ਆਤਮਬਲ ਵਧਣ ਨਾਲ ਮਿਟਦੀਆਂ ਹਨ ਪਰੇਸ਼ਾਨੀਆਂ : Saint Dr. MSG

Anmol-Vachan-by-Saint-Dr.-MSG

ਸਰਸਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ’ਚ ਅਜਿਹਾ ਇਨਸਾਨ, ਜੋ ਬੇਗਮਪੁਰ ਦਾ ਬਾਦਸ਼ਾਹ ਹੋਵੇ ਭਾਵ ਜਿਸ ਨੂੰ ਕੋਈ ਗਮ, ਚਿੰਤਾ, ਟੈਨਸ਼ਨ, ਪਰੇਸ਼ਾਨੀ ਨਾ ਹੋਵੇ, ਅਜਿਹੇ ਆਦਮੀ ਨੂੰ ਤੁਸੀਂ ਭਾਲੋਂਗੇ, ਤਾਂ ਵੀ ਨਹੀਂ ਮਿਲੇਗਾ ਕਿਉਂਕਿ ਹਰ ਕਿਸੇ ਨੂੰ ਕੋਈ ਨਾ ਕੋਈ ਗਮ, ਚਿੰਤਾ, ਪ੍ਰੇਸ਼ਾਨੀ ਸਤਾਉਂਦੀ ਰਹਿੰਦੀ ਹੈ ਚਿੰਤਾ ਅਜਿਹੀ ਚਿਤਾ ਹੁੰਦੀ ਹੈ, ਜੋ ਜੀਵ ਨੂੰ ਜਿਉਂਦੇ-ਜੀ ਸਾੜਦੀ ਰਹਿੰਦੀ ਹੈ ਅਤੇ ਇਸ ਦਾ ਕਾਰਨ ਹੈ ਆਤਮਿਕ ਕਮਜ਼ੋਰੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਅੰਦਰ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਗਮ, ਦੁੱਖ, ਦਰਦ, ਬਿਮਾਰੀਆਂ, ਚਿੰਤਾ, ਪਰੇਸ਼ਾਨੀਆਂ ਜੀਵ ’ਤੇ ਛਾਂ ਜਾਂਦੀਆਂ ਹਨ ਉਹ ਇਨਸਾਨ ਕਿਸੇ ਵੀ ਗੱਲ ਨੂੰ ਸਹਿਣ ਨਹੀਂ ਕਰ ਸਕਦਾ। (Saint Dr. MSG)

ਇਹ ਵੀ ਪੜ੍ਹੋ : ਰੂਹਾਨੀਅਤ: ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ

ਉਸ ਅੰਦਰ ਇੱਛਾਵਾਂ ਦਾ ਮੱਕੜਜਾਲ ਬਣ ਜਾਂਦਾ ਹੈ ਉਸ ਇਨਸਾਨ ਨੂੰ ਆਪਣੀ ਇੱਕ ਇੱਛਾ ਪੂਰੀ ਹੋਣ ’ਤੇ ਕੁਝ ਪਲ ਦੀ ਖੁਸ਼ੀ ਹੁੰਦੀ ਹੈ ਪਰ ਹੋਰ ਜ਼ਿਆਦਾ ਇੱਛਾਵਾਂ ਵੀ ਪੈਦਾ ਹੋ ਜਾਂਦੀਆਂ ਹਨ ਪਰ ਜਿਸ ਨੂੰ ਕੋਈ ਗਮ, ਚਿੰਤਾ, ਪ੍ਰੇਸ਼ਾਨੀ ਨਾ ਹੋਵੇ, ਉਸ ਤੋਂ ਸੁਖੀ ਇਨਸਾਨ ਦੁਨੀਆ ’ਚ ਕੋਈ ਹੋਰ ਹੋ ਹੀ ਨਹੀਂ ਸਕਦਾ ਇਹ ਸੰਭਵ ਹੈ ਸਿਰਫ਼ ਰਾਮ–ਨਾਮ ਦੇ ਦੁਆਰਾ ਗੁਰਮੰਤਰ, ਨਾਮ-ਸ਼ਬਦ, ਮੈਥਡ ਆਫ਼ ਮੈਡੀਟੇਸ਼ਨ, ਕਲਮਾ ਦਾ ਲਗਾਤਾਰ ਅਭਿਆਸ ਕਰੋ ਇਸ ਨਾਲ ਤੁਹਾਡੇ ਅੰਦਰ ਦਾ ਆਤਮਬਲ ਵਧੇਗਾ ਅਤੇ ਤੁਸੀਂ ਆਪਣੀ ਹਰ ਬੁਰਾਈ ’ਤੇ ਜਿੱਤ ਹਾਸਲ ਕਰ ਸਕਦੇ ਹੋ । ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀਆਂ ਬੁਰਾਈਆਂ ਨਾਲ ਲੜਨਾ ਚਾਹੀਦਾ ਹੈ ਨਾ ਕਿ ਬੁਰਾਈਆਂ ਦੇ ਸਾਹਮਣੇ ਹਥਿਆਰ ਸੁੱਟ ਦਿਓ ਕਿ ਮੇਰੇ ਤੋਂ ਇਹ ਨਹੀਂ ਹੋਵੇਗਾ। (Saint Dr. MSG)

