ਤੇਜ਼ ਰਫ਼ਤਾਰ ਟਿੱਪਰ ਨੇ ਨਿਗਲੀਆਂ ਤਿੰਨ ਜ਼ਿੰਦਗੀਆਂ

Three, Deaths, Road, Accident

ਪੁਲਿਸ ਵੱਲੋਂ ਟਿੱਪਰ ਚਾਲਕ ਗ੍ਰਿਫਤਾਰ | Road Accident

ਹੁਸ਼ਿਆਰਪੁਰ, (ਰਾਜੀਵ ਸ਼ਰਮਾ/ਸੱਚ ਕਹੂੰ ਨਿਊਜ਼)। ਦਸੂਹਾ ਰਾਸ਼ਟਰੀ ਰਾਜ ਮਾਰਗ ‘ਤੇ ਦੁਪਹਿਰ ਵੇਲੇ ਵੱਖ-ਵੱਖ ਵਾਹਨਾਂ ਦੇ ਟਕਰਾਉਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਲੰਧਰ ਵੱਲੋਂ ਤੇਜ਼ ਰਫਤਾਰ ਆ ਰਹੇ ਟਿੱਪਰ ਨੰ ਪੀਬੀ 10 ਈਵਾਈ 9593 ਨੇ ਅੱਗੇ ਜਾ ਰਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਟਿੱਪਰ ਨੇ ਸਭ ਤੋਂ ਪਹਿਲਾਂ ਅੱਗੇ ਜਾ ਰਹੀ ਸਕੂਟੀ ਪੀਬੀ 07 ਐੱਮ 2454 ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਹੀਰੋਹਾਂਡਾ ਮੋਟਰਸਾਈਕਲ ਨੰ ਪੀਬੀ 07 ਐੱਮ 9650 ਅਤੇ ਅੱਗੇ ਜਾ ਰਹੇ ਇੱਕ ਟਰੈਕਟਰ ਅਤੇ ਆਰਮੀ ਦੀ ਜਿਪਸੀ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। (Road Accident)

(Road Accident) ਇਸ ਹਾਦਸੇ ‘ਚ ਟਰੈਕਟਰ ਸਵਾਰ ਅਵਤਾਰ ਸਿੰਘ (50) , ਮੋਟਰਸਾਈਕਲ ਸਵਾਰ ਬਲਵੰਤ ਸਿੰਘ (60) ਵਾਰਡ ਨੰ 6 ਨਿਹਾਲਪੁਰ ਦਸੂਹਾ ਅਤੇ ਸਕੂਟੀ ਸਵਾਰ ਕੇਵਲ ਸਿੰਘ (60) ਪੁੱਤਰ ਜਗਜੀਤ ਸਿੰਘ ਨਿਵਾਸੀ ਪਿੰਡ ਜਲੋਟਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਜਣੇ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਡੀਐੱਸਪੀ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਟਿੱਪਰ ਚਾਲਕ ਨਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਹਰਗੋਬਿੰਦਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਦੁਆਰਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਏਐੱਸਆਈ ਭੁਪਿੰਦਰ ਸਿੰਘ ਅਤੇ ਏ. ਐੱਸ. ਆਈ. ਪਵਨ ਕੁਮਾਰ ਨੇ ਕਾਫੀ ਮਿਹਨਤ ਉਪਰੰਤ ਆਵਾਜਾਈ ਬਹਾਲ ਕਰਵਾਈ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀਆਂ। (Road Accident)