Punjab

Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
Welfare Work: ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

Nautapa Health Tips: ਨੌਂਤਪੇ ’ਚ ਵਰਤੋ ਸਾਵਧਾਨੀ, ਨਹੀਂ ਤਾਂ ਹੋ ਸਕਦੇ ਹੋ ਬਿਮਾਰ

ਨੌਂਤਪੇ ਦੀ ਸ਼ੁਰੂਆਤ ਦੇ ਨਾਲ ਹੀ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ

Khushdeep Singh Picture
Published On

Nautapa Health Tips: ਨੌਂਤਪੇ ਦੀ ਸ਼ੁਰੂਆਤ ਦੇ ਨਾਲ ਹੀ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਰਾਜਾਂ ’ਚ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਰਿਹਾ ਹੈ, ਜਿਸ ਕਾਰਨ ਲੂ ਅਤੇ ਡੀਹਾਈਡ੍ਰੇਸ਼ਨ ਦਾ ਖ਼ਤਰਾ ਬਹੁਤ ਵਧ ਗਿਆ ਹੈ। ਇਸ ਤਰ੍ਹਾਂ ਦੇ ਮੌਸਮ ’ਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਲਈ ਭਾਰੀ ਪੈ ਸਕਦੀ ਹੈ। ਇਸ ਲਈ ਖਾਣ-ਪੀਣ, ਕੱਪੜਿਆਂ ਅਤੇ ਰੋਜ਼ਾਨਾ ਕੰਮਾਂ ’ਚ ਖਾਸ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। Nautapa Health Tips

ਆਪਣੇ-ਆਪ ਨੂੰ ਰੱਖੋ ਸੁਰੱਖਿਅਤ

ਨੌਂਤਪੇ ਦੌਰਾਨ ਸਰੀਰ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ। ਦਿਨ ਭਰ ਲੋੜੀਂਦੀ ਮਾਤਰਾ ’ਚ ਪਾਣੀ ਪੀਂਦੇ ਰਹੋ ਅਤੇ ਓਆਰਐੱਸ, ਨਿੰਬੂ ਪਾਣੀ, ਲੱਸੀ ਜਾਂ ਘਰੇਲੂ ਰਿਵਾਇਤੀ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਬਾਹਰ ਜਾਂਦੇ ਸਮੇਂ ਸਿਰ ਅਤੇ ਚਿਹਰੇ ਨੂੰ ਕੱਪੜੇ, ਟੋਪੀ ਜਾਂ ਛੱਤਰੀ ਨਾਲ ਢੱਕ ਕੇ ਰੱਖੋ। ਫਿੱਕੇ ਰੰਗ ਅਤੇ ਸੂਤੀ ਕੱਪੜੇ ਪਾਉਣ ਨਾਲ ਸਰੀਰ ਨੂੰ ਬਹੁਤ ਰਾਹਤ ਮਿਲਦੀ ਹੈ।

Read Also : June Vacation Ideas: ਆਓ! ਖਾਸ ਬਣਾਈਏ ਜੂਨ ਦੀਆਂ ਛੁੱਟੀਆਂ ਨੂੰ

ਇਨ੍ਹਾਂ ਗਲਤੀਆਂ ਨਾਲ ਵਧ ਸਕਦੈ ਖ਼ਤਰਾ | Nautapa Health Tips

ਤੇਜ਼ ਧੁੱਪ ’ਚ ਲੰਮੇ ਸਮੇਂ ਤੱਕ ਕੰਮ ਕਰਨਾ ਜਾਂ ਬਿਨਾਂ ਲੋੜ ਬਾਹਰ ਘੁੰਮਣਾ ਨੁਕਸਾਨਦੇਹ ਹੋ ਸਕਦਾ ਹੈ। ਖਾਸ ਕਰਕੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਧੁੱਪ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ। ਜ਼ਿਆਦਾ ਚਾਹ, ਕੌਫੀ, ਫਿਜ਼ੀ ਡਰਿੰਕਸ ਅਤੇ ਤਲੀਆਂ-ਭੁੰਨ੍ਹੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ, ਕਿਉਂਕਿ ਇਹ ਸਰੀਰ ’ਚ ਪਾਣੀ ਦੀ ਕਮੀ ਵਧਾ ਸਕਦੀਆਂ ਹਨ। ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਬੰਦ ਵਾਹਨ ’ਚ ਬਿਲਕੁਲ ਇਕੱਲਾ ਨਾ ਛੱਡੋ।

ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਜੇ ਜ਼ਿਆਦਾ ਪਸੀਨਾ, ਚੱਕਰ ਆਉਣਾ, ਕਮਜ਼ੋਰੀ, ਉਲਟੀਆਂ ਜਾਂ ਸਿਰਦਰਦ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰੋ ਅਤੇ ਪਾਣੀ ਜਾਂ ਓਆਰਐੱਸ ਲਓ। ਲੋੜ ਪੈਣ ’ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ। ਖਾਸ ਕਰਕੇ ਇਸ ਮੌਸਮ ’ਚ ਹੌਲਾ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਭੋਜਨ ਲੈਣਾ ਚਾਹੀਦਾ ਹੈ ਤਾਂ ਜੋ ਸਰੀਰ ’ਤੇ ਵਾਧੂ ਬੋਝ ਨਾ ਪਵੇ। ਥੋੜ੍ਹੀ ਜਿਹੀ ਸਾਵਧਾਨੀ ਤੇ ਸਹੀ ਰੁਟੀਨ ਅਪਣਾ ਕੇ ਗਰਮੀ ਦੇ ਇਸ ਔਖੇ ਸਮੇਂ ’ਚ ਵੀ ਆਪਣੇ-ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਏਜੰਸੀ

About The Author

Latest News

Related Posts