ਘੜੀ ਸੁਲੱਖਣੀ ਦਿਨ ਭਾਗਾਂ ਭਰਿਆ
ਘੜੀ ਸੁਲੱਖਣੀ ਦਿਨ ਭਾਗਾਂ ਭਰਿਆ
Saint Dr. MSG: 15 ਅਗਸਤ ਦੇ ਦਿਨ ਦਾ ਜਿੱਥੇ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਸ ਦਿਨ ਭਾਰਤ ਗੁਲਾਮੀ ਦੀਆ ਜੰਜੀਰਾਂ ਤੋਂ ਮੁਕਤ ਹੋਇਆ ਅਤੇ ਭਾਰਤ ਵਾਸੀਆਂ ਨੇ ਅਜ਼ਾਦੀ ਦੀ ਫਿਜ਼ਾ ਦਾ ਅਨੰਦ ਮਾਣਿਆ ਉੱਥੇ ਹੀ ਇਹ ਮੁਕੱਦਸ ਦਿਨ ਰੂਹਾਨੀਅਤ ਵਿੱਚ ਵੀ ਉੱਚ ਦਰਜੇ ਦਾ ਸਥਾਨ ਰੱਖਦਾ ਹੈ ਇਸ ਦਿਨ (15 ਅਗਸਤ 1967) ਨੂੰ ਦੁਨੀਆ ਨੂੰ ਰੂਹਾਨੀਅਤ ਦੀ ਉਹ ਜੋਤ ਮਿਲੀ ਜਿਸ ਨੇ ਸੰਸਾਰ ਵਿੱਚ ਅਗਿਆਨਤਾ, ਅੰਧਵਿਸ਼ਵਾਸ, ਜਾਤਪਾਤ, ਨਫ਼ਰਤ ਭਰੀ ਸੰਪਰਦਾਇਕਤਾ ਦੇ ਹਨ੍ਹੇਰੇ ਨੂੰ ਖ਼ਤਮ ਕਰਕੇ ਇਨਸਾਨੀਅਤ ਦਾ ਅਜਿਹਾ ਪ੍ਰਕਾਸ਼ ਕੀਤਾ ਜਿਸ ਨਾਲ ਸਮੁੱਚੀ ਮਾਨਵਤਾ ਦਾ ਕਲਿਆਣ ਹੋ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਪਵਿੱਤਰ ਧਰਤੀ ’ਤੇ ਪੂਜਨੀਕ ਪਿਤਾ ਨੰਬਰਦਾਰ ਮੱਘਰ ਸਿੰਘ ਜੀ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਦੇ ਘਰ ਅਵਤਾਰ ਧਾਰਨ ਕੀਤਾ ਆਪ ਜੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਪੂਜਨੀਕ ਬਾਪੂ ਜੀ ਪਿੰਡ ਦੇ ਨੰਬਰਦਾਰ ਅਤੇ ਬਹੁਤ ਵੱਡੇ ਜ਼ਿੰਮੀਦਾਰ ਸਨ। Saint Dr. MSG
ਘਰ ਵਿੱਚ ਦੁਨਿਆਵੀ ਚੀਜ ਦੀ ਕੋਈ ਘਾਟ ਨਹੀਂ ਸੀ ਬਹੁਤ ਵੱਡਾ ਘਰਾਣਾ, ਖੁੱਲ੍ਹੀ ਜਮੀਨ ਜਾਇਦਾਦ, ਹਰ ਸੁਖ ਸਹੂਲਤ ਦੇ ਸਾਧਨ ਮੌਜੂਦ ਸਨ ਪਰ ਇੰਨੇ ਵੱਡੇ ਘਰਾਣੇ ’ਚ ਜੇਕਰ ਕੋਈ ਘਾਟ ਸੀ ਤਾਂ ਉਹ ਸੀ ਖਾਨਦਾਨ ਦੇ ਵਾਰਿਸ ਦੀ ਘਰ ਵਿੱਚ ਸਭ ਕੁਝ ਸੀ ਪਰ ਔਲਾਦ ਨਾ ਹੋਣ ਦੀ ਚਿੰਤਾ ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਨੂੰ ਸਤਾਉਂਦੀ ਰਹਿੰਦੀ ਪੂਜਨੀਕ ਬਾਪੂ ਜੀ ਦਾ ਪਿੰਡ ਦੇ ਸੰਤ ਤ੍ਰਿਵੈਣੀ ਦਾਸ ਜੀ ਨਾਲ ਬਹੁਤ ਸਹਿਚਾਰ ਸੀ ਬਾਪੂ ਜੀ ਨੇ ਆਪਣੀ ਚਿੰਤਾ ਉਨ੍ਹਾਂ ਅੱਗੇ ਜਾਹਿਰ ਕੀਤੀ ਤਾਂ ਉਨ੍ਹਾਂ ਨੇ ਪੂਰਾ ਹੌਸਲਾ ਦਿੰਦੇ ਹੋਏ ਕਿਹਾ ਤੁਸੀਂ ਫਿਕਰ ਨਾ ਕਰੋ ਆਪ ਜੀ ਦੇ ਘਰ ਕੋਈ ਆਮ ਬੱਚਾ ਜਨਮ ਨਹੀਂ ਲਵੇਗਾ ਸਮਾਂ ਆਉਣ ’ਤੇ ਖੁਦ ਪਰਮ ਪਿਤਾ ਪਰਮਾਤਮਾ ਆਪਣਾ ਸਵਰੂਪ ਤੁਹਾਡੇ ਘਰ ਭੇਜੇਗਾ।
18 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਆਪ ਜੀ ਨੇ ਪੂਜਨੀਕ ਮਾਤਾ-ਪਿਤਾ ਜੀ ਦੇ ਘਰ ਇਕਲੌਤੀ ਔਲਾਦ ਦੇ ਰੂਪ ’ਚ ਅਵਤਾਰ ਧਾਰਨ ਕੀਤਾ ਜਦੋਂ ਆਪ ਜੀ 4-5 ਸਾਲ ਦੇ ਸਨ ਤਾਂ ਸੰਤ ਤ੍ਰਿਵੈਣੀ ਦਾਸ ਜੀ ਨੇ ਆਪ ਜੀ ਦੇ ਪਵਿੱਤਰ ਕਰ ਕਮਲਾਂ ਤੋਂ ਕਹੀਂ ਦਾ ਟੱਕ ਲਵਾ ਕੇ ਪਿੰਡ ਵਿੱਚ ਬਣਨ ਵਾਲੀ ਪਾਣੀ ਦੀ ਡਿੱਗੀ ਦਾ ਮਹੂਰਤ ਕਰਵਾਇਆ ਅਤੇ ਕਿਹਾ ਇਨ੍ਹਾਂ (ਪੂਜਨੀਕ ਹਜੂਰ ਪਿਤਾ ਜੀ) ਬਾਰੇ ਅਜੇ ਤੁਹਾਨੂੰ ਕੁਝ ਵੀ ਪਤਾ ਨਹੀਂ, ਸਮਾਂ ਆਉਣ ’ਤੇ ਪਤਾ ਚੱਲੇਗਾ ਕਿ ਇਹ ਕਿੰਨੀ ਮਹਾਨ ਹਸਤੀ ਹਨ ਪੂਜਨੀਕ ਬਾਪੂ ਜੀ ਆਪ ਜੀ ਨਾਲ ਬਹੁਤ ਪਿਆਰ ਸਤਿਕਾਰ ਕਰਦੇ ਆਪ ਜੀ ਦੀ ਕਹੀ ਕੋਈ ਗੱਲ ਨਹੀਂ ਮੋੜਦੇ ਸਨ ਪਿਆਰ ਇੰਨਾ ਕਿ ਆਪ ਜੀ ਨੂੰ ਮੋਢਿਆਂ ’ਤੇ ਬਿਠਾ ਕੇ ਖੇਤ ਲੈ ਜਾਂਦੇ।
ਇਹ ਵੀ ਪੜ੍ਹੋ : Tree Plantation: ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ’ਤੇ ਧਰਤੀ ਨੂੰ ਹਰਿਆਲੀ ਦਾ ਤੋਹਫਾ
ਸਤਿਗੁਰੂ ਨਾਲ ਮਿਲਾਪ
ਪੂਜਨੀਕ ਗੁਰੂ ਜੀ ਨੇ 5-6 ਸਾਲ ਦੀ ਉਮਰ ਵਿੱਚ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਆਪ ਜੀ ਆਦਰਯੋਗ ਬਾਪੂ ਜੀ ਨਾਲ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਸਰਸਾ ਆਏ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇਰਾਵਾਸ ’ਚੋਂ ਨਾਮ ਸ਼ਬਦ ਵਾਲੇ ਪੰਡਾਲ ’ਚ ਬਿਰਾਜਮਾਨ ਹੋਏ ਤਾਂ ਆਪ ਜੀ ਨੂੰ ਅਵਾਜ ਦੇ ਕੇ ਅੱਗੇ ਬੁਲਾਇਆ ‘ਕਾਕਾ ਅੱਗੇ ਆ ਜਾ’ ਆਪਣੇ ਪਾਸ ਬਿਠਾ ਕੇ ਆਪ ਜੀ ਨੂੰ ਭਰਪੂਰ ਪਿਆਰ ਦਿੱਤਾ ਤੇ ਨਾਮ ਦੀ ਅਨਮੋਲ ਦਾਤ ਦਿੱਤੀ ਆਪ ਜੀ ਨੇ 7-8 ਸਾਲ ਦੀ ਉਮਰ ਵਿੱਚ ਟ੍ਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦਿਨਾਂ ਵਿੱਚ ਕਿਸੇ ਖਾਸ ਘਰ ਕੋਲ ਹੀ ਟ੍ਰੈਕਟਰ ਹੁੰਦਾ ਸੀ ਇਸੇ ਉਮਰੇ ਹੀ ਆਪ ਜੀ ਨੇ ਖੇਤੀ ਸਾਂਭ-ਸੰਭਾਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਪੂਜਨੀਕ ਬਾਪੂ ਜੀ ਅਪਣੀ ਜਮੀਨ ਠੇਕੇ ’ਤੇ ਦਿੰਦੇ ਸਨ ਆਪ ਜੀ ਦੇ ਕਹਿਣ ’ਤੇ ਪੂਜਨੀਕ ਬਾਪੂ ਜੀ ਨੇ ਆਪ ਜੀ ਨੂੰ ਖੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਉਸ ਸਾਲ ਵਰਖਾ ਸਹੀ ਸਮੇਂ ’ਤੇ ਹੋਈ ਤੇ ਛੋਲਿਆਂ ਦੀ ਭਰਪੂਰ ਫਸਲ ਹੋਈ 9 ਸਾਲ ਦੀ ਉਮਰ ’ਚ ਆਪ ਜੀ ਨੇ ਖੇਤੀਬਾੜੀ ਦੇ ਨਾਲ-ਨਾਲ ਖੇਤੀ ਦਾ ਹਿਸਾਬ-ਕਿਤਾਬ (ਆੜ੍ਹਤੀਆ ਨਾਲ ਲੈਣ-ਦੇਣ) ਵੀ ਸੰਭਾਲ ਲਿਆ।
ਇਤਿਹਾਸਕ ਪਲ : ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ | Saint Dr. MSG
ਰੂਹਾਨੀਅਤ ਵਿੱਚ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਇੱਕ ਅਹਿਮ ਸਥਾਨ ਰੱਖਦੀ ਹੈ ਸਤਿਗੁਰੂ ਨੇ ਸਤਿਗੁਰੂ ਨੂੰ ਜਾਹਰ ਕਰਨਾ ਹੁੰਦਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜੂਰ ਪਿਤਾ ਜੀ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖਸ਼ਣ ਮੌਕੇ ਅਥਾਹ ਪਿਆਰ ਬਖਸ਼ਦੇ ਹੋਏ ਆਪਣੇ ਕੋਲ ਬਿਠਾ ਕੇ, ਗੱਲਾਂ ਬਾਤਾਂ ਕਰਕੇ ਉਸੇ ਦਿਨ ਤੋਂ ਹੀ ਆਪਣਾ ਵਾਰਿਸ ਬਣਾ ਲਿਆ ਸੀ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸਾਧ-ਸੰਗਤ ਦੇ ਸਾਹਮਣ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕਰਕੇ ਆਪ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ।
