ਮੀਂਹ ਦੇ ਪਾਣੀ ਨਾਲ ਧਸਿਆ ਰੇਲਵੇ ਦਾ ਅੰਡਰ ਬ੍ਰਿਜ, ਹਾਦਸਾ ਟਲਿਆ

Under Bridge, Railway, Rain Water, Accident

ਮੀਂਹ ਦੇ ਪਾਣੀ ਨਾਲ ਧਸਿਆ ਰੇਲਵੇ ਦਾ ਅੰਡਰ ਬ੍ਰਿਜ, ਹਾਦਸਾ ਟਲਿਆ

ਸਤਪਾਲ ਥਿੰਦ, ਫਿਰੋਜ਼ਪੁਰ

ਬੀਤੇ ਦਿਨ ਕਈ ਥਾਈਂ ਆਫ਼ਤ ਬਣ ਵਰ੍ਹੇ ਭਾਰੀ ਮੀਂਹ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਟ੍ਰੈਕ ‘ਤੇ ਸਥਿੱਤ ਸਟੇਸ਼ਨ ਡੋਡ ਕੋਲ ਬਣਿਆ ਰੇਲਵੇ ਅੰਡਰ ਬ੍ਰਿਜ ਹੇਠਾਂ ਨੂੰ ਧਸ ਗਿਆ ਇਸ ਗੱਲ ਦਾ ਪਤਾ ਲੱਗਣ ‘ਤੇ ਸਥਾਨਕ ਲੋਕਾਂ ਨੇ ਇੱਥੋਂ ਲੰਘਣ ਵਾਲੀ ਰੇਲ ਨੂੰ ਪਹਿਲਾਂ ਹੀ ਪਿਛਲੇ ਸਟੇਸ਼ਨ ‘ਤੇ ਰੋਕ ਲਿਆ, ਜਿਸ ਕਰਕੇ ਵੱਡਾ ਹਾਦਸਾ ਹੋਣਂੋ ਟਲਿਆ ਜਾਣਕਾਰੀ ਅਨੁਸਾਰ ਭਾਰੀ ਬਾਰਸ਼ ਕਾਰਨ ਪਿੰਡ ਡੋਡ ਨੇੜੇ ਬਣੇ ਰੇਲਵੇ ਅੰਡਰ ਬ੍ਰਿਜ ਦੀ ਜ਼ਮੀਨ ਧਸਣ ਕਾਰਨ ਰੇਲ ਟ੍ਰੈਕ ਦੇ ਨਾਲ ਦੋਵਾਂ ਪਾਸੇ ਪਈ ਮਿੱਟੀ ਵੀ ਖਿਸਕਣੀ ਸ਼ੁਰੂ ਹੋ ਗਈ, ਜਿਸ ਕਾਰਨ ਟ੍ਰੈਕ ਵੀ ਨੁਕਸਾਨਿਆ ਗਿਆ, ਜਿਸ ਦਾ ਪਤਾ ਲੋਕਾਂ ਨੂੰ ਲੱਗਣ ‘ਤੇ ਉਨ੍ਹਾਂ ਤੁਰੰਤ ਰੇਲਵੇ ਨੂੰ ਸੂਚਿਤ ਕੀਤਾ, ਜਿਸ ਮਗਰੋਂ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾ ਰਹੀ ਰੇਲ ਗੱਡੀ ਨੂੰ ਰਸਤੇ ‘ਚ ਰੁਕਵਾ ਦਿੱਤਾ ਗਿਆ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਰੇਲਵੇ ਅਧਿਕਾਰੀਆਂ ਅਨੁਸਾਰ ਰੇਲਵੇ ਟ੍ਰੈਕ ਦੇ ਦੋਵਾਂ ਪਾਸਿਆਂ ‘ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਰੱਖੀਆਂ ਜਾ ਰਹੀਆਂ ਹਨ ਤੇ ਬਾਅਦ ‘ਚ ਇਸ ਟ੍ਰੈਕ ਉੱਪਰੋਂ ਹੌਲੀ-ਹੌਲੀ ਰੇਲ ਗੱਡੀਆਂ ਵੀ ਲੰਘਾਈਆਂ ਗਈਆਂ ਦੱਸ ਦਈਏ ਕਿ ਮੀਂਹ ਸਿਰਫ ਇਹ ਹੀ ਅੰਡਰ ਬ੍ਰਿਜ ਨਹੀਂ ਪਾਣੀ ਨਾਲ ਭਰਿਆ ਸਗੋਂ ਹੋਰ ਵੀ ਕਈ ਬ੍ਰਿਜਾਂ ‘ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬ੍ਰਿਜ ਅੰਦਰ ਪਾਣੀ ਜਮ੍ਹਾ ਹੁੰਦਾ ਰਿਹਾ, ਜਿਨ੍ਹਾਂ ਕਾਰਨ ਹੋਣ ਵਾਲੇ ਕਈ ਹਾਦਸੇ ਹੋਣੋਂ ਟੱਲ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।