਕਿ ਦੇਸ਼ ਪਿਆਰ ਲਈ ਜ਼ਰੂਰੀ ਨਹੀਂ ਹੈ ਕਿ ਸਕੂਲਾਂ ’ਚ ਵੰਦੇ ਮਾਤਰਮ ਗਾਇਆ ਜਾਵੇ

ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ ਭਾਰਤ ’ਚ ਵੰਦੇ ਮਾਤਰਮ 1875 ’ਚ ਲਿਖਿਆ ਗਿਆ ਅਤੇ ਪਹਿਲੀ ਵਾਰ ਇਹ ਬੈਂਕਿਮਚੰਦਰ ਚੈਟਰਜੀ ਦੇ ਨਾਵਲ ਆਨੰਦ ਮਠ ’ਚ 1822 ’ਚ ਪ੍ਰਕਾਸ਼ਿਤ ਹੋਇਆ ਇਸ ਨਾਵਲ ਦੀ ਕਥਾ ਇੱਕ ਸਾਧੂਆਂ ਦੇ ਸਮੂਹ ਤੋਂ ਸ਼ੁਰੂ ਹੁੰਦੀ ਹੈ ਜੋ ਖੁਦ ਨੂੰ ਭਾਰਤ ਮਾਤਾ ਦੀ ਸੰਤਾਨ ਕਹਿੰਦੇ ਹਨ ਅਤੇ ਜਿਨ੍ਹਾਂ ਦੇ ਆਗੂ ਸੱਤਿਆਨੰਦ ਨੂੰ ਨਵਾਬ ਨੇ ਜੇਲ੍ਹ ’ਚ ਸੁੱਟ ਦਿੱਤਾ ਸੀ ਸਾਧੂਆਂ ਨੇ ਆਪਣੇ ਗੁਰੂ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕੀਤੀ ਅਤੇ ਨਾਅਰੇ ਲਾਏ ਕਿ ਮੁਸਲਮਾਨਾਂ ਨੂੰ ਨਦੀ ’ਚ ਸੁੱਟ ਦੇਣਗੇ ਅਤੇ ਉਨ੍ਹਾਂ ਦੇ ਘਰਾਂ ਨੂੰ ਸਾੜ ਦੇਣਗੇ

ਉਹ ਨਾ ਕੇਵਲ ਆਪਣੇ ਗੁਰੂ ਨੂੰ ਅਜ਼ਾਦ ਕਰਾਉਣ ’ਚ ਸਫ਼ਲ ਰਹੇ ਸਗੋਂ ਉਨ੍ਹਾਂ ਨੇ ਭਾਰਤ ’ਚ ਅੰਗਰੇਜ਼ੀ ਸ਼ਾਸਨ ਦਾ ਸਵਾਗਤ ਵੀ ਕੀਤਾ ਕੁੱਲ ਮਿਲਾ ਕੇ ਇਸ ਨਾਵਲ ’ਚ ਮੁਸਲਮਾਨਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ਹੈ ਨੋਬਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਨੇ 1896 ’ਚ ਕੋਲਕਾਤਾ ਦੀ ਕਾਂਗਰਸ ਕਾਨਫਰੰਸ ’ਚ ਵੰਦੇ ਮਾਤਰਮ ਗਾਇਆ ਅਤੇ ਲਾਲਾ ਲਾਜਪਤ ਰਾਇ ਨੇ ਲਾਹੌਰ ਤੋਂ ਵੰਦੇ ਮਾਤਰਮ ਨਾਮ ਦੀ ਪੱਤ੍ਰਿਕਾ ਦਾ ਪ੍ਰਕਾਸ਼ਨ ਕੀਤਾ ਕਾਂਗਰਸ ਨੇ 7 ਸਤੰਬਰ 1905 ਨੂੰ ਆਪਣੀ ਵਾਰਾਣਸੀ ਕਾਨਫਰੰਸ ’ਚ ਇਸ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਸਵੀਕਾਰ ਕੀਤਾ

