ਫੌਜੀ ਕਰਵਾਈ ਦੀ ਪਾਰਦਰਸ਼ਿਤਾ ਤੇ ਸੰਵੇਦਨਸ਼ੀਲਤਾ

Transparency

ਘਾਟੀ ’ਚ ਅਸ਼ਾਂਤੀ: ਧਾਰਾ 370 ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਹਿਲਾ ਵੱਡਾ ਅੱਤਵਾਦੀ ਹਮਲਾ | Transparency

ਪੁੰਛ ਅਤੇ ਰਾਜੌਰੀ ਦੇ ਸਰਹੱਦੀ ਇਲਾਕਿਆਂ ’ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ, ਇਹ ਸੰਵਿਧਾਨ ਦੀ ਧਾਰਾ 370 ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋਇਆ ਪਹਿਲਾ ਵੱਡਾ ਅੱਤਵਾਦੀ ਹਮਲਾ ਹੈ। ਇਹ ਹਮਲਾ ਜਿੱਥੇ ਅੱਤਵਾਦੀਆਂ ਦੀ ਹਤਾਸ਼ਾ ਨੂੰ ਦਰਸ਼ਾ ਰਿਹਾ ਹੈ, ਉੱਥੇ ਹੀ ਅਜਿਹੀਆਂ ਸੰਭਾਵਨਾਵਾਂ ਵੀ ਪੁਰਜ਼ੋਰ ਉਜਾਗਰ ਕਰ ਰਿਹਾ ਹੈ ਕਿ ਅੱਤਵਾਦੀ ਤੱਤ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕਰਨਗੇ। (Transparency)

ਘਾਟੀ ’ਚ ਸ਼ਾਂਤੀ ਤੇ ਵਿਕਾਸ ’ਚ ਅੜਿੱਕਾ ਪਾਉਣ ਦੀਆਂ ਅੱਤਵਾਦੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਲਈ ਸੁਰੱਖਿਆ ਕਰਮੀਆਂ ਨੂੰ ਆਪਣੀ ਤਿਆਰੀ ਨੂੰ ਹੋਰ ਜ਼ਿਆਦਾ ਮਜ਼ਬੂਤ, ਪਾਰਦਰਸ਼ੀ ਅਤੇ ਸੰਵੇਦਨਸ਼ੀਲ ਕਰਨਾ ਹੋਵੇਗਾ। ਖਾਸ ਕਰਕੇ ਸੁਰੱਖਿਆ ਮੁਲਾਜਮਾਂ ਨੂੰ ਮਨੋਬਲ ਤੇ ਆਤਮ-ਵਿਸ਼ਵਸ ਨੂੰ ਵਧਾਉਣ ਦੇ ਨਾਲ ਘਾਟੀ ਦੇ ਲੋਕਾਂ ਲਈ ਸੰਵੇਦਨਸ਼ੀਲ ਹੋਣਾ ਹੋਵੇਗਾ ਤਾਂ ਕਿ ਘਾਟੀ ’ਚ ਅੱਤਵਾਦ ਤੇ ਅਸ਼ਾਂਤੀ ਫੈਲਾਉਣ ਦੇ ਮਨਸੂਬੇ ਸਫ਼ਲ ਨਾ ਹੋ ਸਕਣ।

ਪੁੰਛ ਅਤੇ ਰਾਜੌਰੀ ਦੇ ਸਰਹੱਦੀ ਇਲਾਕੇ ਅੱਤਵਾਦ ਦਾ ਗੜ੍ਹ ਬਣੇ ਹੋਏ ਹਨ, ਇਨ੍ਹਾਂ ਖੇਤਰਾਂ ’ਚ ਸੰਘਣੇ ਜੰਗਲਾਂ ਕਾਰਨ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਬਚ ਜਾਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਖੇਤਰਾਂ ’ਚ ਵਾਰ-ਵਾਰ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ। ਇਸ ਇਲਾਕੇ ’ਚ ਇਸ ਸਾਲ ਅਪਰੈਲ ’ਚ ਫੌਜ ਦੇ ਵਾਹਨਾਂ ’ਤੇ ਹੋਏ ਅਜਿਹੇ ਹੀ ਹਮਲੇ ’ਚ ਪੰਜ ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਅਗਲੇ ਮਹੀਨੇ ਮਈ ’ਚ ਅੱਤਵਾਦ ਵਿਰੋਧੀ ਅਭਿਆਨ ਦੌਰਾਨ ਫੌਜ ’ਤੇ ਹਮਲਾ ਹੋਇਆ, ਜਿਸ ’ਚ ਪੰਜ ਜਵਾਨਾਂ ਦੀ ਜਾਨ ਗਈ।

