ਦੇਸ਼ ਭਗਤ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ. ਪਿਆਰੇ ਲਾਲ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

Desh-Bhagat-University
ਅਮਲੋਹ : ਲਾਇਬ੍ਰੇਰੀਅਨ ਪ੍ਰੋ. ਡਾ. ਪਿਆਰੇ ਲਾਲ ਸਨਮਾਨ ਹਾਸਲ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਐਚ.ਓ.ਡੀ /ਲਾਇਬ੍ਰੇਰੀਅਨ ਪ੍ਰੋ. ਡਾ. ਪਿਆਰੇ ਲਾਲ ਨੂੰ ਡਿਜੀਟਲ ਟਰਾਂਸਫਾਮੇਸ਼ਨ ’ਤੇ ਤੀਜੀ ਅੰਤਰ ਰਾਸ਼ਟਰੀ ਕਾਨਫਰੰਸ ’ਚ ਐਸੋਸੀਏਸ਼ਨ ਆਫ਼ ਇੰਡੀਅਨ ਲਾਅ ਲਾਇਬ੍ਰੇਰੀਜ਼ (ਏ.ਆਈ.ਐਲ.ਐਲ) ਦੁਆਰਾ ਐਲ.ਆਈ.ਐਸ ਲਾਈਫਟਾਈਮ ਅਚੀਵਮੈਂਟ ਐਵਾਰਡ-2023 ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਧੁੰਦ ਕਾਰਣ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਲਗਾਏ ਰਿਫ਼ਲੈਕਟਰ

Desh-Bhagat-University
ਅਮਲੋਹ : ਲਾਇਬ੍ਰੇਰੀਅਨ ਪ੍ਰੋ. ਡਾ. ਪਿਆਰੇ ਲਾਲ ਸਨਮਾਨ ਹਾਸਲ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਇਹ ਐਵਾਰਡ (ਆਈ.ਸੀ.ਡੀ.ਟੀ) ਨੇਸ਼ਨਲ ਲਾਅ ਯੂਨੀਵਰਸਿਟੀ ਦਿੱਲੀ, ਸੈਕਟਰ-14 ਦਵਾਰਕਾ, ਨਵੀ ਦਿੱਲੀ ਵੱਲੋਂ ਕਰਵਾਏ ਡਿਜ਼ੀਟਲ ਪਾਥਵੇਅ ਰਾਹੀ ਸਿੱਖਿਆ ਅਤੇ ਬਾਇੳਡ ਡਾਇਨਾਮਿਕਸ ਆਫ਼ ਲਰਨਿੰਗ ਕਾਨਫਰੰਸ ਵਿਚ ਦਿੱਤਾ ਗਿਆ। ਯੂਨੀਵਰਸਿਟੀ ਦੇ ਕੁਲਪਤੀ ਡਾ. ਜੋਰਾ ਸਿੰਘ ਨੇ ਡਾ. ਪਿਆਰੇ ਲਾਲ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।