ਕਿਮ ਦੇ ਬਿਆਨਾਂ ਤੋਂ ਭੜਕੇ ਟਰੰਪ, ਮੁਲਾਕਾਤ ਕੀਤੀ ਰੱਦ

Kim, Statements, Trump, Meeting, Canceled

ਵਾਸ਼ਿੰਗਟਨ, (ਏਜੰਸੀ)। ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦੇ ਬਿਆਨਾਂ ਤੋਂ ਭੜਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ (Trump) ਟਰੰਪ ਨੇ ਕਿਮ ਜੋਂਗ ਨਾਲ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਹੈ। ਵਾਈਟ ਹਾਊਸ ਵੱਲੋਂ ਜਾਰੀ ਇੱਕ ਪੱਤਰ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮੁਲਾਕਾਤ ‘ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ ਟਰੰਪ ਨੇ ਕਿਹਾ ਕਿ ਕਿਮ ਦੇ ਹਾਲ ਦੇ ਬਿਆਨਾਂ ਤੋਂ ਇਹ ਮੁਲਾਕਾਤ ਸੰਭਵ ਨਹੀਂ ਹੈ। ਟਰੰਪ ਨੇ ਹਾਲ ਹੀ ‘ਚ ਇਸ਼ਾਰਾ ਕੀਤਾ ਸੀ ਕਿ ਇਹ ਮੁਲਾਕਾਤ ਟਲ ਸਕਦੀ ਹੈ। (Trump)

ਮੁਲਾਕਾਤ ਤੈਅ ਹੋਣ ਤੋਂ ਬਾਅਦ ਹੀ ਕਿਮ ਨੇ ਚੀਨ ਦਾ ਦੌਰਾ ਕੀਤਾ ਸੀ ਉਦੋਂ ਤੋਂ ਕਿਮ ਅਮਰੀਕਾ ਦੀਆਂ ਅੱਖਾਂ ‘ਚ ਰੜਕਣ ਲੱਗਾ ਸੀ। ਉਸ ਤੋਂ ਬਾਅਦ ਹੀ ਇਸ ਮੁਲਾਕਾਤ ‘ਤੇ ਸੰੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ। ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਟਰੰਪ ਇਸ ਮੁਲਾਕਾਤ ਨੂੰ ਰੱਦ ਕਰ ਦੇਣਗੇ। ਟਰੰਪ ਨੇ ਕਿਹਾ ਸੀ ਕਿ ਜਦੋਂ ਤੋਂ ਕਿਮ ਜੋਂਗ ਉਨ ਅਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਦਰਮਿਆਨ ਮੁਲਾਕਾਤ ਹੋਈ ਹੈ, ਉਦੋਂ ਤੋਂ ਹੀ ਉੱਤਰੀ ਕੋਰੀਆ ਦੇ ਸੁਭਾਅ ‘ਚ ਬਦਲਾਅ ਆਇਆ ਹੈ। (Trump)

ਪਹਿਲਾਂ ਮੀਟਿੰਗ ਹੋਣ ਦੀ ਪੂਰੀ ਸੰਭਾਵਨਾ ਸੀ ਪਰ ਉੱਤਰੀ ਕੋਰੀਆ ਦਾ ਸੁਭਾਅ ਅਚਾਨਕ ਹਮਲਾਵਰ ਹੋਇਆ ਹੈ। ਇਸ ਲਈ ਇਹ ਮੁਲਾਕਾਤ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਦੇ ਮੁੱਦੇ ‘ਤੇ ਉੱਤਰੀ ਕੋਰੀਆ ਨੂੰ ਚਿਤਾਵਨੀ ਦੇਣ ਲਈ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਬੇਵਕੂਫ ਕਰਾਰ ਦਿੱਤਾ ਸੀ। (Trump)