ਅਕਤੂਬਰ ਮਹੀਨੇ ’ਚ ਫਿਰ ਅੱਤਵਾਦੀ ਹਮਲਾ ਹੋਇਆ, ਜਿਸ ’ਚ ਨੌਂ ਜਵਾਨ ਸ਼ਹੀਦ ਹੋਏ। ਹੁਣ ਬੀਤੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਖੇਤਰ ’ਚ ਪਾਕਿ ਘੁਸਪੈਠੀਆਂ ਨੇ ਵੜ ਕੇ ਭਾਰਤੀ ਸਰਹੱਦਾਂ ਦੀ ਰੱਖਿਆ ਕਰ ਰਹੇ ਚਾਰ ਸੁਰੱਖਿਆ ਜਵਾਨਾਂ ਦਾ ਕਤਲ ਕਰ ਦਿੱਤਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁੱਛਗਿੱਛ ਲਈ ਫੜੇ ਗਏ ਅੱਠ ਲੋਕਾਂ ’ਚੋਂ ਤਿੰਨ ਜਣਿਆਂ ਦਾ ਮਿ੍ਰਤਕ ਮਿਲਣਾ ਹੋਰ ਵੀ ਗੰਭੀਰ ਸੀ।

Also Read : ਲੁਧਿਆਣਾ ’ਚ ਭਾਜਪਾ ਵਰਕਰਾਂ ਨੇ ਵੰਦੇ ਭਾਰਤ ਰੇਲ ਦਾ ਕੀਤਾ ਸਵਾਗਤ

ਬੇਸ਼ੱਕ ਧਾਰਾ 370 ਹਟਾਉਣ ਨਾਲ ਮਾਹੌਲ ਬਦਲਿਆ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਨਾਗਰਿਕਾਂ ਦੇ ਸੰਦਰਭ ’ਚ ਫੌਜ ਦੀ ਕਿਸੇ ਵੀ ਕੁਤਾਹੀ ਨੂੰ ਫੌਜ ਦਾ ਖੁਦ ਦਾ ਤੰਤਰ ਅਤੇ ਸਰਕਾਰ ਬਰਦਾਸ਼ਤ ਕਰ ਸਕਦੀ ਹੈ। ਹਰ ਨਾਗਰਿਕ ਨੂੰ ਨਿਆਂ ਮਿਲਣਾ ਉਸਦਾ ਮੌਲਿਕ ਅਧਿਕਾਰ ਹੁੰਦਾ ਹੈ। ਇਸ ਵਜ੍ਹਾ ਨਾਲ ਫੌਜ ਖੁਦ ਤਿੰਨ ਨਾਗਰਿਕਾਂ ਦੀ ਮੌਤ ਬਾਰੇ ਬਹੁਤ ਸੰਜੀਦਾ ਅਤੇ ਸੰਵੇਦਨਸ਼ੀਲ ਨਜ਼ਰ ਆਈ ਹੈ ਅਤੇ ਦੁਨੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਭਾਰਤ ਦੀਆਂ ਫੌਜਾਂ ਸਿਰਫ਼ ਵਿਸ਼ਵ ਦੇ ਵੱਖ-ਵੱਖ ਅਸ਼ਾਂਤ ਖੇਤਰਾਂ ’ਚ ਹੀ ਸ਼ਾਂਤੀ ਕਾਇਮ ਕਰਨ ਲਈ ਨਹੀਂ ਸੱਦੀਆਂ ਜਾਂਦੀਆਂ ਸਗੋਂ ਆਪਣੇ ਦੇਸ਼ ’ਚ ਵੀ ਉਹ ਪੂਰੀ ਸੰਵੇਦਨਸ਼ੀਲਤਾ ਅਤੇ ਮਾਨਵਤਾ ਨਾਲ ਇਸ ’ਤੇ ਅਮਲ ਕਰਦੀਆਂ ਹਨ।