ਇਨਸਾਨ ਕੀ ਨਹੀਂ ਕਰ ਸਕਦਾ? ਭਗਵਾਨ ਨੇ ਇਨਸਾਨ ਨੂੰ ਖੁਦਮੁਖਤਿਆਰੀ ਦਿੱਤੀ ਹੈ ਇਨਸਾਨ ਜੇਕਰ ਸਿਮਰਨ ਕਰੇ ਤਾਂ ਸਿਮਰਨ ਆਤਮਾ ਦੀ ਰੋਟੀ ਦੇ ਬਰਾਬਰ ਹੈ ਚੁਗਲੀ, ਨਿੰਦਿਆ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਇਹ ਸਭ ਮਨ ਦੀ ਖੁਰਾਕ ਹੈ ਅਤੇ ਆਤਮਾ ਦੀ ਖੁਰਾਕ ਦੂਜਿਆਂ ਦਾ ਭਲਾ ਕਰਨਾ, ਸਿਮਰਨ, ਪਰਮਾਰਥ ਕਰਨਾ ਹੈ ਜਦੋਂ ਇਹ ਖੁਰਾਕ ਆਤਮਾ ਨੂੰ ਮਿਲੇਗੀ ਤਾਂ ਆਤਮਾ ਬਲਵਾਨ ਹੋਵੇਗੀ ਅਤੇ ਜਦੋਂ ਆਤਮਾ ਬਲਵਾਨ ਹੋ ਜਾਵੇਗੀ ਤਾਂ ਤੁਹਾਡੇ ਸੋਚਣ ਦੀ ਸ਼ਕਤੀ ਵਧ ਜਾਵੇਗੀ ਫਿਰ ਤੁਹਾਨੂੰ ਆਪਣੀ ਚਿੰਤਾ, ਪ੍ਰੇਸ਼ਾਨੀ ’ਚੋਂ ਨਿੱਕਲਣ ਦਾ ਰਸਤਾ ਤੁਹਾਡੇ ਅੰਦਰੋਂ ਪੈਦਾ ਹੋ ਜਾਵੇਗਾ ਅਤੇ ਤੁਸੀਂ ਉਸ ਰਸਤੇ ’ਤੇ ਚਲਦੇ ਹੋਏ ਆਪਣੇ ਗਮ, ਚਿੰਤਾ, ਪ੍ਰੇਸ਼ਾਨੀਆਂ ਤੋਂ ਆਜ਼ਾਦ ਹੋ ਜਾਂਦੇ ਹੋ ਇਸ ਤਰ੍ਹਾਂ ਮਾਲਕ ਦਾ ਨਾਮ ਕੰਮ ਕਰਦਾ ਹੈ। (Saint Dr. MSG)