ਪੰਜਾਬ ਦੇ 6 ਡਿਪਟੀ ਕਮਿਸ਼ਨਰਾਂ ਸਣੇ 32 ਅਧਿਕਾਰੀਆਂ ਦੇ ਤਬਾਦਲੇ

Transfers

ਪੰਜਾਬ ਸਰਕਾਰ ਵਿੱਚ ਲਗਾਤਾਰ ਹੋ ਰਹੇ ਹਨ ਤਬਾਦਲੇ, ਪਿਛਲੇ 8 ਮਹੀਨੇ ਵਿੱਚ ਸੈਂਕੜੇ ਹੋਏ ਤਬਾਦਲੇ (Transfer)

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ 6 ਡਿਪਟੀ ਕਮਿਸ਼ਨਰਾਂ ਦੇ ਨਾਲ 32 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆਂ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ। ਇਹ ਤਬਾਦਲੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਕੀਤੇ ਗਏ ਹਨ, ਜਦੋਂ ਕੋਈ ਵੀ ਆਈ.ਏ.ਐਸ. ਜਾਂ ਫਿਰ ਪੀਸੀਐਸ ਅਧਿਕਾਰੀ ਇਸ ਦੀ ਉਮੀਦ ਵੀ ਨਹੀਂ ਰੱਖ ਰਹੇ ਸਨ। ਐਤਵਾਰ ਨੂੰ ਹੋਏ ਤਬਾਦਲੇ ਵਿੱਚ 6 ਡਿਪਟੀ ਕਮਿਸ਼ਨਰਾਂ ਦੇ ਨਾਲ ਹੀ ਕਈ ਅਧਿਕਾਰੀਆਂ ਨੂੰ ਵੱਡੇ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਹੈ।

ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਵਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਆਦੇਸ਼ਾਂ ਅਨੁਸਾਰ ਰਵਨੀਤ ਕੌਰ ਨੂੰ ਸਪੈਸ਼ਲ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਅਤੇ ਜੇਲ ਵਿਭਾਗ ਸਣੇ ਦਿੱਲੀ ’ਚ ਰੈਜ਼ੀਡੈਂਟ ਕਮਿਸ਼ਨਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਨਾਲ ਹੀ ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ ਕੋਆਪਰੇਟਿਵ ਦੇ ਨਾਲ ਹੀ ਸੰਸਦੀ ਕਾਰਜ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਇਨਾਂ ਤੋਂ ਇਲਾਵਾ ਮਾਲਵਿੰਦਰ ਸਿੰਘ ਜੱਗੀ ਨੂੰ ਸਥਾਨਕ ਸਰਕਾਰਾਂ ਵਿਭਾਗ ਵਿੱਚ ਸੀਈਓ ਪਾਣੀ ਤੇ ਸੀਵਰੇਜ ਵਿਭਾਗ,

ਹਿਮਾਂਸੂ ਅਗਰਵਾਲ ਗੁਰਦਾਸਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ

ਵਿਪੁਲ ਉਜਵਲ ਨੂੰ ਪੀਆਰਟੀਸੀ ਦਾ ਡਾਇਰੈਕਟਰ, ਹਰੀਸ਼ ਨਇਅਰ ਨੂੰ ਸਪੈਸ਼ਲ ਸਕੱਤਰ ਪੀਡਬਲੂਡੀ, ਵਿਮਲ ਕੁਮਾਰ ਸੇਤੀਆ ਨੂੰ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਸੰਦੀਪ ਹੰਸ ਨੂੰ ਸਪੈਸ਼ਲ ਸਕੱਤਰ ਆਮ ਤੇ ਰਾਜ ਪ੍ਰਬੰਧ ਵਿਭਾਗ, ਪ੍ਰਿਟਿੰਗ ਸਟੇਸ਼ਨਰੀ ਵਿਭਾਗ, ਕੁਮਾਰ ਸੌਰਭ ਰਾਜ ਨੂੰ ਸਪੈਸ਼ਲ ਸਕੱਤਰ ਗ੍ਰਹਿ ਵਿਭਾਗ, ਮੁਹੰਮਦ ਇਸਫ਼ਾਕ ਨੂੰ ਸਪੈਸ਼ਲ ਸਕੱਤਰ ਪਾਣੀ ਸਪਲਾਈ ਤੇ ਸੈਨੀਟੇਸ਼ਨ, ਸੈਨੂੰ ਦੁੱਗਲ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੇ ਵਧੀਕ ਨਗਰ ਨਿਗਮ ਕਮਿਸ਼ਨਰ ਅਬੋਰਹ, ਪੂਨਮਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਕੋਮਲ ਮਿੱਤਲ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਹਿਮਾਂਸੂ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ, ਰਿਸ਼ੀ ਪਾਲ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ, ਮੋਨੀਸ਼ ਕੁਮਾਰ ਨੂੰ ਸੂਬਾ ਟਰਾਂਸਪੋਰਟ ਕਮਿਸ਼ਨਰ ਪੰਜਾਬ, ਸ੍ਰੀਮਤੀ ਪਲਵੀ ਨੂੰ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ, ਊਮਾ ਸੰਕਰ ਗੁਪਤਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸੰਦੀਪ ਰਿਸ਼ੀ ਨੂੰ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ, ਰਾਜੀਵ ਕੁਮਾਰ ਗੁਪਤਾ ਨੂੰ ਸਕੱਤਰ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਸਿੱਖਿਆ, ਰਾਹੁਲ ਨੂੰ ਨਗਰ ਨਿਗਮ ਕਮਿਸ਼ਨਰ ਬਠਿੰਡਾ,

ਗੌਤਮ ਜੈਨ ਨੂੰ ਮੁੱਖ ਪ੍ਰਬੰਧਕ ਪੂੱਡਾ, ਰਵਿੰਦਰ ਸਿੰਘ ਨੂੰ ਵਧੀਕ ਡਿਪਟੀ ਕਪਿਮਸ਼ਨਰ ਮੁਕਤਸ਼ਰ ਸਾਹਿਬ, ਕੁਲਜੀਤ ਪਾਲ ਸਿੰਘ ਨੂੰ ਡਾਇਰੈਕਟਰ ਪੈਨਸ਼ਨ, ਪੂਜਾ ਸਿਆਲ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ, ਮਨਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ, ਤੇਜਦੀਪ ਸਿੰਘ ਸੈਨੀ ਨੂੰ ਡੀਪੀਆਈ, ਦਮਨਜੀਤ ਸਿੰਘ ਮਾਨ ਨੂੰ ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ, ਦਮਨਦੀਪ ਕੌਰ ਨੂੰ ਐਸਡੀਐਮ ਨਾਭਾ, ਵਨੀਤ ਕੁਮਾਰ ਨੂੰ ਐਸਡੀਐਮ ਭਵਾਨੀਗੜ, ਕਾਨੂੰ ਗਰਗ ਨੂੰ ਵਧੀਕ ਕਮਿਸ਼ਨਰ ਟੈਕਸ, ਪਟਿਆਲਾ, ਗਗਨਦੀਪ ਸਿੰਘ ਨੂੰ ਐਸਡੀਐਮ ਤਲਵੰਡੀ ਸਾਬੋ, ਕਿਰਨ ਸ਼ਰਮਾ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਐਸ.ਏ.ਐਸ. ਨਗਰ ਲਗਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