ਅੱਤਵਾਦੀ ਘਟਨਾਵਾਂ

ਵਾਰ-ਵਾਰ ਜੰਗ ਦਾ ਮੈਦਾਨ ਦੇਖ ਚੁੱਕੇ ਕਸ਼ਮੀਰ ਨੂੰ ਬੁਲਟ ਦੀ ਜਗ੍ਹਾ ਬੈਲੇਟ ਵੱਲ ਲਿਜਾਣ ਲਈ ਫੌਜੀ ਕਾਰਵਾਈ ਦੀ ਪਾਰਦਰਸ਼ਿਤਾ ਅਤੇ ਸੰਵੇਦਨਸ਼ੀਲਤਾ ਜ਼ਰੂਰੀ ਹੈ। ਭਾਵੇਂ ਹੀ ਅੱਤਵਾਦੀ ਘਟਨਾਵਾਂ ਦਾ ਰੁਕ-ਰੁਕ ਕੇ ਰੰਗ ਦਿਖਾਉਣਾ ਇੱਕ ਅਣਐਲਾਨੀ ਜੰਗ ਹੀ ਹੈ, ਜੰਗ ਕੋਈ ਵੀ ਹੋਵੇ ਖ਼ਤਰਾ ਤਾਂ ਚੁੱਕਣਾ ਹੀ ਪੈਂਦਾ ਹੈ। ਜੰਗ ਕਿਵੇਂ ਦੀ ਵੀ ਹੋਵੇ, ਲੜਨਾ ਤਾਂ ਪੂਰੇ ਰਾਸ਼ਟਰ ਨੂੰ ਹੀ ਪੈਂਦਾ ਹੈ।

ਇਹ ਜਾਹਿਰ ਹੈ ਕਿ ਜੰਮੂ ਕਸ਼ਮੀਰ ’ਚ ਫੌਜੀ ਬਲਾਂ ਨੂੰ ਬੇਹੱਦ ਮੁਸ਼ਕਲ ਹਲਾਤਾਂ ’ਚ ਆਪਣਾ ਕੰਮ ਕਰਨਾ ਪੈ ਰਿਹਾ ਹੈ ਤੇ ਜਿੰਨੀ ਕੁਸ਼ਲਤਾ ਨਾਲ ਉਹ ਆਪਣੇ ਫਰਜ਼ ਨੂੰ ਅੰਜਾਮ ਦੇ ਰਹੇ ਹਨ, ਜਿਨ੍ਹਾਂ ਸੰਕਟਾਂ ਤੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਨ, ਉਹ ਸ਼ਲਾਘਾਯੋਗ ਹੈ। ਪਰ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਇਸ ਵਾਰ ਉੁਨ੍ਹਾਂ ਤੋਂ ਕੁਝ ਭੁੱਲ ਹੋਈ ਹੈ। ਅਜਿਹੀ ਲਾਪਰਵਾਹੀ ਜਾਂ ਗੈਰ-ਜਿੰਮੇਦਾਰਾਨਾ ਰਵੱਈਆ ਸਾਡੇ ਕਸ਼ਮੀਰ ਸੰਕਲਪ ਨੂੰ ਧੁੰਦਲਾ ਕਰਦਾ ਹੈ।