ਸਾਧ-ਸੰਗਤ ਨੂੰ ਬਚਨ ਫ਼ਰਮਾਏ, ‘‘ਅੱਜ ਤੋਂ ਇਹ ਸਾਡਾ ਹੀ ਰੂਪ ਹਨ, ਜੋ ਜੀਵ ਇੰਨ੍ਹਾਂ ਨਾਲ ਪ੍ਰੇਮ ਕਰੇਗਾ, ਇੰਨ੍ਹਾਂ ਦਾ ਹੁਕਮ ਮੰਨੇਗਾ, ਇੰਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡਾ ਹੁਕਮ ਮੰਨੇਗਾ’’ ਪੂਰੀ ਸਾਧ-ਸੰਗਤ ਨੂੰ ਪਰਮ ਪਿਤਾ ਜੀ ਦਾ ਗੁਰਗੱਦੀ ਰਸਮ ਦਾ ਪਵਿੱਤਰ ਹੁਕਮਨਾਮਾ ਪੜ੍ਹ ਕੇ ਸੁਣਾਇਆ ਗਿਆ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣਾ ਰੂਪ ਬਖਸ਼ਿਆ ਅਤੇ ਬਚਨ ਫ਼ਰਮਾਏ, ‘‘ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ’’ ਪੂਜਨੀਕ ਪਰਮ ਪਿਤਾ ਜੀ ਅਤੇ ਹਜੂਰ ਪਿਤਾ ਜੀ ਲੱਗਭੱਗ ਸਵਾ ਸਾਲ ਇਕੱਠੇ ਸਟੇਜ ’ਤੇ ਬਿਰਾਜਮਾਨ ਹੁੰਦੇ ਰਹੇ ਆਪਣੇ ਮੁਰਸ਼ਿਦੇ ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾ ਪਵਿੱਤਰ ਨਾਮ ਅਤੇ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਦੁਨੀਆ ਦੇ ਕੋਨੇ-ਕੋਨੇ ਵਿੱਚ ਪੁੱਜੇ।
ਸੰਸਾਰ ਵਿੱਚੋਂ ਜਾਤੀ ਪ੍ਰਥਾ ਅੰਧਵਿਸ਼ਵਾਸ, ਸੰਪਰਦਾਇਕਤਾ, ਨਫਰਤ, ਨਸ਼ਾ ਰੂਪੀ ਕੋਹੜ ਖਤਮ ਹੋਵੇ ਇਹੀ ਆਪ ਜੀ ਦਾ ਨਿਸ਼ਾਨਾ ਹੈ ਆਪ ਜੀ ਨੇ ਸਾਢੇ ਸੱਤ ਕਰੋੜ ਤੋਂ ਵੱਧ ਜੀਵਾਂ ਦੀਆਂ ਬੁਰਾਈਆਂ, ਨਸ਼ੇ ਆਦਿ ਛੁਡਵਾ ਕੇ ਪਰਮਾਤਮਾ ਦੇ ਨਾਮ ਨਾਲ ਜੋੜਨ ਦਾ ਤਰੀਕਾ ਦੱਸਿਆ ਆਪ ਜੀ ਨੇ ਕੰਨਿਆ ਭਰੂਣ ਹੱਤਿਆ, ਵੇਸਵਾਪੁਣਾ, ਸਮਲਿੰਗਤਾ, ਦਾਜ ਪ੍ਰਥਾ ਆਦਿ ਬੁਰਾਈਆਂ ਵਿਰੁੱਧ ਅਜਿਹੀ ਜਨ ਚੇਤਨਾ ਲਹਿਰ ਚਲਾਈ ਜਿਸ ਦਾ ਪ੍ਰਭਾਵ ਦੁਨੀਆ ਦੇ ਕੋਨੇ-ਕੋਨੇ ਵਿੱਚ ਪਿਆ ਆਪ ਜੀ ਦਾ ਹਰ ਪਲ ਮਾਨਵਤਾ ਭਲਾਈ ਨੂੰ ਸਮਰਪਿਤ ਹੈ ਇਸ ਧਰਤੀ ’ਤੇ ਰਹਿੰਦਿਆਂ ਮਨੁੱਖ ਦਾ ਜੀਵਨ ਸੁਖੀ ਅਤੇ ਖੁਸ਼ਹਾਲ ਹੋਵੇ, ਇਸ ਲਈ ਆਪ ਜੀ ਨੇ 176 ਮਾਨਵਤਾ ਭਲਾਈ ਕਾਰਜ ਚਲਾਏ ਹਨ ਜਿਵੇਂ ਲੋੜਵੰਦਾਂ ਲਈ ਫੂਡ ਬੈਂਕ, ਕਲਾਥ ਬੈਂਕ, ਬਿਮਾਰਾਂ ਦਾ ਇਲਾਜ, ਗਰੀਬ ਜ਼ਰੂਰਤਮੰਦਾਂ ਨੂੰ ਮਕਾਨ ਬਣਾਕੇ ਦੇਣਾ, ਖੂਨਦਾਨ, ਦਿਹਾਂਤ ਉਪਰੰਤ ਅੱਖਾਂ ਦਾਨ-ਸਰੀਰ ਦਾਨ, ਬੂਟੇ ਲਾਉਣ, ਸਫਾਈ ਅਭਿਆਨ, ਨਸ਼ਾ ਛਡਵਾਉਣ ਲਈ ਡੈੱਪਥ ਮੁਹਿੰਮ ਆਦਿ। Saint Dr. MSG
ਕੁਦਰਤੀ ਆਫਤਾਂ ’ਚ ਕੀਤੀ ਬੇਮਿਸਾਲ ਮੱਦਦ
ਆਪ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਵਿੱਚ ‘ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦਾ ਗਠਨ ਸੰਨ 2001 ਵਿੱਚ ਕੀਤਾ ਗਿਆ ਇਸ ਕਮੇਟੀ ਦੇ ਮੈਂਬਰਾਂ (ਸੇਵਾਦਾਰਾਂ) ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਡੁੱਬ ਦਿਆਂ ਨੂੰ ਬਚਾਉਣ, ਅੱਗ ’ਚ ਘਿਰੇ ਵਿਅਕਤੀਆਂ ਨੂੰ ਬਾਹਰ ਕੱਢਣ, ਭੂਚਾਲ, ਸੁਨਾਮੀ ਤੇ ਹੜ੍ਹ ਤੋਂ ਬਚਾਉਣ ਆਦਿ ਹੈ 2001 ਦੇ ਗੁਜਰਾਤ ’ਚ ਆਏ ਭੂਚਾਲ, 2004 ਵਿੱਚ ਅੰਡੇਮਾਨ ਤੇ ਨਿਕੋਬਾਰ ’ਚ ਆਈ ਸੁਨਾਮੀ, 2004 ਦੇ ਬਿਹਾਰ ਦੇ ਹੜ੍ਹ, 2005 ਦੇ ਜੰਮੂ-ਕਸ਼ਮੀਰ ’ਚ ਆਏ ਭੂਚਾਲ, 2006 ’ਚ ਬਾੜਮੇਰ ’ਚ ਪਏ ਸੋਕੇ, 2008 ’ਚ ਓਡੀਸ਼ਾ ’ਚ ਆਏ ਹੜ੍ਹ, 2009 ਵਿੱਚ ਇਟਲੀ ’ਚ ਆਏ ਭੂਚਾਲ, 2012 ’ਚ ਫਿਜੀ ’ਚੇ ਆਏ ਹੜ੍ਹ।
2012 ’ਚ ਦਾਰਜੀÇਲੰਗ ’ਚ ਲੱਗੀ ਅੱਗ, 2015 ’ਚ ਨੇਪਾਲ ’ਚ ਆਏ ਭੂਚਾਲ, 2015 ’ਚ ਸਰਸਾ ’ਚ ਘੱਗਰ ਨਦੀ ’ਚ ਆਏ ਹੜ੍ਹ, 2024 ’ਚ ਹਿਮਾਚਲ ’ਚ ਆਏ ਹੜ੍ਹ, 2025 ’ਚ ਪੰਜਾਬ ਹੜ੍ਹਾਂ ਦੌਰਾਨ ਇਸ ਕਮੇਟੀ ਦੇ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਵਤਾ ਦੀ ਭਲਾਈ ਲਈ ਜੋ ਕੰਮ ਕੀਤੇ ਉਹ ਆਪਣੇ ਆਪ ’ਚ ਬੇਮਿਸਾਲ ਹਨ ਸਾਡਾ ਭਾਰਤ ਦੇਸ਼ ਸਾਫ-ਸੁਥਰਾ ਹੋਵੇ ਕੋਈ ਵਿਦੇਸ਼ੀ ਸਾਡੇ ਦੇਸ਼ ਨੂੰ ਡਰਟੀ ਇੰਡੀਆ ਨਾ ਕਹੇ ਇਸ ਲਈ ਪੂਜਨੀਕ ਗੁਰੂ ਜੀ ਨੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 36 ਸਫਾਈ ਮਹਾ ਅਭਿਆਨ ਚਲਾ ਕੇ ਸ਼ਹਿਰਾਂ ਤੇ ਮਹਾਂ ਨਗਰਾਂ ਦੀ ਸਫਾਈ ਕੀਤੀ ਆਪ ਜੀ ਦੇ ਮਾਨਵਤਾ ਭਲਾਈ ਕਾਰਜਾਂ ਕਰਕੇ ਆਪ ਜੀ ਦੇ ਨਾਂਅ ਕਈ ਵਿਸ਼ਵ ਰਿਕਾਰਡ ਹਨ।
ਹਰ ਪਾਸੇ ਸਫਲਤਾ-ਸਰਵ ਕਲਾ ਸੰਪੂਰਨ
ਆਪ ਜੀ ਨੇ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਜਿੱਥੇ ਆਪ ਜੀ ਪੜ੍ਹਾਈ ’ਚ ਮੋਹਰੀ ਰਹਿੰਦੇ ਉੱਥੇ ਹੀ ਆਪ ਜੀ ਖੇਡਾਂ ਵਿੱਚ ਵੀ ਆਪਣੀ ਟੀਮ ਦੀ ਬਤੌਰ ਕਪਤਾਨ ਅਗਵਾਈ ਕਰਦੇ ਆਪ ਜੀ ਨੇ 32 ਨੈਸ਼ਨਲ ਖੇਡਾਂ ਖੇਡੀਆਂ ਆਪ ਜੀ ਆਪਣੇ ਖਿਡਾਰੀ ਸਾਥੀਆਂ ਦੀ ਸਿਰਫ ਖੇਡਣ ਅਤੇ ਅਗਵਾਈ ’ਚ ਹੀ ਨਾ ਸਿਰਫ ਸਹਾਇਤਾ ਕਰਦੇ ਸਗੋਂ ਖੁਰਾਕ, ਆਰਥਿਕ ਅਤੇ ਖੇਡਾਂ ਦਾ ਸਮਾਨ ਲਿਆਉਣ ’ਚ ਵੀ ਵਿੱਤੀ ਸਹਾਇਤਾ ਕਰਦੇ ਆਪ ਜੀ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਡੇਰਾ ਸੱਚਾ ਸੌਦਾ ਵਿਖੇ ਚੱਲ ਰਹੀ ਸੇਵਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਆਪ ਜੀ ਦਾ ਵੱਡਾ ਘਰ ਹੋਣ ਕਰਕੇ ਕਈ ਵਾਰ ਨਾਲ ਵਾਲੇ ਸੇਵਾਦਾਰ ਆਪ ਜੀ ਨੂੰ ਹੱਥੀਂ ਸੇਵਾ ਕਰਨ ਦੀ ਬਜਾਏ ਸੇਵਾ ਦੀ ਨਿਗਰਾਨੀ ਕਰਨ ਲਈ ਕਹਿੰਦੇ ਪਰ ਆਪ ਜੀ ਹਮੇਸ਼ਾ ਹੱਥੀ ਸੇਵਾ ਜਿਵੇਂ ਭਾਰਾ ਸਮਾਨ, ਕਣਕ ਦੀਆਂ ਬੋਰੀਆਂ ਆਦਿ ਚੁੱਕਣ ਨੂੰ ਤਰਜੀਹ ਦਿੰਦੇ ਅਤੇ ਆਪਣੀ ਜੀਪ ਸਮਾਨ ਢੋਹਣ ਲਈ ਦੇ ਦਿੰਦੇ ਅਤੇ ਨਾਲ ਵਾਲੇ ਸੇਵਾਦਾਰਾਂ ਦਾ ਚਾਹ ਪਾਣੀ ਦਾ ਪ੍ਰਬੰਧ ਵੀ ਆਪਣੇ ਖਰਚ ’ਤੇ ਕਰਦੇ।
ਭਲਾਈ ਦੇ ਕਦਮ, ਬਣੇ ਵਿਸ਼ਵ ਰਿਕਾਰਡ
