Malout News: ਡੇਰਾ ਸ਼ਰਧਾਲੂ ਸੇਵਾਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਈ ਮਾਤਾ-ਪਿਤਾ ਦੀ ਬਰਸੀ
ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਸਦਕਾ ਹੀ ਕਰਦੇ ਹਾਂ ਭਲਾਈ ਕਾਰਜ : ਪਰਿਵਾਰ
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿਖਿਆਵਾਂ ’ਤੇ ਅਮਲ ਕਰਦੇ ਹੋਏ ਆਪਣੀ ਖੁਸ਼ੀ ਅਤੇ ਗ਼ਮੀ ਮੌਕੇ ਵੀ ਮਾਨਵਤਾ ਭਲਾਈ ਕਾਰਜ ਕਰਨਾ ਨਹੀਂ ਭੁਲਦੇ। ਇਸੇ ਕੜੀ ਤਹਿਤ ਇਕ ਡੇਰਾ ਸ਼ਰਧਾਲੂ ਸੇਵਾਦਾਰਾਂ ਨੇ ਆਪਣੇ ਮਾਤਾ ਪਿਤਾ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਅਤੇ ਜ਼ੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸਤਪਾਲ ਇੰਸਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜ਼ੋਨ ਨੰਬਰ 5 ਦੇ ਸੇਵਾਦਾਰ ਪ੍ਰਦੀਪ ਗੁਪਤਾ ਇੰਸਾਂ ਅਤੇ ਸੰਦੀਪ ਗੁਪਤਾ ਇੰਸਾਂ ਨੇ ਆਪਣੇ ਪਿਤਾ ਸੱਚਖੰਡਵਾਸੀ ਨੇਤਰਦਾਨੀ ਵਿਜੈ ਕੁਮਾਰ ਇੰਸਾਂ ਅਤੇ ਮਾਤਾ ਸੱਚਖੰਡਵਾਸੀ ਸਰੀਰਦਾਨੀ ਨੀਲਮ ਰਾਣੀ ਇੰਸਾਂ ਦੀ ਬਰਸੀ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖ਼ੇ ਉਹਨਾਂ ਦੀ ਯਾਦ ਵਿਚ ਨਾਮ ਚਰਚਾ ਕਰਵਾਉਣ ਤੋਂ ਬਾਅਦ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
Read Also : ਪੂਜਨੀਕ ਗੁਰੂ ਜੀ ਦੇ ਇਨਸਾਨੀਅਤ ਨੂੰ ਸਮਰਪਿਤ 30 ਦਿਨ
ਉਹਨਾਂ ਦੱਸਿਆ ਕੇ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਭਲਾਈ ਕਾਰਜਾਂ ਵਿਚ ਵਧ-ਚੜ੍ਹ ਕੇ ਸਹਿਯੋਗ ਕਰਦੀ ਹੈ। ਇਸ ਮੌਕੇ ਸੇਵਾਦਾਰ ਸੰਦੀਪ ਇੰਸਾਂ ਅਤੇ ਪ੍ਰਦੀਪ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪਵਿੱਤਰ ਪ੍ਰੇਰਨਾ ਨਾਲ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਬਰਸੀ ਮੌਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਇਸ ਮੌਕੇ ਪਰਿਵਾਰਿਕ ਮੇਂਬਰ ਅਨੀਤਾ ਰਾਣੀ ਇੰਸਾਂ, ਪੂਜਾ ਰਾਣੀ ਇੰਸਾਂ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਨਮੋਲ ਇੰਸਾਂ ਅਤੇ ਜੁਬਿਨ ਛਾਬੜਾ ਇੰਸਾਂ ਵੀ ਮੌਜ਼ੂਦ ਸਨ।
