ਯੂਪੀ ਪੁਲਿਸ ਅਫ਼ਸਰ ਦੀ ਮੁਸਲਮਾਨਾਂ ‘ਤੇ ਟਿੱਪਣੀ ਨਾਲ ਸਿਆਸੀ ਹੰਗਾਮਾ

ਪ੍ਰਿਅੰਕਾ ਦਾ ਹਮਲਾ, ਅਫ਼ਸਰਾਂ ਨੂੰ ਨਹੀਂ ਹੈ ਸੰਵਿਧਾਨ ਦਾ ਫ਼ਿਕਰ

ਏਜੰਸੀ/ਲਖਨÀ.। ਉੱਤਰ ਪ੍ਰਦੇਸ਼ ਦੇ ਮੇਰਠ ‘ਚ ਪੁਲਿਸ ਦੇ ਆਲ੍ਹਾ ਅਧਿਕਾਰੀ ਦੇ ਵਿਵਾਦਿਤ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਫਿਰਕੂਵਾਦ ਦਾ ਜ਼ਹਿਰ ਇਸ ਤਰ੍ਹਾਂ ਘੋਲਿਆ ਹੈ ਕਿ ਅਫ਼ਸਰਾਂ ਨੂੰ ਵੀ ਸੰਵਿਧਾਨ ਦੀ ਕੋਈ ਕਦਰ ਨਹੀਂ ਹੈ। UP Police

ਵਾਡਰਾ ਨੇ ਟਵੀਟ ਕੀਤਾ ‘ਭਾਰਤ ਦਾ ਸੰਵਿਧਾਨ ਕਿਸੇ ਵੀ ਨਾਗਰਿਕ ਨਾਲ ਇਸ ਭਾਸ਼ਾ ਦੀ ਵਰਤੋਂ ਦੀ ਇਜ਼ਾਜ਼ਤ ਨਹੀਂ ਦਿੰਦਾ ਤੇ ਜਦੋਂ ਤੁਸੀਂ ਅਹਿਮ ਅਹੁਦੇ ‘ਤੇ ਬੈਠੇ ਅਧਿਕਾਰੀ ਹੋ ਉਦੋਂ ਤਾਂ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਭਾਜਪਾ ਨੇ ਸੰਸਥਾਵਾਂ ‘ਚ ਇਸ ਕਦਰ ਫਿਰਕੂਵਾਦ ਦਾ ਜ਼ਹਿਰ ਘੋਲਿਆ ਹੈ ਕਿ ਅੱਜ ਅਫ਼ਸਰਾਂ ਨੂੰ ਸੰਵਿਧਾਨ ਦੀ ਕਸਮ ਦੀ ਕੋਈ ਕਦਰ ਹੀ ਨਹੀਂ ਹੈ ਕਾਂਗਰਸ ਜਨਰਲ ਸਕੱਤਰ ਨੇ ਟਵੀਟ ਦੇ ਨਾਲ ਮੇਰਠ ਦੇ ਐਸਐਸਪੀ ਦਾ ਵਾਇਰਲ ਵੀਡੀਓ ਵੀ ਪੋਸਟ ਕੀਤਾ ਹੈ।

 ਹਿੰਸਾ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਪਾਕਿਸਤਾਨ ਵਾਪਸ ਜਾਓ ਦੀ ਹਿਦਾਇਤ

ਜਿਸ ‘ਚ ਉਹ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਸਬੰਧੀ ਭੜਕੀ ਹਿੰਸਾ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਪਾਕਿਸਤਾਨ ਵਾਪਸ ਜਾਓ ਦੀ ਹਿਦਾਇਤ ਦਿੰਦੇ ਦਿਖਾਈ ਦੇ ਰਹੇ ਹਨ ਇਸ ਦਰਮਿਆਨ ਮੇਰਠ ਦੇ ਸੀਨੀਅਰ ਪੁਲਿਸ ਮੁਖੀ ਨੇ ਵਾਇਰਲ ਵੀਡੀਓ ‘ਤੇ ਸਫ਼ਾਈ ਦਿੰਦਿਆਂ ਅੱਜ ਕਿਹਾ ਕਿ ਕੁਝ ਲੜਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸੜਕਾਂ ‘ਤੇ ਦੌੜ ਰਹੇ ਸਨ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋ ਤੇ ਭਾਰਤ ਤੋਂ ਨਫ਼ਰਤ ਕਰਦੇ ਹੋ।

ਪੱਥਰਬਾਜ਼ੀ ਕਰਦੇ ਹੋ ਤਾਂ ਤੁਹਾਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਅਸੀਂ ਉਨ੍ਹਾਂ ਸ਼ਰਾਰਤੀ ਤੱਤਾਂ ਦੀ ਭਾਲ ਕਰ ਰਹੇ ਹਾਂ ਮੇਰਠ ਦੇ ਅਪਰ ਪੁਲਿਸ ਜਨਰਲ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਸੀਨੀਅਰ ਸਾਥੀ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਹਾਲਾਤ ਆਮ ਹੋਣ ਸ਼ਬਦਾਂ ਦੀ ਚੋਣ ਕੀਤੀ ਜਾ ਸਕਦੀ ਹੈ ਪਰ ਉਸ ਦਿਨ ਭੀੜ ਹਿੰਸਾ ‘ਤੇ ਉਤਾਰੂ ਸੀ ਸਾਡੇ ਅਧਿਕਾਰੀਆਂ ਨੇ ਬਹੁਤ ਸੰਯਮ ਵਰਤਿਆ ਪੁਲਿਸ ਵੱਲੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰ ਰਹੇ ਸਨ ਤੇ ਗੁਆਂਢੀ ਦੇਸ਼ ਦੀ ਹਮਾਇਤ ‘ਚ ਨਾਅਰੇ ਲਾ ਰਹੇ ਸਨ ਸਥਿਤੀ ਬਹੁਤ ਤਣਾਅਪੂਰਨ ਸੀ ਅਸੀਂ ਭੀੜ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਤੇ ਇਸ ਦੇ ਲਈ ਧਰਮ ਗੁਰੂਆਂ ਦੀ ਵੀ ਮੱਦਦ ਲਈ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।