ਬੇਰੁਜ਼ਗਾਰ ਲਾਈਨਮੈਂਨ ਯੂਨੀਅਨ ਦਾ ਆਈਟੀਆਈ ਇੰਪਲਾਈਜ਼ ਯੂਨੀਅਨ ‘ਚ ਹੋਇਆ ਰਲੇਵਾਂ

Unemployed Linemen Union merges with ITI Employees Union

ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਵੱਲੋਂ ਕੀਤਾ ਗਿਆ ਐਲਾਨ, ਜਥੇਬੰਦੀ ਆਪਣੇ ਸਾਥੀਆਂ ਨੂੰ ਭਰਤੀ ਕਰਵਾਉਣ ‘ਚ ਰਹੀ ਸਫ਼ਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਈ ਸਾਲਾਂ ਤੋਂ ਬੇਰੁਜ਼ਗਾਰ ਲਾਈਨਮੈਂਨਾਂ ਨੂੰ ਨੌਕਰੀ ਦਿਵਾਉਣ ਲਈ ਸੰਘਰਸ ਕਰਨ ਵਾਲੀ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਅੱਜ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ (ITI Employees Union) ਵਿੱਚ ਮਰਜ਼ ਹੋ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪਿਰਮਲ ਸਿੰਘ ਧੌਲਾ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਸਾਥੀਆਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਫ਼ਲ ਹੋਏ ਹਨ ਅਤੇ ਹੁਣ ਸਾਡੀ ਜਥੇਬੰਦੀ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਵਿੱਚ ਮਰਜ ਹੋਕੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ ਕਰੇਗੀ।

ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਲਾਈਨਮੈਂਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪਿਰਮਲ ਸਿੰਘ ਧੋਲਾ ਨੇ ਕਿਹਾ ਕਿ  ਸਾਡੀ ਜਥੇਬੰਦੀ ਦਾ ਜੋਂ ਮਿਸ਼ਨ ਸੀ, ਉਹ ਹੁਣ ਲਗਭਗ ਪੂਰਾ ਹੋਣ ਜਾ ਰਿਹਾ ਹੈ । ਅਸੀਂ ਆਈ.ਟੀ.ਆਈ. ਹੋਲਡਰ ਬੇਰੁਜਗਾਰ ਸਾਥੀਆਂ ਨੂੰ ਪਾਵਰਕੌਮ ਅੰਦਰ ਭਰਤੀ ਕਰਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਅਵਾਜ਼ ਬੁਲੰਦ ਕਰ ਰਹੇ ਸੀ ਜਿਸ ਦੇ ਸਿੱਟੇ ਵਜੋਂ ਅਸੀਂ ਲਗਭਗ 8300 ਸਾਥੀਆਂ ਨੂੰ ਪਾਵਰਕੌਮ ਵਿੱਚ ਭਰਤੀ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਹੁਣ ਪਾਵਰਕੌਮ ਅੰਦਰ ਕੰਮ ਕਰਦੀ ਧਿਰ ਜੋ ਸਾਡੀ ਹੀ ਵਿਚਾਰਧਾਰਾ ਤੇ ਆਈ.ਟੀ.ਆਈ. ਹੋਲਡਰਾਂ ਦੀ ਨੁਮਾਇੰਦਗੀ ਕਰਦੀ ਹੈ ਅਸੀਂ ਅੱਜ ਆਪਣੀ ਸਮੁੱਚੀ ਮੈਂਬਰਸ਼ਿਪ ਨੂੰ ਉਸ ਵਿੱਚ ਰਲੇਵਾ ਕਰਵਾ ਦਿੱਤਾ ਹੈ। ਸਾਡੀ ਜਥੇਬੰਦੀ ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਈ ਹੈ ਅਤੇ ਹੁਣ ਇਸ ਜਥੇਬੰਦੀ ਵਿੱਚ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ।

ਇਸ ਮੌਕੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਅਵਤਾਰ ਸਿੰਘ ਸ਼ੇਰਗਿੱਲ ਅਤੇ ਸਮੁੱਚੀ ਸੁਬਾਈ ਟੀਮ ਨੇ ਹਿੱਸਾ ਲਿਆ। ਸ਼ੇਰਗਿੱਲ ਨੇ ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਤੇ ਸੁਆਗਤ ਕੀਤਾ।

ਸ਼ੇਰਗਿੱਲ ਨੇ ਅੱਜ ਦੇ ਦਿਨ ਨੂੰ ਆਈ.ਟੀ.ਆਈ. ਹੋਲਡਰਾਂ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਦਾ ਬੂਟਾ ਇੰਜ: ਕੁਲਦੀਪ ਸਿੰਘ ਛੱਜਲਵੱਡੀ ਨੇ 1985 ਵਿੱਚ ਰਜਿ: ਕਰਵਾ ਕੇ ਲਗਾਇਆ ਸੀ। ਸ਼ੇਰਗਿੱਲ ਨੇ ਕਿਹਾ ਕਿ ਪਿਰਮਲ ਸਿੰਘ ਦੀ ਜਥੇਬੰਦੀ ਦੇ ਰਲੇਵੇਂ ਤੋਂ ਬਾਅਦ ਪਾਵਰਕੌਮ ਅੰਦਰ ਜਿਆਦਾਤਰ ਕਰਮਚਾਰੀ ਆਈ.ਟੀ.ਆਈ. ਹੋਲਡਰਾਂ ਦੀ ਗਿਣਤੀ ਲਗਭਗ 11000 ਦੇ ਕਰੀਬ ਹੋ ਚੁੱਕੀ ਹੈ।

ਜਿਸ ਨਾਲ ਪਾਵਰਕੌਮ ਅੰਦਰ ਕੰਮ ਕਰਦੇ ਕਰਮਚਾਰੀਆਂ ਵਿੱਚ ਹਰ ਤੀਜਾ ਕਰਮਚਾਰੀ ਆਈ.ਟੀ.ਆਈ. ਹੋਲਡਰ ਹੋਵੇਗਾ। ਇਸ ਦੌਰਾਨ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਪੰਜਾਬ ਦੀ ਸਟੇਟ ਕਮੇਟੀ ਅਤੇ ਐਗਜੈਗਟਿਵ ਕਮੇਟੀ ਦਾ ਵਿਸਥਾਰ ਕੀਤਾ ਗਿਆ ਅਤੇ ਸੂਬਾ ਕਮੇਟੀ ਵਿੱਚ ਭੋਲਾ ਸਿੰਘ ਗੱਗੜਪੁਰ, ਸੋਮਾ ਸਿੰਘ ਭੜੋ, ਰਾਜਿੰਦਰ ਸਿੰਘ ਗੁਰਦਾਸਪੁਰ, ਜਗਤਾਰ ਸਿੰਘ ਮਾਹੀ ਨੰਗਲ ਨੂੰ ਸਟੇਟ ਕਮੇਟੀ ਵਿੱਚ ਸਰਵ ਸੰਮਤੀ ਨਾਲ ਸ਼ਾਮਲ ਕੀਤਾ।

ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਧਰਾਂਗਵਾਲਾ ਅਤੇ ਹਰਪ੍ਰੀਤ ਸਿੰਘ ਕੋਟਕਪੂਰਾ ਨੂੰ ਸਟੇਟ ਐਗਜੈਕਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਇੰਜ: ਜੋਗਿੰਦਰ ਸਿੰਘ ਧਰਮਕੋਟ, ਜਰਨੈਲ ਸਿੰਘ ਚੀਮਾ, ਇੰਜ: ਕੁਲਦੀਪ ਸਿੰਘ ਧਾਲੀਵਾਲ, ਇੰਜ: ਸੁਰਿੰਦਰਪਾਲ ਮਾਨਸਾ, ਇੰਜ: ਗਰੀਸ਼ ਮਹਾਜਨ, ਇੰਜ: ਬਲਵਿੰਦਰ ਸਿੰਘ ਜਖੇਪਲ, ਇੰਜ: ਸੁਖਜਿੰਦਰ ਸਿੰਘ ਬਾਸੀ ਲੁਧਿਆਣਾ, ਇੰਜ: ਕਰਮਜੀਤ ਸਿੰਘ, ਇੰਜ: ਅਮਰਜੀਤ ਸਿੰਘ ਬਰਾੜ, ਦਵਿੰਦਰ ਸਿੰਘ ਚਨਾਰਥਲ ਆਦਿ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।