ਉਸ ਤੋਂ ਬਾਅਦ ਕਾਂਗਰਸ ਦੀਆਂ ਸਾਰੀਆਂ ਬੈਠਕਾਂ ਅਤੇ ਕਾਨਫਰੰਸਾਂ ਦੇ ਸ਼ੁਰੂ ’ਚ ਵੰਦੇ ਮਾਤਰਮ ਗਾਇਆ ਜਾਂਦਾ ਸੀ ਸੁਭਾਸ਼ ਚੰਦਰ ਬੋਸ ਨੇ ਇਸ ਨੂੰ ਇੰਡੀਅਨ ਨੈਸ਼ਨਲ ਆਰਮੀ ਅਜ਼ਾਦ ਹਿੰਦ ਫੌਜ ਦਾ ਮੁੱਖ ਗੀਤ ਬਣਾਇਆ ਅਤੇ ਉਨ੍ਹਾਂ ਦਾ ਸਿੰਗਾਪੁਰ ਸਥਿਤ ਰੇਡੀਓ ਸਟੇਸ਼ਨ ਨਿਯਮਿਤ ਤੌਰ ’ਤੇ ਇਸ ਨੂੰ ਪ੍ਰਸਾਰਿਤ ਕਰਦਾ ਸੀ ਅਕਤੂਬਰ 1937 ’ਚ ਕੁਝ ਮੁਸਲਮਾਨ ਆਗੂਆਂ ਨੇ ਇਸ ਆਧਾਰ ’ਤੇ ਵੰਦੇ ਮਾਤਰਮ ਦਾ ਵਿਰੋਧ ਕੀਤਾ ਕਿ ਇਸ ’ਚ ਕੁਝ ਅਜਿਹੇ ਕਾਵਿ-ਬੰਦ ਹਨ ਜੋ ਇਸਲਾਮ ਖਿਲਾਫ ਹਨ

ਇਹ ਸੱਚ ਹੈ ਕਿ ਵੰਦੇ ਮਾਤਰਮ ਦੇ ਪਹਿਲੇ ਦੋ ਬੰਦਾਂ ’ਚ ਭਾਰਤ ਮਾਤਾ ਅਤੇ ਇਸ ਦੀ ਕੁਦਰਤੀ ਸੁੰਦਰਤਾ ਦੀ ਮੁਜ਼ਲਾਮ ਸੁਫ਼ਲਾਮ ਕਹਿ ਕੇ ਪ੍ਰਸੰਸਾ ਕੀਤੀ ਗਈ ਹੈ ਪਰ ਚੌਥੇ ਬੰਦ ’ਚ ਭਾਰਤ ਮਾਤਾ ਨੂੰ ਦੁਰਗਾ ਅਤੇ ਮਹਾਰਾਣੀ ਕਿਹਾ ਗਿਆ ਹੈ ਜਿਸ ਦੇ ਹੱਥ ’ਚ ਤਲਵਾਰ ਹੋਵੇ ਅਤੇ ਜੋ ਤਲਵਾਰ ਨਾਲ ਹਮਲਾ ਕਰਦੀ ਹੋਵੇ, ਉਸ ਨੂੰ ਕਮਲਸ਼ਿਆਨੀ ਲੱਛਮੀ ਮੰਨਿਆ ਗਿਆ ਹੈ ਜੋ ਇਸਲਾਮ ਦੇ ਸਿਧਾਂਤਾਂ ਖਿਲਾਫ਼ ਹੈ ਨਹਿਰੂ ਮੁਸਲਮਾਨਾਂ ਦੀ ਧਾਰਮਿਕ ਦੁਵਿਧਾ ਨੂੰ ਸਮਝਦੇ ਸਨ ਹਾਲਾਂਕਿ ਉਹ ਇਹ ਵੀ ਜਾਣਦੇ ਸਨ ਕਿ ਅਜ਼ਾਦੀ ਸੰਗਰਾਮ ’ਚ ਵੰਦੇ ਮਾਤਰਮ ਦਾ ਰਾਸ਼ਟਰੀ ਮਹੱਤਵ ਕੀ ਸੀ

