ਹਜ਼ਾਰਾਂ ਦਰਸ਼ਕਾਂ ਨੇ ਇਕੱਠੀ ਵੇਖੀ ਫਿਲਮ
ਸੱਚ ਕਹੂੰ ਨਿਊਜ਼,ਸਰਸਾ: ਫਿਲਮਾਂ ਰਾਹੀਂ ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੇ ਸੁਪਰ ਸਟਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਲਤਾ ਦੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ।
ਸ਼ਨਿੱਚਰਵਾਰ ਨੂੰ ਰਾਤੀ ਸਰਸਾ ਦੀ ਅਨਾਜ ਮੰਡੀ ‘ਚ ਆਨਲਾਈਨ ਮਾਹੀ ਸਿਨੇਮਾ ਵੱਲੋਂ ਤਿੰਨ ਵੱਡੀਆਂ ਸਕਰੀਨਾਂ ਦੇ ਦੁਆਰਾ ਦਿਖਾਏ ਗਏ ਮੈਗਾ ਸ਼ੋਅ ‘ਚ ਸਰਸਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪੁੱਜੇ। ਇਸ ਮੌਕੇ ਸ਼ਹਿਰ ਦੇ ਅਨੇਕ ਪਤਵੰਤੇ ਸੱਜਣਾਂ ਨੇ ਵੀ ਇਸ ਫਿਲਮ ਦਾ ਆਨੰਦ ਲਿਆ। 8:17 ਮਿੰਟ ‘ਤੇ ਫਿਲਮ ਸ਼ੁਰੂ ਹੋਈ ਇਸ ਆਨਲਾਈਨ ‘ਚ ਸ਼ੋਅ ‘ਚ ਸਿਨੇ ਪ੍ਰੇਮੀਆਂ ਦੇ ਬੈਠਣ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਕਾਰਜ ‘ਚ ਸੈਂਕੜੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਫਿਲਮ 57 ਦਿਨਾਂ ‘ਚ 526 ਕਰੋੜ ਤੋਂ ਵੱਧ ਦਾ ਬਿਜਨੈੱਸ ਕਰਕੇ ਲਗਾਤਾਰ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਪਟਿਆਲਾ ‘ਚ 51,365, ਸੰਗਰੂਰ ‘ਚ 32,730, ਬਠਿੰਡਾ ‘ਚ 7577, ਕੁਰੂਕਸ਼ੇਤਰ ‘ਚ 37,025 ਦਰਸ਼ਕਾਂ ਨੇ ਇਕੱਠੇ ਆਨਲਾਈਨ ਮਾਹੀ ਸਿਨੇਮਾ ‘ਚ ਇਹ ਫਿਲਮ ਦੇਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।