ਸੰਘਣੀ ਧੁੰਦ ਕਾਰਨ 22 ਰੇਲ ਗੱਡੀਆਂ ਰੱਦ

Trains ,Canceled , Dense, Fog

Trains: ਸਮੇਤ ਸੜਕੀ ਤੇ ਹਵਾਈ ਆਵਾਜਾਈ ਹੋਈ ਪ੍ਰਭਾਵਿਤ, ਮੁਸਾਫਰ ਹੋਏ ਪ੍ਰੇਸ਼ਾਨ

ਸ੍ਰੀਨਗਰ ਜ਼ੀਰੋ ਤੋਂ ਹੇਠਾਂ, ਜੰਮੂ ਛੇ ਡਿਗਰੀ ਰਿਹਾ ਤਾਪਮਾਨ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਨਾਲ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸ਼ਨਿੱਚਰਵਾਰ ਨੂੰ ਸੰਘਣੀ ਧੁੰਦ ਨਾਲ ਰੇਲ, ਹਵਾਈ ਅਤੇ ਸੜਕੀ ਆਵਾਜਾਈ ‘ਤੇ ਅਸਰ ਪਿਆ ਬਠਿੰਡਾ ਐਕਸਪ੍ਰੈੱਸ, ਜੰਮੂਤਵੀ, ਚੰਡੀਗੜ੍ਹ ਅੰਮ੍ਰਿਤਸਰ, ਜੰਤੂ ਤਵੀ ਹਰਿਦੁਆਰਾ ਐਕਸਪ੍ਰੈੱਸ, ਅੰਮ੍ਰਿਤਸਰ ਲਾਲ ਕੂੰਆਂ, ਜਨਸਾਧਾਰਨ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ, ਜਨਨਾਇਕ, ਹਾਵੜਾ ਐਕਸਪ੍ਰੈੱਸ ਸਮੇਤ 22 ਰੇਲਾਂ ਰੱਦ ਕੀਤੀਆਂ ਗਈਆਂ ਹਨ। ਦਿਨ ‘ਚ ਕੜਾਕੇ ਦੀ ਠੰਢ ਹੋਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪਿਆ ਚੰਡੀਗੜ੍ਹ, ਹਿਸਾਰ, ਅੰਬਾਲਾ, ਪਟਿਆਲਾ, ਆਦਮਪੁਰ, ਹਲਵਾਰਾ ਦਾ ਪਾਰਾ ਕ੍ਰਮਵਾਰ ਅੱਠ ਡਿਗਰੀ, ਨਾਰਨੌਲ ਸੱਤ ਡਿਗਰੀ, ਕਰਨਾਲ ਨੌਂ ਡਿਗਰੀ, ਰੋਹਤ ਨੌਂ ਡਿਗਰੀ, ਸਰਸਾ ਛੇ ਡਿਗਰੀ, ਲੁਧਿਆਣਾ ਸੱਤ ਡਿਗਰੀ, ਗੁਰਦਾਸਪੁਰ ਛੇ ਡਿਗਰੀ, ਪਠਾਨਕੋਟ ਨੌਂ ਡਿਗਰੀ ਰਿਹਾ ਦਿੱਲੀ ਨੌਂ ਡਿਗਰੀ, ਸ੍ਰੀਨਗਰ ਜ਼ੀਰੋ ਤੋਂ ਹੇਠਾਂ, ਜੰਮੂ ਛੇ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਪਿਛਲੇ ਚੌਵੀ ਘੰਟਿਆਂ ‘ਚ ਬਰਫ਼ਬਾਰੀ ਅਤੇ ਕਿਤੇ-ਕਿਤੇ ਮੀਂਹ ਪਿਆ। Trains

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।