ਕਾਂਗਰਸ ਕਾਰਜ ਸੰਮਤੀ ਨੇ 1937 ’ਚ ਕੋਲਕੱਤਾ ’ਚ ਨਹਿਰੂ ਦੀ ਪ੍ਰਧਾਨਗੀ ’ਚ ਇੱਕ ਤਜਵੀਜ਼ ਪਾਸ ਕੀਤੀ ਜਿਸ ਤਹਿਤ ਵੰਦੇ ਮਾਤਰਮ ਗੀਤ ਦੇ ਪਹਿਲੇ ਦੋ ਪਦਾਂ ਦਾ ਗਾਇਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਆਯੋਜਕਾਂ ਨੂੰ ਵੰਦੇ ਮਾਤਰਮ ਦੇ ਸਥਾਨ ’ਤੇ ਕਿਸੇ ਵੀ ਹੋਰ ਗੀਤ ਨੂੰ ਗਾਉਣ ਦੀ ਛੋਟ ਦਿੱਤੀ ਰੋਚਕ ਗੱਲ ਇਹ ਹੈ ਕਿ ਵੰਦੇ ਮਾਤਰਮ ਨੂੰ ਲੰਮੇ ਸਮੇਂ ਤੱਕ ਭਾਰਤ ਦਾ ਰਾਸ਼ਟਰ ਗੀਤ ਮੰਨਿਆ ਗਿਆ ਜਨ-ਗਨ-ਮਨ ਨੂੰ ਅਜ਼ਾਦੀ ਤੋਂ ਬਾਅਦ ਮੁਸਲਮਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਰਤ ਨੂੰ ਮਾਂ ਦੁਰਗਾ ਮੰਨਿਆ ਗਿਆ ਹੈ ਜਿਸ ਅਨੁਸਾਰ ਰਾਸ਼ਟਰ ਨੂੰ ਸ਼ਕਤੀ ਦੀ ਹਿੰਦੂ ਧਾਰਨਾ ਦੇ ਬਰਾਬਰ ਮੰਨਿਆ ਗਿਆ ਉਨ੍ਹਾਂ ਨੂੰ ਇਤਰਾਜ ਇਹ ਵੀ ਸੀ ਕਿ ਉਹ ਆਨੰਦ ਮਠ ਨਾਵਲ ਦਾ ਭਾਗ ਹੈ ਜਿਸ ’ਚ ਮੁਸਲਿਮ ਵਿਰੋਧੀ ਸੰਦੇਸ਼ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਭਾਰਤ ਦਾ ਰੂਪ ਬਹੁ ਸੱਭਿਆਚਾਰਕ ਹੈ ਅਤੇ ਇਹ ਇੱਕ ਜਿਉਂਦਾ ਲੋਕਤੰਤਰ ਹੈ

ਇੱਥੋਂ ਦਾ ਸਮਾਜ ਨਾ ਤਾਂ ਸਖਤ ਹੈ ਅਤੇ ਨਾ ਹੀ ਜੜ ਹੈ ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ ਇਹ ਸੱਚ ਹੈ ਕਿ ਇਹ ਗੀਤ ਕਿਸੇ ਰਾਸ਼ਟਰ ਜਾਂ ਉਸ ਦੇ ਲੋਕਾਂ ਦੇ ਭਵਿੱਖ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ ਹੈ ਜੇਕਰ ਅਸੀਂ ਵੰਦੇ ਮਾਤਰਮ ਨੂੰ ਆਪਣੇ ਰਾਸ਼ਟਰੀ ਗੀਤ ਦੇ ਰੂਪ ’ਚ ਸਨਮਾਨ ਦਿੰਦੇ ਹਾਂ ਅਤੇ ਇਸ ਨੂੰ ਜਨ-ਗਨ-ਮਨ ਦੇ ਬਰਾਬਰ ਰਾਸ਼ਟਰੀ ਮਾਣ ਦਾ ਸਨਮਾਨ ਮੰਨਦੇ ਹਾਂ ਤਾਂ ਇਸ ਨਾਲ ਦੇਸ਼ ਅਤੇ ਇਸ ਦੇ ਲੋਕਾਂ ਦਾ ਭਵਿੱਖ ਬਣਦਾ ਜਾਂ ਵਿਗੜਦਾ ਨਹੀਂ ਹੈ ਸਮਾਂ ਆ ਗਿਆ ਹੈ ਕਿ ਇਸ ਜ਼ਰੂਰੀ ਵਿਵਾਦ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇ ਦੇਸ਼ ਦੇ ਸਾਹਮਣੇ ਹੋਰ ਸਮੱਸਿਆਵਾਂ ਵੀ ਹਨ ਜਿਨ੍ਹਾਂ ’ਤੇ ਸਾਡੇ ਆਗੂਆਂ ਅਤੇ ਕੋਰਟ ਨੂੰ ਧਿਆਨ ਦੇਣਾ ਚਾਹੀਦਾ ਹੈ
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