ਸਾਨੂੰ ਬਹੁਤ ਸਾਵਧਾਨੀ ਤੇ ਮੁਸ਼ਤੈਦੀ ਨਾਲ ਆਪਣਾ ਟੀਚਾ ਹਾਸਲ ਕਰਨਾ ਚਾਹੀਦਾ ਹੈ, ਇਸ ਦਿਸ਼ਾ ’ਚ ਫੌਜ ਮੁਖੀ ਨੇ ਜੋ ਤਤਪਰਤਾ ਦਿਖਾਈ ਹੈ, ਉਹ ਵਕਤ ਦੀ ਨਜਾਕਤ ਨੂੰ ਦੇਖਦੇ ਹੋਏ ਜ਼ਰੂਰੀ ਸੀ। ਉਨ੍ਹਾਂ ਨੇ ਨਾ ਸਿਰਫ਼ ਜਵਾਨਾਂ ਦਾ ਮਨੋਬਲ ਵਧਾਉਂਦੇ ਹੋਏ ਜਿੱਥੇ ਸਾਰੀਆਂ ਚੁਣੌਤੀਆਂ ਨਾਲ ਦਿ੍ਰੜਤਾ ਨਾਲ ਨਜਿੱਠਣ ਦੇ ਉਨ੍ਹਾਂ ਦੇ ਜ਼ਜ਼ਬੇ ਦੀ ਤਾਰੀਫ਼ ਕੀਤੀ, ਉੱਥੇ ਇਹ ਹਿਦਾਇਤ ਵੀ ਦਿੱਤੀ ਕਿ ਉਹ ਫੌਜੀ ਕਾਰਵਾਈ ਦੌਰਾਨ ਫੌਜ ਦੇ ਆਦਰਸ਼ ਨੂੰ ਸਾਹਮਣੇ ਰੱਖਣ।

Also Read : ਮਿਠੀਬਾਈ ਦਾ ਸ਼ਿਤਿਜ ਕਾਰਨੀਵਲ 3.0 ਯਾਦਗਾਰੀ ਹੋ ਨਿਬੜਿਆ

ਪਿਛਲੇ ਕਰੀਬ ਇੱਕ ਸਾਲ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਸ ਇਲਾਕੇ ’ਚ ਅੱਤਵਾਦੀਆਂ ਦੀ ਸਰਗਰਮੀ ਵਧੀ ਹੈ। ਅਜਿਹਾ ਲੱਗਦਾ ਹੈ ਕਿ ਅੱਤਵਾਦੀਆਂ ਨੇ ਇਸ ਇਲਾਕੇ ’ਚ ਆਪਣੀਆਂ ਅੱਤਵਾਦੀ ਘਟਨਾਵਾਂ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਲਈ ਪੂਰਾ ਤੰਤਰ ਵਿਕਸਿਤ ਕਰ ਲਿਆ ਹੈ। ਧਾਰਾ 370 ਦੇ ਇਤਿਹਾਸ ਦਾ ਹਿੱਸਾ ਬਣ ਜਾਣ ਬਾਅਦ ਘਾਟੀ ’ਚ ਸ਼ਾਂਤੀ ਤੇ ਅਮਨ, ਵਿਕਾਸ ਅਤੇ ਸੁਹਿਰਦਤਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ।

ਸਥਾਨਕ ਵਪਾਰ ਨੇ ਤਰੱਕੀ ਦੇ ਨਵੇਂ ਮੁਕਾਮ ਹਾਸਲ ਕੀਤੇ ਹਨ, ਸੈਲਾਨੀਆਂ ਦੀ ਵਧਦੀ ਗਿਣਤੀ ਜਿੱਥੇ ਲੋਕਲ ਇਕਾਨਮੀ ਨੂੰ ਹੁਲਾਰਾ ਦੇ ਰਹੀ ਹੈ, ਉੱਥੇ ਨੌਜਵਾਨਾਂ ਨੂੰ ਰੁਜਗ਼ਾਰ ਦੇ ਮੌਕੇ ਵੀ ਮੁਹੱਈਆ ਕਰਾ ਰਹੀ ਹੈ। ਅਜਿਹੇ ’ਚ ਅੱਤਵਾਦੀ ਤੱਤ ਬੇਸਬਰੀ ਨਾਲ ਅੱਤਵਾਦ, ਅਸ਼ਾਂਤੀ, ਅਸ਼ੰਤੋਸ਼ ਤੇ ਹਿੰਸਾ ਫੈਲਾਉਣ ਦਾ ਮੌਕਾ ਲੱਭ ਰਹੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇ ਕੇ ਹਰ ਤਰ੍ਹਾਂ ਦਾ ਸਹਿਯੋਗ ਕਰ ਰਿਹਾ ਹੈ।

