ਡੇਰਾ ਸ਼ਰਧਾਲੂਆਂ ਦੇ ਘਰਾਂ ਦੀ ‘ਸ਼ਾਨ’ ਬਣਨ ਲੱਗਿਆ ਤਿਰੰਗਾ

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤਹਿਤ ਘਰਾਂ ’ਚ ਲਹਿਰਾਇਆ ਜਾ ਰਿਹਾ ਹੈ ਤਿਰੰਗਾ

ਬਠਿੰਡਾ/ਮੌੜ ਮੰਡੀ, (ਸੁਖਜੀਤ ਮਾਨ) ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਹੋਏ ਭਾਰਤ ਦੇਸ਼ ਦਾ ਕੌਮੀ ਝੰਡਾ ਤਿਰੰਗਾ ਹੁਣ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਘਰਾਂ ਦੀ ਸ਼ਾਨ ਬਣਨ ਲੱਗਿਆ ਹੈ ਗੁਰੂ ਪੁੰਨਿਆ ਵਾਲੇ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਕੌਮੀ ਤਿਰੰਗਾ ਝੰਡਾ ਲਾਉਣ ਦਾ ਸੱਦਾ ਦਿੱਤਾ ਸੀ

ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨਾਂ ’ਤੇ ਚਲਦਿਆਂ ਸਾਧ-ਸੰਗਤ ਨੇ ਆਪਣੇ ਘਰਾਂ ’ਚ ਤਿਰੰਗਾ ਝੰਡਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਬਜ਼ੁਰਗ, ਨੌਜਵਾਨ ਅਤੇ ਬੱਚਿਆਂ ਹਰ ਉਮਰ ਵਰਗ ’ਚ ਤਿਰੰਗੇ ਪ੍ਰਤੀ ਸਤਿਕਾਰ ਦੇਖਣ ਨੂੰ ਮਿਲ ਰਿਹਾ ਹੈ ਮਾਪੇ ਆਪਣੇ ਬੱਚਿਆਂ ਨੂੰ ਤਿਰੰਗੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਗੁਲਾਮ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜਦਿਆਂ ਅਨੇਕਾਂ ਸ਼ਹੀਦਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ, ਇਸ ਲਈ ਆਜ਼ਾਦ ਦੇਸ਼ ਦਾ ਝੰਡੇ ਤਿਰੰਗੇ ਪ੍ਰਤੀ ਮਾਣ-ਸਤਿਕਾਰ ਹੋਣਾ ਬਹੁਤ ਜ਼ਰੂਰੀ ਹੈ ਘਰਾਂ ਤੋਂ ਇਲਾਵਾ ਨੌਕਰੀ ਪੇਸ਼ਾ ਆਦਿ ਸ਼ਰਧਾਲੂਆਂ ਨੇ ਆਪਣੇ ਦਫ਼ਤਰਾਂ ’ਚ ਵੀ ਤਿਰੰਗਾ ਝੰਡਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਬਠਿੰਡਾ ’ਚ ਪੈਂਦੇ ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਦੇ ਗੁਰਬਾਜ ਸਿੰਘ ਇੰਸਾਂ ਨੇ ਆਪਣੇ ਘਰ ਦੀ ਛੱਤ ’ਤੇ ਤਿਰੰਗਾ ਲਹਿਰਾਇਆ ਤਾਂ ਉਸ ਸਮੇਤ ਉੱਥੇ ਮੌਜ਼ੂਦ ਬੱਚਿਆਂ ਨੇ ਬੜੇ ਆਦਰ ਸਤਿਕਾਰ ਨਾਲ ਝੰਡੇ ਨੂੰ ਸੈਲਿਊਟ ਕੀਤਾ

ਪ੍ਰਣ ਨੂੰ ਪੂਰਾ ਕਰ ਰਹੀ ਹੈ ਸਾਧ-ਸੰਗਤ

ਸਾਧ-ਸੰਗਤ ਨੇ ਗੁਰੂ ਪੁੰਨਿਆ ਦੇ ਦਿਹਾੜੇ ’ਤੇ ਪ੍ਰਣ ਕੀਤਾ ਸੀ ‘ਸਾਨੂੰ ਆਪਣੇ ਦੇਸ਼ ਹਿੰਦੁਸਤਾਨ ’ਤੇ ਮਾਣ ਹੈ ਅੱਜ ਗੁਰੂ ਪੁੰਨਿਆ ਦੇ ਦਿਹਾੜੇ ’ਤੇ ਅਸੀਂ ਸਾਰੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਰਸਾਏ ਗਏ ਦੇਸ਼ ਭਗਤੀ ਦੇ ਮਾਰਗ ’ਤੇ ਚਲਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ‘ਤਿਰੰਗੇ’ ਦਾ ਮਾਣ ਹਮੇਸ਼ਾ ਉੱਚਾ ਰੱਖਾਂਗੇ ਅਸੀਂ ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ ਅਤੇ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ਵਿੱਚ ਸਥਾਪਤ ਕਰਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