ਪਟਿਆਲਾ ਬੱਸ ਅੱਡੇ ’ਤੇ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨ ਹਥਿਆਰਾਂ ਸਮੇਤ ਕਾਬੂ

Action Against Crime
ਪਟਿਆਲਾ : ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ।

ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ 3 ਮੁਲਜ਼ਮ 2 ਪਿਸਟਲਾਂ ਅਤੇ 6 ਰੋਦਾਂ ਸਮੇਤ ਕਾਬੂ

ਪੁਲਿਸ ਦਾ ਦਾਅਵਾ, ਮੁਲਜ਼ਮਾਂ ਦਾ ਸਬੰਧ ਅਰਸ਼ ਡੱਲਾ ਅਤੇ ਪਰਮਜੀਤ ਸਿੰਘ ਉਰਫ ਪੰਮਾ ਗੈਂਗ ਨਾਲ ਸਬੰਧਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਨਵੇਂ ਬੱਸ ਅੱਡੇ ’ਤੇ ਹੋਈ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ ਤਿੰਨ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। (Action Against Crime) ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਬੂ ਕੀਤੇ ਗਏ ਮੁਲਜ਼ਮ ਅਰਸ਼ ਡੱਲਾ ਅਤੇ ਪਰਮਜੀਤ ਸਿੰਘ ਪੰਮਾ ਗੈਂਗ ਨਾਲ ਸਬੰਧਿਤ ਹਨ। ਉਸ ਵੱਲੋਂ ਇਨ੍ਹਾਂ ਕੋਲੋਂ ਦੋਂ ਪਿਸਟਲਾਂ ਸਮੇਤ 6 ਰੌਂਦ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਵਿਖੇ ਸੰਜੀਵ ਕੁਮਾਰ ਪੁੱਤਰ ਸੁਰੇਸ ਕੁਮਾਰ ਵਾਸੀ ਢੱਕੜਬਾ ਨੇ ਬਿਆਨ ਦਰਜ ਕਰਵਾਏ ਸਨ ਕਿ ਨਵਾਂ ਬੱਸ ਅੱਡੇ ਤੇ ਗਰੁੱਪਾਂ ਦੇ ਮਾਮੂਲੀ ਝਗੜੇ ਤੋ ਬਾਅਦ ਇਕ ਗਰੁੱਪ ਨੇ ਅੱਧਾਧੁੰਦ ਫਾਇਰਿੰਗ ਕੀਤੀ ਸੀ ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਇਆ ਸੀ ਅਤੇ ਮੌਕੇ ਤੋਂ 4-5 ਖੋਲ ਰੋਦ ਬਰਾਮਦ ਹੋਏ ਸਨ।

3 ਮੁਲਜ਼ਮਾਂ ਨੂੰ 24 ਘੰਟਿਆਂ ’ਚ ਗ੍ਰਿਫ਼ਤਾਰ ਕੀਤਾ (Action Against Crime)

ਪਟਿਆਲਾ ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ 3 ਮੁਲਜ਼ਮਾਂ ਨੂੰ 24 ਘੰਟਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਜ਼ਿਲ੍ਹਾ ਮਾਨਸਾ ਨੂੰ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਗ੍ਰਿਫਤਾਰ ਕੀਤਾ। ਜਦਕਿ ਇਸਦੇ ਸਾਥੀ ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜ਼ਿਲ੍ਹਾ ਸੰਗਰੂਰ ਅਤੇ ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਭੀਖੀ ਨੂੰ ਸੁਨਾਮ ਤੋਂ ਭੀਖੀ ਮੇਨ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। (Action Against Crime)

