ਰੂਸ-ਯੂਕ੍ਰੇਨ ਵਿਵਾਦ ਕਰਕੇ ਟਰੰਪ ਨਰਾਜ਼

Trump, Angry, Russia, Ukraine, Controversy

ਰੂਸ ਨੇ ਪੱਛਮੀ ਦੇਸ਼ਾਂ ਦੇ ਜਹਾਜ਼ ਤੇ ਕਰਮਚਾਰੀਆਂ ਨੂੰ ਛੱਡਣ ਤੋਂ ਕੀਤਾ ਇਨਕਾਰ (Trump)

ਵਾਸਿੰਗਟਨ (ਏਜੰਸੀ)। ਕ੍ਰੀਮੀਆ ਦੀਪ ਕੋਲ ਯੁਕ੍ਰੇਨ ਦੇ ਤਿੰਨ ਨੌਸੈਨਾ ਦੇ ਜਹਾਜ਼ਾਂ ‘ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਦੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਾਸਕੋ ਕੇ ਕੀਵ ਵਿਚਕਾਰ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਪਸੰਦ ਨਹੀਂ ਕਰਦੇ ਹਨ।  ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਨੂੰ ਪਸੰਦ ਨਹੀਂ ਹੈ ਅਤੇ ਉਮੀਦ ਹੈ ਕਿ ਇਹ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਯੂਰਪੀ ਨੇਤਾ ਸਥਿਤੀ ‘ਤੇ ਕੰਮ ਕਰ ਰਹੇ ਹਨ। (Trump) ਉਨ੍ਹਾਂ ਕਿਹਾ ਕਿ ਉਹ ਰੋਮਾਂਚਿਤ ਨਹੀਂ ਹਨ। ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ। ਰੂਸ ਨੇ ਸੋਮਵਾਰ ਨੂੰ ਪੱਛਮੀ ਦੇਸ਼ਾਂ ਵੱਲੋਂ ਕਬਜ਼ੇ ‘ਚ ਲਏ ਗਏ ਯੂਕ੍ਰੇਨੀ ਨੌਸੈਨਾ ਦੇ ਜਹਾਜ਼ਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਛੱਡਣ ਲਈ ਕੀਤੀ ਗਈ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਰੂਸ ਨੇ ਯੂਕ੍ਰੇਨ ‘ਤੇ ਆਪਣੇ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਸਾਜਿਸ਼ ਰਖਣ ਦਾ ਵੀ ਦੋਸ਼ ਲਾਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।