ਕਸ਼ਮੀਰ ’ਚ ਅਸਲੀ ਜੰਗ ਹੁਣ ਹੈ। ਘਾਟੀ ਦੇ ਲੋਕਾਂ ਨੂੰ ਬੰਦੂਕ ਤੋਂ ਸੰਦੂਕ ਤੱਕ ਲਿਆਉਣਾ ਬੇਸ਼ੱਕ ਔਖਾ ਤੇ ਗੁੰਝਲਦਾਰ ਕੰਮ ਹੈ, ਪਰ ਇਸ ਸਮੇਂ ਰਾਸ਼ਟਰੀ ਏਕਤਾ ਤੇ ਅਖੰਡਤਾ ਸਬੰਧੀ ਕੰਮ ਕੋਈ ਔਖਾ ਨਹੀਂ ਨਹੀਂ ਹੈ। ਇਹ ਸਾਫ਼ ਹੈ ਕਿ ਘਾਟੀ ’ਚ ਸ਼ਾਂਤੀਪੂਰਨ ਵੋਟਿੰਗ ਕਰਾਉਣ ਤੱਕ ਦਾ ਸਮਾਂ ਚੁਣੌਤੀਆਂ ਨਾਲ ਭਰਿਆ ਹੈ। ਚੀਨ ਅਤੇ ਪਾਕਿਸਤਾਨ ਅਜਿਹਾ ਨਾ ਹੋਵੇ, ਇਸ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਨਾਉਣਗੇ। ਸਾਜਿਸ਼ ਅਤੇ ਵਿਉਤਾਂ ਘੜਣਗੇ।

Also Read : ਦੇਸ਼ ਭਗਤ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ. ਪਿਆਰੇ ਲਾਲ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਉਂਜ ਵੀ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਹੋਵੇ ਜਾਂ ਪਾਕਿਸਤਾਨ ਦੀ ਸਿਆਸੀ ਅਸਥਿਰਤਾ ਜਾਂ ਫਿਰ ਗਾਜ਼ਾ ’ਚ ਹਮਾਸ ਅਤੇ ਇਜ਼ਰਾਈਲ ਦੀ ਜੰਗ, ਕਸ਼ਮੀਰ ਦੇ ਸੁਰੱਖਿਆ ਹਾਲਾਤਾਂ ’ਤੇ ਇਨ੍ਹਾਂ ਸਭ ਦਾ ਪ੍ਰਭਾਵ ਪੈਂਦਾ ਹੈ। ਵਜ੍ਹਾ ਇਹ ਹੈ ਕਿ ਇੱਥੋਂ ਕੱਟੜਪੰਥੀ ਧਾਰਾਵਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ। ਕਿਉਂਕਿ ਭਾਰਤ ਲਈ ਅੱਤਵਾਦ ਖਿਲਾਫ਼ ਸਭ ਤੋਂ ਵੱਡੀ ਢਿੱਲ ਕਸ਼ਮੀਰ ਦੇ ਲੋਕ ਹੀ ਹਨ, ਇਸ ਲਈ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਦੇ ਹੋਏ ਅੱਗੇ ਵਧਣਾ ਹੋਵੇਗਾ। ਚਾਹੇ ਸਵਾਲ ਫੌਜੀ ਕਾਰਵਾਈ ਦੀ ਪਾਰਦਰਸ਼ਿਤਾ ਦਾ ਹੋਵੇ ਜਾਂ ਚੁਣਾਵੀ ਪ੍ਰਕਿਰਿਆ ਦੀ ਬਹਾਲੀ ਦਾ ਇਸ ਲਈ ਕਸ਼ਮੀਰੀ ਲੋਕਾਂ ਦਾ ਵਿਸ਼ਵਾਸ ਜਿੱਤਣਾ ਸਭ ਤੋਂ ਵੱਡੀ ਚੁਣੌਤੀ ਹੈ।

ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)