ਸਰਵਕਲਾਂ ਸੰਪੂਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਅਧਿਆਤਮਕ ਗੁਰੂ, ਸਮਾਜ ਸੁਧਾਰਕ, ਲੇਖਕ ਅਤੇ ਮਾਨਵਤਾ ਦੇ ਰਖਵਾਲੇ ਹਨ ਆਪ ਜੀ ਨੂੰ ਵਾਤਾਵਰਨ, ਸਿੱਖਿਆ, ਸਿਹਤ, ਕਲਾ, ਸੰਗੀਤ, ਯੋਗਾ, ਨਸ਼ਾ ਮੁਕਤੀ, ਸਫਾਈ ਅਭਿਆਨ ਦੇ ਬੇਮਿਸਾਲ ਯੋਗਦਾਨ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਨੇ ਅਨੇਕ ਪੁਰਸਕਾਰ ਅਤੇ ਉਪਾਧੀਆਂ ਭੇਂਟ ਕੀਤੀਆਂ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਉਨ੍ਹਾਂ ਦੀਆਂ ਮਨੁੱਖੀ ਭਲਾਈ ਸੇਵਾਵਾਂ ਲਈ ਹੁਣ ਤੱਕ ਪੰਜ ਮਾਨਕ ਡਾਕਟਰੇਟ ਉਪਾਧੀਆਂ ਦਿੱਤੀਆਂ ਗਈਆਂ ਹਨ ਸਯੁੰਕਤ ਰਾਸ਼ਟਰ ਸੰਘ ਵਿਸ਼ਵ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਾਰਗਦਰਸ਼ਨ ਤੇ ਸਮਰਥਨ ਪ੍ਰਦਾਨ ਕਰਦਾ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਤਹਿਤ 176 ਮਾਨਵਤਾ ਭਲਾਈ ਕਾਰਜਾਂ ਦੇ ਸੰਚਾਲਨ ਲਈ ਸਯੁੰਕਤ ਰਾਸ਼ਟਰ ਸੰਘ (ਯੂਐੱਨਓ) ਦੁਆਰਾ ਸਪੈਸ਼ਲ ਕੋਨਸੱਲਟਿਸ ਸਟੇਟਸ (ਵਿਸ਼ੇਸ਼ ਸਲਾਹਕਾਰ ਦਰਜਾ) ਪ੍ਰਦਾਨ ਕੀਤਾ ਗਿਆ ਆਪ ਜੀ ਦੁਆਰਾ ਦੇਸ਼ ਭਗਤੀ ਪ੍ਰਤੀ ਅਤੇ ਨਸ਼ਿਆ ਵਿਰੁੱਧ ਗਾਏ ਗੀਤ ਨੌਜਵਾਨਾਂ ਦੀ ਪਸੰਦ ਬਣੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕੰਮਾਂ ’ਚ ਨਵੇਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ ਆਪ ਜੀ ਦੇ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਲੱਖ-ਲੱਖ ਸਿਜਦਾ।
-ਡਾ. ਰਾਜਿੰਦਰ ਸਿੰਘ ਭਾਈਰੂਪਾ, ਬਠਿੰਡਾ
- 22 ਗਿੰਨੀਜ਼ ਬੁੱਕ ਆਫ ਰਿਕਾਰਡਜ਼,
- 45 ਏਸ਼ੀਆ ਬੁੱਕ ਆਫ ਰਿਕਾਰਡਜ਼,
- 9 ਇੰਡੀਆ ਬੁੱਕ ਆਫ ਰਿਕਾਰਡਜ਼,
- 3 ਲਿਮਕਾ ਬੁੱਕ ਆਫ ਰਿਕਾਰਡਜ਼,
- 2 ਅਸਮ ਬੁੱਕ ਆਫ਼ ਰਿਕਾਰਡ