ਪੀਆਰਟੀਸੀ ਦੇ ਚੇਅਰਮੈਨ ਵੱਲੋਂ ਚੈਕਿੰਗ ਦੌਰਾਨ ਦੋ ਮੁਲਾਜ਼ਮ ਸਸਪੈਂਡ

PRTC Bus News
ਪਟਿਆਲਾ : ਲੁਧਿਆਣਾ ਡਿਪੂ ਵਿੱਚ ਚੈਕਿੰਗ ਕਰਦੇ ਹੋਏ ਰਣਜੋਧ ਸਿੰਘ ਹਡਾਣਾ।

ਚਾਰ ਮੁਲਾਜ਼ਮਾਂ ਦੀ ਕੀਤੀ ਜਵਾਬਤਲਬੀ 

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ ਦੇ ਚੇਅਰਮੈਨ ਵੱਲੋਂ ਚੈਕਿੰਗ ਕਰਦਿਆਾਂ ਲੁਧਿਆਣਾ ਡਿਪੂ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਜਦੋਂਕਿ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ ’ਚ ਛੇੜਛਾੜ ਕਰਦੇ ਪਾਇਆ ਗਿਆ ਹੈ। PRTC Bus News

ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ ਵਿੱਚ ਪਾਈ ਛੇੜਛਾੜ (PRTC Bus News)

ਜਾਣਕਾਰੀ ਮੁਤਾਬਿਕ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਵੱਖ-ਵੱਖ ਡਿਪੂਆਂ ਅੰਦਰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਦੋਂ ਚੇਅਰਮੈਨ ਵੱਲੋਂ ਲੁਧਿਆਣਾ ਡਿਪੂ ਵਿਖੇ ਚੈਕਿੰਗ ਕੀਤੀ ਗਈ ਤਾਂ ਕਾਫ਼ੀ ਗੜਬੜੀ ਪਾਈ ਗਈ। ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਦੋ ਮੁਲਾਜ਼ਮਾਂ ਨੂੰ ਸਸਪੈਂਡ ਅਤੇ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਅੰਦਰ ਕੰਮਾਂ ਵਿੱਚ ਸੁਧਾਰ, ਆਮਦਨ ਵਾਧੇ ਅਤੇ ਲੋਕ ਪੱਖੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸਾਂ ਜਾਰੀ ਹਨ।

ਉਨ੍ਹਾ ਕਿਹਾ ਕਿ ਜਦੋਂ ਲੁਧਿਆਣਾ ਡਿਪੂ ਦੀ ਚੈਕਿੰਗ ਕੀਤੀ ਗਈ ਤਾਂ ਮੌਕੇ ’ਤੇ ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ ਦੇ ਰਿਕਾਰਡ ਵਿੱਚ ਵੱਡੀ ਛੇੜ ਛਾੜ ਪਾਈ ਗਈ। ਹਡਾਣਾ ਨੇ ਦੱਸਿਆ ਕਿ ਬੱਸ ਪਾਸ ਸੰਬੰਧ ਮਸਲੇ ਵਿੱਚ ਹਰ ਪਹਿਲੂ ਤੋਂ ਜਾਂਚ ਕੀਤੀ ਗਈ। ਇਸ ਵਿੱਚ ਬੱਸ ਪਾਸ ਦੀ ਗਿਣਤੀ, ਰਸੀਦਾਂ, ਦਿੱਤੇ ਗਏ ਬੱਸ ਪਾਸਾਂ ਬਾਰੇ ਰਜਿਸਟਰ ਵਿੱਚ ਐਂਟਰੀ, ਹੋਲੋਗ੍ਰਾਮਾਂ ਦੀ ਸਹੀ ਗਿਣਤੀ ਆਦਿ ਦੀ ਕੀਤੀ ਪੁਣਛਾਣ ਦੌਰਾਨ ਇਹ ਹੇਰਾਫੇਰੀ ਸਾਹਮਣੇ ਆਈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨੂੰ ਦਿੱਤੀ ਹਰ ਗਾਰੰਟੀ ਨੂੰ ਪੂਰਾ ਕਰੇਗੀ : ਵਿਧਾਇਕ ਗੈਰੀ ਬੜਿੰਗ

ਉਨ੍ਹਾਂ ਦੱਸਿਆ ਕਿ ਆਨ ਲਾਈਨ ਕਾਉਂਟਰ ਬੁਕਿੰਗ ਵਿੱਚ ਲੋਕਾਂ ਵੱਲੋਂ ਕਾਉਟਰ ’ਤੇ ਜਾ ਕੇ ਆਨਲਾਈਨ ਬੂਕਿੰਗ ਕਾਰਵਾਈ ਜਾਂਦੀ ਹੈ ਅਤੇ ਜੇਕਰ ਟਿਕਟ ਕੈਂਸਲ ਕਰਵਾਉਣੀ ਪਵੇ ਤਾਂ ਸੰਬੰਧਤ ਅਧਿਕਾਰੀ ਵੱਲੋਂ ਬੁੱਕ ਕੀਤੀ ਟਿਕਟ ਦਾ 10 ਪ੍ਰਤੀਸ਼ਤ ਕੱਟ ਕੇ ਪੈਸੇ ਵਾਪਿਸ ਕਰ ਦਿੱਤੇ ਜਾਂਦੇ ਸਨ। ਇਸ ਦਾ ਵੀ ਸੰਬੰਧਤ ਅਧਿਕਾਰੀਆਂ ਵੱਲੋਂ ਰਿਕਾਰਡ ਰੱਖਣਾ ਬੇਹੱਦ ਲਾਜ਼ਮੀ ਹੁੰਦਾ ਹੈ, ਪਰ ਸਸਪੈਂਡ ਕੀਤੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਅਣਗਹਿਲੀ ਕਾਰਨ ਮਹਿਕਮੇ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਸੀ। PRTC Bus News

ਇਨ੍ਹਾਂ ’ਤੇ ਹੋਈ ਕਾਰਵਾਈ

ਚੇਅਰਮੈਨ ਵੱਲੋਂ ਜਗਰੂਪ ਸਿੰਘ ਸਬ ਇੰਸਪੈਕਟਰ ਲੁਧਿਆਣਾ ਡਿਪੂ ਅਤੇ ਸਤਿੰਦਰਪਾਲ ਸਿੰਘ ਕੰਡਕਟਰ ਨੂੰ ਸੰਸਪੈਂਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਸਮਾ ਸ਼ਰਮਾ ਇੰਸਪੈਕਟਰ, ਸ੍ਰੀਮਤੀ ਸੰਮੀ ਕੰਡਕਟਰ, ਹਰਪ੍ਰੀਤ ਸਿੰਘ ਗਰੇਵਾਲ ਚੀਫ਼ ਇੰਸਪੈਕਟਰ ਅਤੇ ਵਰੁਣ ਸ਼ਰਮਾ ਕਲਰਕ ਨੂੰ ਜਵਾਬ ਤਲਬ ਕੀਤਾ ਗਿਆ ਹੈ।