Punjab
Bapu Maghar Singh Ji: ਸਦਾ ਪਰਮਾਰਥ ਨੂੰ ਸਮਰਪਿਤ ਰਹੇ ਪੂਜਨੀਕ ਬਾਪੂ ਜੀ
ਪਵਿੱਤਰ ਬਰਸੀ ’ਤੇ ਵਿਸ਼ੇਸ਼
ਰੱਬ ਦੇ ਪਿਆਰੇ ਭਗਤ ਆਪਣੀ ਕਹਿਣੀ-ਕਰਨੀ ਨਾਲ ਸਮਾਜ ’ਚ ਅਜਿਹੀ ਛਾਪ ਛੱਡ ਜਾਂਦੇ ਹਨ, ਜੋ ਸਦੀਆਂ ਤੱਕ ਮਨੁੱਖਤਾ ਲਈ ਪ੍ਰੇਰਨਾ ਸਰੋਤ ਬਣੀ ਰਹਿੰਦੀ ਹੈ ਪਰਮਾਤਮਾ ਦੀ ਮਿਹਰ ਨਾਲ ਵਰਸੋਏ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦਾ ਜੀਵਨ ਧਾਰਮਿਕ ਸੱਭਿਆਚਾਰਕ ਮੁੱਲਾਂ ਨਾਲ ਭਰਪੂਰ ਮਨੁੱਖਤਾ ਲਈ ਵਰਦਾਨ ਸੀ ਆਪ ਜੀ ਨੇ ਆਪਣੇ ਸਤਿਗੁਰੂ ਪ੍ਰਤੀ ਪਿਆਰ ਅਤੇ ਬੇਮਿਸਾਲ ਤਿਆਗ ਦੇ ਰਸਤੇ ’ਤੇ ਚੱਲਦਿਆਂ ਆਪਣੇ ਲਾਡਲੇ ਤੇ ਇਕਲੌਤੇ ਸਪੁੱਤਰ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਆਪਣੇ ਸਤਿਗੁਰੂ ਦੇ ਇੱਕ ਇਸ਼ਾਰੇ ’ਤੇ ਉਨ੍ਹਾਂ ਦੇ ਚਰਨਾਂ ’ਚ ਅਰਪਿਤ ਕਰ ਦਿੱਤਾ।
ਮਿਹਨਤ ਕਰਕੇ ਖਾਣ, ਸਾਦਗੀ ਤੇ ਜ਼ਰੂਰਤਮੰਦਾਂ ਦੀ ਮੱਦਦ ਕਰਨ ਵਰਗੇ ਗੁਣ ਬਾਪੂ ਜੀ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦੇ ਹਨ ਪੂਜਨੀਕ ਬਾਪੂ ਜੀ ਦਾ ਜਨਮ ਸੰਨ 1929 ’ਚ ਪਿੰਡ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ ’ਚ ਪੂਜਨੀਕ ਪਿਤਾ ਸ. ਚਿੱਤਾ ਸਿੰਘ ਜੀ ਤੇ ਮਾਤਾ ਸੰਤ ਕੌਰ ਜੀ ਦੇ ਘਰ ਹੋਇਆ ਆਪ ਜੀ ਦੇ ਤਾਇਆ ਜੀ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਆਪ ਜੀ ਨੂੰ ਉਨ੍ਹਾਂ ਨੇ ਗੋਦ ਲਿਆ ਹੋਇਆ ਸੀ, ਇਸ ਲਈ ਆਪ ਜੀ ਪੂਜਨੀਕ ਤਾਇਆ ਸੰਤਾ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਨੂੰ ਹੀ ਆਪਣੇ ਮਾਤਾ-ਪਿਤਾ ਮੰਨਦੇ ਸਨ ਬਚਪਨ ਤੋਂ ਹੀ ਆਪ ਜੀ ਅਨੇਕ ਗੁਣਾਂ ਨਾਲ ਭਰਪੂਰ ਸਨ ਅਤੇ ਪਰਮਾਤਮਾ ਦੀ ਭਗਤੀ ਕਰਦੇ ਸਨ ਧਾਰਮਿਕ ਬਿਰਤੀ ਹੋਣ ਕਾਰਨ ਆਪ ਜੀ ਘਰ ’ਚ ਪਵਿੱਤਰ ਧਾਰਮਿਕ ਗ੍ਰੰਥ, ਭਗਵਤ ਗੀਤਾ ਤੇ ਜਨਮ ਸਾਖ਼ੀ ਰੱਖਦੇ ਤੇ ਸਮੇਂ-’ਚੋਂ ਸਮਾਂ ਕੱਢ ਕੇ ਉਨ੍ਹਾਂ ਨੂੰ ਪੜ੍ਹਦੇ ਰਹਿੰਦੇ ਸਨ ਆਪ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਆਪ ਜੀ ਦਾ ਸ਼ੁੱਭ ਵਿਆਹ ਪਿੰਡ ਕਿੱਕਰ ਖੇੜਾ, ਤਹਿ. ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪੂਜਨੀਕ ਸ. ਗੁਰਦਿੱਤ ਸਿੰਘ ਜੀ ਤੇ ਪੂਜਨੀਕ ਮਾਤਾ ਜਸਮੇਲ ਕੌਰ ਜੀ ਦੀ ਸਪੁੱਤਰੀ ਨਸੀਬ ਕੌਰ ਜੀ ਇੰਸਾਂ ਨਾਲ ਹੋਇਆ ਆਪ ਜੀ ਦਾ ਪਿੰਡ ਦੇ ਮਹਾਤਮਾ ਤ੍ਰਿਵੈਣੀ ਦਾਸ ਜੀ ਨਾਲ ਵੀ ਬੜਾ ਪਿਆਰ ਸੀ ਪਰਮਾਤਮਾ ਪ੍ਰਤੀ ਵਿਸ਼ਵਾਸ ਹੀ ਸੀ ਕਿ ਘਰ ’ਚ 18 ਸਾਲਾਂ ਤੱਕ ਔਲਾਦ ਨਾ ਹੋਣ ਦੇ ਬਾਵਜ਼ੂਦ ਆਪ ਜੀ ਨੂੰ ਪੂਰਾ ਭਰੋਸਾ ਸੀ ਕਿ ਉਹ ਪਰਮਾਤਮਾ ਜ਼ਰੂਰ ਰਹਿਮਤ ਕਰੇਗਾ ਅਸਲ ’ਚ ਬਾਪੂ ਜੀ ਤਾਂ ਇੱਕ ਮਹਾਨ ਰੂਹ ਸਨ, ਜਿਨ੍ਹਾਂ ਦੇ ਘਰ ਨੂੰ ਪਰਮਾਤਮਾ ਨੇ ਸੱਚੇ ਸਤਿਗੁਰੂ ਦੇ ਅਵਤਾਰ ਧਾਰਨ ਲਈ ਚੁਣਿਆ ਸੀ ਸੰਤ ਤ੍ਰਿਵੈਣੀ ਦਾਸ ਜੀ ਕਹਿੰਦੇ ਸਨ, ‘‘ਤੁਹਾਡੇ ਘਰ ਕੋਈ ਆਮ ਬੱਚਾ ਜਨਮ ਨਹੀਂ ਲਵੇਗਾ, ਸਗੋਂ ਉਹ ਪਰਮਾਤਮਾ ਦੀ ਭੇਜੀ ਹੋਈ ਕੋਈ ਮਹਾਨ ਹਸਤੀ ਹੋਵੇਗੀ, ਜੋ ਤੁਹਾਡੇ ਕੋਲ 23 ਸਾਲਾਂ ਤੱਕ ਰਹਿਣਗੇ ਤੇ ਉਸ ਤੋਂ ਬਾਅਦ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੇ ਕੰਮ ਲਈ ਚਲੇ ਜਾਣਗੇ’’।
ਇਹ ਵੀ ਪੜ੍ਹੋ : Welfare Work: ਮਾਨਵਤਾ ਦੀ ਮਿਸਾਲ ਬਣੇ ਡੇਰਾ ਪ੍ਰੇਮੀ, ਲੋੜਵੰਦ ਦਾ ਮਕਾਨ ਬਣਾਉਣਾ ਕੀਤਾ ਸ਼ੁਰੂ
ਪਰਮਾਤਮਾ ਦੇ ਹੁਕਮ ਅਨੁਸਾਰ 15 ਅਗਸਤ 1967 ਨੂੰ ਆਪ ਜੀ ਦੇ ਘਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਪੂਜਨੀਕ ਬਾਪੂ ਜੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਬਾਲ ਰੂਪ ਤੋਂ ਹੀ ਬੇਅੰਤ ਲਾਡ-ਪਿਆਰ ਤੇ ਸਨੇਹ ਦਿੱਤਾ ਜਦੋਂ ਪੂਜਨੀਕ ਗੁਰੂ ਜੀ 10-12 ਸਾਲਾਂ ਦੇ ਹੋ ਗਏ ਉਦੋਂ ਵੀ ਬਾਪੂ ਜੀ ਆਪਣੇ ਲਾਡਲੇ ਨੂੰ ਮੋਢਿਆਂ ’ਤੇ ਬਿਠਾ ਕੇ ਚੱਲਦੇ ਅੱਜ ਦੇ ਇਸ ਘੋਰ ਕਲਯੁੱਗ ’ਚ ਲੋਕ ਆਪਣਾ ਵਾਲ ਵੀ ਨਹੀਂ ਦਿੰਦੇ, ਪਰ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਦੇ ਇਸ ਤਿਆਗ ਦੀ ਉਦਾਹਰਨ ਇਤਿਹਾਸ ਦੇ ਪੰਨਿਆਂ ’ਤੇ ਨਵੀਂ ਇਬਾਰਤ ਨਾਲ ਦਰਜ ਹੋ ਗਈ ਵਿਆਹ ਦੇ 18 ਸਾਲਾਂ ਬਾਅਦ ਪ੍ਰਾਪਤ ਹੋਈ ਇਕਲੌਤੀ ਸੰਤਾਨ, ਜਿਨ੍ਹਾਂ ਨੂੰ ਬਾਪੂ ਜੀ ਇੱਕ ਪਲ ਲਈ ਵੀ ਆਪਣੀਆਂ ਅੱਖਾਂ ਤੋਂ ਉਹਲੇ ਨਹੀਂ ਸਨ ਕਰਦੇ ਉਨ੍ਹਾਂ ਆਪਣੇ ਸਤਿਗੁਰੂ ਦਾਤਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇੱਕ ਇਸ਼ਾਰੇ ’ਤੇ ਮਾਨਵਤਾ ਲਈ ਸਮਰਪਿਤ ਕਰ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਲਈ ਚੁਣਿਆ।
ਬਾਪੂ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਅਰਜ਼ ਕੀਤੀ, ‘‘ਸਾਡੀ ਜ਼ਮੀਨ-ਜਾਇਦਾਦ ਵੀ ਲੈ ਲਵੋ, ਸਾਨੂੰ ਤਾਂ ਡੇਰੇ ’ਚ ਇੱਕ ਕਮਰਾ ਦੇ ਦਿਓ ਤਾਂ ਕਿ ਅਸੀਂ ਇਨ੍ਹਾਂ ਦੇ (ਪੂਜਨੀਕ ਹਜ਼ੂਰ ਪਿਤਾ ਜੀ) ਅਤੇ ਆਪ ਜੀ ਦੇ ਦਰਸ਼ਨ ਕਰਦੇ ਰਹੀਏ ਪੂਜਨੀਕ ਬਾਪੂ ਜੀ ਨੇ ਸਾਰੀ ਉਮਰ ਬੜੀ ਸਾਦਗੀ ’ਚ ਗੁਜ਼ਾਰੀ ਪੂਜਨੀਕ ਗੁਰੂ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਤੋਂ ਬਾਅਦ ਬੜੇ ਮੰਨੇ-ਪ੍ਰਮੰਨੇ ਲੋਕ ਪੂਜਨੀਕ ਬਾਪੂ ਜੀ ਨੂੰ ਮਿਲਣ ਲਈ ਆਉਂਦੇ ਤਾਂ ਉਹ ਆਪ ਜੀ ਦੀ ਸਾਦਗੀ ਤੇ ਮਿਲਣਸਾਰ ਸੁਭਾਅ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੁੰਦੇ ਪੂਜਨੀਕ ਬਾਪੂ ਜੀ ਦੁਨੀਆ ’ਚ ਇਨਸਾਨੀਅਤ ਤੇ ਭਾਈਚਾਰੇ ਦਾ ਚਾਨਣ ਬਿਖੇਰ 5 ਅਕਤੂਬਰ 2004 ਨੂੰ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਦੀ ਪਵਿੱਤਰ ਯਾਦ ’ਚ ਇਸ ਦਿਨ ਨੂੰ ਪਰਮਾਰਥੀ ਦਿਵਸ ਵਜੋਂ ਮਨਾਉਂਦੀ ਹੈ ਅਤੇ ਖੂਨਦਾਨ ਸਮੇਤ ਭਲਾਈ ਦੇ ਵੱਖ-ਵੱਖ ਕਾਰਜ ਕਰਦੀ ਹੈ ਪੂਜਨੀਕ ਬਾਪੂ ਜੀ ਦੀ ਯਾਦ ’ਚ 10 ਅਕਤੂਬਰ 2004 ’ਚ ਲਾਇਆ ਗਿਆ ਖੂਨਦਾਨ ਕੈਂਪ ਗਿੰਨੀਜ਼ ਬੁੱਕ ’ਚ ਦਰਜ ਹੋ ਚੁੱਕਿਆ ਹੈ ਇਸ ਕੈਂਪ ’ਚ 17921 ਯੂਨਿਟ ਖੂਨਦਾਨ ਹੋਇਆ ਸੀ ਸਾਧ-ਸੰਗਤ ਆਪ ਜੀ ਦੀ ਬਰਸੀ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਕੇ ਪਰਮਾਰਥੀ ਦਿਵਸ ਵਜੋਂ ਮਨਾਉਂਦੀ ਹੈ ਜੀ ਅੱਜ ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ।
ਸੱਚ ਕਹੂੰ ਟੀਮ