ਇਹ ਵੀ ਪੜ੍ਹੋ : ਲੁਧਿਆਣਾ STF ਨੂੰ ਵੱਡੀ ਕਾਮਯਾਬੀ, ਫੜੀ 20 ਕਰੋੜ ਦੀ ਹੈਰੋਇਨ

ਤਫਤੀਸ ਦੌਰਾਨ ਬਲਜਿੰਦਰ ਸਿੰਘ ਉਰਫ ਬੱਲੀ ਉਕਤ ਪਾਸੋਂ ਇਕ ਪਿਸਟਲ .32 ਬੋਰ ਸਮੇਤ 4 ਰੋਦ ਅਤੇ ਸਰਬਜੀਤ ਸਿੰਘ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੋਦ ਬਰਾਮਦ ਕੀਤੇ ਗਏ। ਤਫਤੀਸ ਦੌਰਾਨ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਉਕਤ ਤਿੰਨੋਂ ਮੁਲਜ਼ਮ ਆਪਣੇ ਹੋਰ ਸਾਥੀਆਂ ਸਮੇਤ ਮਾਨਸਾ ਜਾਣ ਲਈ ਬੱਸ ਅੱਡਾ ’ਤੇ ਖੜੇ ਸੀ ਜਿੱਥੇ ਇੰਨ੍ਹਾ ਦਾ ਬੱਸ ਅੱਡੇ ’ਤੇ ਹੀ ਖੜੇ ਕੁਝ ਨੌਜਵਾਨਾਂ ਨਾਲ ਤਲਖ ਕਲਾਮੀ ਹੋਈ ਸੀ ਜਿਸ ਤੋਂ ਬਾਅਦ ਇੰਨ੍ਹਾ ਦੀ ਦੂਜੇ ਨੌਜਵਾਨਾਂ ਨਾਲ ਹੱਥੋਪਾਈ ਅਤੇ ਧੱਕਾ ਮੁੱਕੀ ਵੀ ਹੋਈ ਸੀ ਜਿਸ ਤੋਂ ਬਾਅਦ ਇਨ੍ਹਾਂ ਨੇ ਬੱਸ ਅੱਡੇ ਪਰ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਧਿਰ ਬੱਸ ਅੱਡੇ ਉੱਪਰ ਖੜੇ ਦੂਜੇ ਨੌਜਵਾਨਾਂ ਦੇ ਗਰੁੱਪ ਦੇ ਪਹਿਲਾ ਤੋਂ ਜਾਣਕਾਰ ਨਹੀਂ ਸਨ।

Action Against Crime
ਪਟਿਆਲਾ : ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ।

ਗੈਂਗਸਟਰਾਂ ਨਾਲ ਸਬੰਧ ਬਾਰੇ ਵੀ ਪੁੱਛਗਿੱਛ ਹੋਵੇਗੀ

ਵਰੁਣ ਸ਼ਰਮਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ ਬੱਲੀ, ਸਰਬਜੀਤ ਸਿੰਘ ਉਰਫ ਸਰਬੀ ਅਤੇ ਜਗਜੀਤ ਸਿੰਘ ਉਰਫ ਵਿੱਕੀ ਤੋਂਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਾਮਦ ਹੋਏ ਅਸਲੇ ਅਤੇ ਇੰਨ੍ਹਾਂ ਤੋਂ ਹੋਰ ਗੈਂਗਸਟਰਾਂ ਨਾਲ ਸਬੰਧ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੇ ਤੌਰ ਤੇ ਇਸ ਵਾਰਦਾਤ ਵਿੱਚ ਸਾਮਲ 5 ਨੌਜਵਾਨ ਅਰਸ ਡੱਲਾ ਅਤੇ ਪਰਮਜੀਤ ਸਿੰਘ ਉਰਫ ਪੰਮਾ (ਬਠਿੰਡਾ) ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਇੰਨ੍ਹਾ ਦੇ ਬਾਕੀ ਸਾਥੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮੌਕੇ ਐਸਪੀਡੀ ਹਰਬੀਰ ਸਿੰਘ, ਡੀਐਸਪੀ ਡੀ ਸਖਅਮ੍ਰਿਤ ਸਿੰਘ ਰੰਧਾਵਾ, ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ, ਸੀਆਈਏ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ, ਐਸਐਚਓ ਅਰਬਨ ਅਸਟੇਟ ਇੰਸਪੈਕਟਰ ਅਮਨਦੀਪ ਸਿੰਘ ਹਾਜ਼ਰ ਸਨ।